ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਮੌਜੂਦਾ ਹਾਲਾਤਾਂ ਬਾਰੇ ਪੰਚ ਪਰਧਾਨੀ ਯੂਕੇ ਵੱਲੋ ਲੈਸਟਰ ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ

April 4, 2017 | By

ਲੰਡਨ: 1 ਅਪ੍ਰੈਲ ਦਿਨ ਸ਼ਨੀਵਾਰ ਨੂੰ ਪੰਚ ਪ੍ਰਧਾਨੀ ਯੂਕੇ ਵਲੋਂ ਲੈਸਟਰ ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ। ਜਿਸ ਵਿੱਚ ਪੰਚ ਪ੍ਰਧਾਨੀ ਯੂਕੇ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਕਈ ਅਹਿਮ ਮੁਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਗੋਸ਼ਟੀ ਵਿੱਚ ਮੌਜੂਦਾ ਸਮੇਂ ਅੰਦਰ ਪੰਜਾਬ, ਹਿੰਦੁਸਤਾਨ ਅਤੇ ਸਮੁਚੇ ਸੰਸਾਰ ਅੰਦਰ ਚੱਲ ਰਹੇ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਘਟਨਾਕ੍ਰਮ ਨੂੰ ਘੋਖਿਆ ਗਿਆ ਅਤੇ ਗੁਰਮਤ ਦੇ ਸਿਧਾਂਤ ਦੀ ਕਸਵੱਟੀ ‘ਤੇ ਪਰਖਿਆ ਗਿਆ। ਆਉਣ ਵਾਲੇ ਸਮੇਂ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਮੌਜੂਦਾ ਸਮੇਂ ਸਿੱਖ ਕੌਮ ਅੰਦਰ ਚੱਲ ਰਹੇ ਵਾਦ-ਵਿਵਾਦ ਵੀ ਵਿਸ਼ੇਸ਼ ਤੌਰ ‘ਤੇ ਵਿਚਾਰ ਅਧੀਨ ਲਿਆਂਦੇ ਗਏ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਕੌਮ ਅੰਦਰ ਵੱਧ ਰਹੇ ਇਸ ਤਰ੍ਹਾਂ ਦੇ ਆਪਾ ਵਿਰੋਧੀ ਰੁਝਾਨਾਂ ‘ਤੇ ਚਿੰਤਾ ਪ੍ਰਗਟਾਈ ਗਈ। ਸਮੂਹ ਮੈਂਬਰਾਂ ਵਲੋਂ ਇਹ ਮਹਿਸੂਸ ਕੀਤਾ ਗਿਆ ਕਿ ਇਸ ਤਰ੍ਹਾਂ ਕਿਸੇ ਵੀ ਕੌਮ ਦੀ ਮਨੋਦਸ਼ਾ ਉਸ ਸਮੇਂ ਹੋਰ ਵੀ ਚਿੰਤਾ ਦਾ ਕਾਰਨ ਬਣ ਜਾਂਦੀ ਹੈ ਜਦੋਂ ਕੋਈ ਕੌਮ ਅਜ਼ਾਦੀ ਪ੍ਰਾਪਤੀ ਲਈ ਮੈਦਾਨ ਅੰਦਰ ਕੁੱਦ ਚੁੱਕੀ ਹੋਵੇ। ਜਿਸ ਸਮੇਂ ਕੌਮ ਬ੍ਰਾਹਮਣਵਾਦ ਜਿਹੇ ਦੁਸ਼ਮਣ ਨਾਲ ਦੋ-ਦੋ ਹੱਥ ਕਰ ਰਹੀ, ਆਪਸੀ ਵਿਵਾਦਾਂ ਵਿੱਚ ਪੈਣ ਉਪਰੰਤ ਕੌਮ ਦੇ ਦੁਸ਼ਵਾਰੀਆਂ ਵੱਸ ਪੈਣਾਂ ਸੁਭਾਵਿਕ ਬਣ ਹੀ ਜਾਂਦਾ ਹੈ। ਇਸ ਸੱਭ ਕੁਝ ਦਾ ਮੁੱਖ ਕਾਰਨ ਅੱਜ ਸਿੱਖ ਕੌਮ ਵਲੋਂ ਗੁਰਮੱਤ ਦੇ ਸਿਧਾਂਤ ਨੂੰ ਨਾਂ ਸਮਝਣਾ ਅਤੇ ਉਸ ਉੱਪਰ ਪਹਿਰਾ ਨਾ ਦੇਣਾ ਹੀ ਹੈ। ਅੱਜ ਹਿੰਦੋਸਤਾਨ ਅਤੇ ਸਮੁੱਚੇ ਸੰਸਾਰ ਅੰਦਰ ਰਾਜਨੀਤਕ ਪ੍ਰਸਥਿਤੀਆਂ ਬੜੀ ਤੇਜ਼ੀ ਨਾਲ ਬਦਲ ਰਹੀਆਂ ਹਨ। ਪੰਚ ਪ੍ਰਧਾਨੀ ਯੂ.ਕੇ. ਦੀ ਇਸ ਵਿਚਾਰ ਗੋਸ਼ਟੀ ਸਮੇਂ ਇਹ ਤੱਥ ਵੀ ਸਾਹਮਣੇ ਆਏ ਕਿ ਬਦਲ ਰਹੀਆਂ ਇਹ ਪ੍ਰਸਥਿਤੀਆਂ ਆਉਣ ਵਾਲੇ ਸਮੇਂ ਅੰਦਰ ਸਿੱਖ ਰਾਜ ਦੀ ਅਜ਼ਾਦੀ ਵਾਸਤੇ ਇਕ ਅਹਿਮ ਅਤੇ ਫੈਸਲਾਕੁੰਨ ਰੋਲ ਅਦਾ ਕਰਨਗੀਆਂ। ਇਸ ਗੋਸ਼ਟੀ ਸਮੇਂ ਪੰਜਾਬ ਦੀ ਧਰਤੀ ‘ਤੇ ਵਿਚਰ ਰਹੇ ਖਾਲਸਾ ਰਾਜ ਦੇ ਅਜ਼ਾਦੀ ਘੁਲਾਟੀਏ ਜੋ ਕਿ ਕੌਮ ਦਾ ਇਕ ਅਕਹਿ ਦਰਦ ਸੀਨੇ ਅੰਦਰ ਸਮੋਈ ਕੌਮੀ ਅਜ਼ਾਦੀ ਸੰਘਰਸ਼ ਨੂੰ ਬਹੁਦਿਸ਼ਾਵੀ ਅਗਵਾਈ ਦੇ ਰਹੇ ਹਨ, ਨੂੰ ਸਮਝਦਿਆਂ ਸਮੁੱਚੇ ਮੈਂਬਰਾਂ ਨੇ ਇਕ ਸੰਤੁਸ਼ਟੀ ਦਾ ਅਹਿਸਾਸ ਮਹਿਸੂਸ ਕੀਤਾ। ਇਸ ਵਿਚਾਰ ਗੋਸ਼ਟੀ ਦੀ ਸਮਾਪਤੀ ਇਕ ਦ੍ਰਿੜ ਅਹਿਸਾਸ ਨਾਲ ਕੀਤੀ ਗਈ ਕਿ ਭਵਿੱਖ ਸਾਡਾ ਹੀ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: