ਵਿਦੇਸ਼ » ਸਿੱਖ ਖਬਰਾਂ

ਪੰਜਾਬ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ: ਮੀਡੀਆ ਰਿਪੋਰਟ

April 19, 2017 | By

ਚੰਡੀਗੜ੍ਹ: ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਬੰਦਿਆਂ ਦੀ ਪਛਾਣ ਬਟਾਲਾ ਦੇ ਪਿੰਡ ਬੱਲ ਨਿਵਾਸੀ ਪਲਵਿੰਦਰ ਸਿੰਘ ਉਰਫ਼ ਘੋੜੂ ਅਤੇ ਬਟਾਲਾ ਦੇ ਹੀ ਪੂਰੀਆਂ ਮੁਹੱਲੇ ਦੇ ਨਿਵਾਸੀ ਸੰਦੀਪ ਕੁਮਾਰ ਉਰਫ਼ ਕਾਲੂ ਉਰਫ ਸ਼ਿੰਦਾ ਵਜੋਂ ਹੋਈ ਹੈ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਵਾਂ ਤੋਂ ਅਸਲਾ ਬਰਾਮਦ ਕੀਤਾ ਗਿਆ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਨੌਜਵਾਨਾਂ ਦੇ ਸ਼ਮਿੰਦਰ ਸਿੰਘ ਉਰਫ ਸ਼ੈਰੀ, ਜੋ ਕਿ ਜਰਮਨੀ ‘ਚ ਰਹਿੰਦਾ ਹੈ. ਨਾਲ ਸਬੰਧ ਹਨ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਪੁਲਿਸ ਇਸ ਮਾਮਲੇ ’ਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੋਹੀ ਵਾਸੀ ਜਗਦੀਸ਼ ਸਿੰਘ ਭੂਰਾ ਨਾਲ ਵੀ ਜੋੜ ਕੇ ਦੇਖ ਰਹੀ ਹੈ। ਪੁਲਿਸ ਮੁਤਾਬਕ ਵਿਦੇਸ਼ ਰਹਿੰਦੇ ਇਨ੍ਹਾਂ ਸਿੱਖਾਂ ‘ਤੇ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ ਕੇਸ ਦਰਜ ਹਨ।

ਸਬੰਧਤ ਖ਼ਬਰ:

ਪੰਜਾਬ ਪੁਲਿਸ ਵਲੋਂ ਤਿੰਨ ਸਿੱਖ ਗ੍ਰਿਫਤਾਰ; ਦੋ ਵਿਦੇਸ਼ੀ ਸਿੱਖ ਵੀ ਨਾਮਜ਼ਦ …

ਪੁਲਿਸ ਨੇ ਸ਼ੈਰੀ ਦੀ ਮਾਤਾ ਜਸਵਿੰਦਰ ਕੌਰ ਵਾਸੀ ਪਿੰਡ ਬੱਲ ਕੋਲੋਂ ਵੀ ਦੋ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਅਤੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਸੰਦੀਪ ਕੁਮਾਰ 2008-2009 ‘ਚ ਗੁਰਦਾਸਪੁਰ ਜੇਲ੍ਹ ਵੀ ਰਹਿ ਚੁੱਕਾ ਹੈ।

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: