ਕੌਮਾਂਤਰੀ ਖਬਰਾਂ » ਲੇਖ » ਵਿਦੇਸ਼ » ਸਿੱਖ ਖਬਰਾਂ

ਅਮਰੀਕਾ ਅਤੇ ਕੈਨੇਡਾ ਤੋਂ ਆਈਆਂ ਦੋ ਚੰਗੀਆਂ ਖਬਰਾਂ (ਲੇਖ)

April 11, 2017 | By

(ਲੇਖਕ: ਭਾਈ ਗਜਿੰਦਰ ਸਿੰਘ)

ਆਪਣੇ ਕੌਮੀ ਘਰ ਪੰਜਾਬ ਤੋਂ ਕੋਈ ਖੁਸ਼ੀ ਦੇਣ ਵਾਲੀ ਖਬਰ ਨੂੰ ਤਾਂ ਤਰਸ ਕੇ ਰਹਿ ਗਏ ਹਾਂ । ਐਸੇ ਮਾਯੂਸੀਆਂ ਭਰੇ ਮਾਹੋਲ ਵਿੱਚ ਖੁਸ਼ੀ ਦੀਆਂ ਦੋ ਖਬਰਾਂ ਅਮਰੀਕਾ ਅਤੇ ਕੈਨਡਾ ਤੋਂ ਆਈਆਂ ਹਨ।

ਭਾਈ ਗਜਿੰਦਰ ਸਿੰਘ, ਦਲ ਖ਼ਾਲਸਾ

ਭਾਈ ਗਜਿੰਦਰ ਸਿੰਘ, ਦਲ ਖ਼ਾਲਸਾ

ਅਮਰੀਕਾ ਵਿੱਚ ਵਿਸਾਖੀ ਨੂੰ ਸਿੱਖਾਂ ਦੇ ਕੌਮੀ ਦਿਨ ਵਜੋਂ ਮਾਨਤਾ ਦੇ ਕੇ ਸਿੱਖ ਕੌਮ ਦੀ ਵਿਲੱਖਣ ਹੋਂਦ ਅਤੇ ਹਸਤੀ ਨੂੰ ਜੋ ਸਤਿਕਾਰ ਮਿਲਿਆ ਹੈ, ਇਸ ਲਈ ਅਮਰੀਕਾ ਦਾ ਸਮੁੱਚਾ ਸਿੱਖ ਭਾਈਚਾਰਾ ਵਧਾਈ ਦਾ ਹੱਕਦਾਰ ਹੈ ਅਤੇ ਇੱਕ ਦੇਸ਼ ਦੇ ਨਾਤੇ ਅਮਰੀਕਾ ਸਿੱਖ ਕੌਮ ਦੇ ਧੰਨਵਾਦ ਦਾ ਹੱਕਦਾਰ ਬਣਦਾ ਹੈ।

ਕੈਨੇਡਾ ਦੀ ਰਿਆਸਤ ਉਨਟਾਰੀਓ ਦੀ ਪਾਰਲੀਮੈਂਟ ਵੱਲੋਂ 1984 ਵਿੱਚ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਜੋ ਘਾਣ ਕੀਤਾ ਗਿਆ ਸੀ, ਉਸ ਨੂੰ ‘ਜੈਨੋਸਾਈਡ’ ਐਲਾਨਣ ਦਾ ਮੱਤਾ ਮਾਸ ਕਰ ਦਿੱਤਾ ਗਿਆ ਹੈ। ਇਸ ਮੱਤੇ ਨੂੰ ਪਾਸ ਕਰਨ ਤੇ ਕਰਵਾਉਣ ਲਈ ਕੈਨੇਡਾ ਦਾ ਸਿੱਖ ਭਾਈਚਾਰਾ ਅਤੇ ਪਾਰਲੀਮੈਂਟ ਦੇ ਮੈਂਬਰ ਵਧਾਈ ਦੇ ਹੱਕਦਾਰ ਹਨ। ਇੱਕ ਦੇਸ਼ ਦੇ ਨਾਤੇ ਕੈਨੇਡਾ ਅਤੇ ਕੈਨੇਡਾ ਦੀ ਹਕੂਮੱਤ ਸਿੱਖ ਕੌਮ ਦੇ ਧੰਨਵਾਦ ਦੇ ਹੱਕਦਾਰ ਹਨ।

yes its genocide ontario canada

ਇਹਨਾਂ ਦੋਹਾਂ ਫੈਸਲਿਆਂ ਦਾ ਅਸਰ ਭਾਰਤ ਦੀ ਸਿਆਸਤ ਉਤੇ ਵੀ ਦਿਖਾਈ ਦੇਣ ਲੱਗ ਪਿਆ ਹੈ। ਭਾਰਤ ਦੇ ਵਿਦੇਸ਼ ਵਿਭਾਗ ਨੇ ਉਨਟਾਰੀਓ, ਕੈਨੇਡਾ ਦੀ ਪਾਰਲੀਮੈਂਟ ਦੇ ਫੈਸਲੇ ਦਾ ਵਿਰੋਧ ਕਰ ਕੇ ਆਪਣਾ ਹਿੰਦੂ-ਸਾਮਰਾਜੀ ਚਿਹਰਾ ਨੰਗਾ ਕਰ ਕੇ ਦਿਖਾ ਦਿੱਤਾ ਹੈ।

ਅਕਾਲੀ ਦਲ ਬਾਦਲ ਦੇ ਨੁਮਾਇੰਦੇ ਭਾਰਤ ਦੀ ਪਾਰਲੀਮੈਂਟ ਵਿੱਚ ਭਾਰਤੀ ਵਿਦੇਸ਼ ਵਿਭਾਗ ਦੇ ਬਿਆਨ ਦੇ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ। ਇਹ ਇਹਨਾਂ ਦੀ ਚੋਣਾਂ ਹਾਰਨ ਤੋਂ ਬਾਅਦ ਦੀ ਸਿਆਸਤ ਹੈ, ਜਾਂ ਲੰਮੀ ਨੀਂਦ ਤੋਂ ਜਾਗਣਾ ਹੈ, ਇਹ ਤਾਂ ਆਣ ਵਾਲਾ ਵਕਤ ਹੀ ਦੱਸੇਗਾ।

ਵਾਸ਼ਿੰਗਟਨ ਡੀਸੀ ਦੀ ਕੈਪੀਟਲ ਹਿੱਲ ਇਮਾਰਤ ਦੇ ਬਾਹਰ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਆਗੂ

ਵਾਸ਼ਿੰਗਟਨ ਡੀਸੀ ਦੀ ਕੈਪੀਟਲ ਹਿੱਲ ਇਮਾਰਤ ਦੇ ਬਾਹਰ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਆਗੂ

ਜੂਨ 84 ਦਾ ਭਾਰਤੀ ਫੌਜ ਦਾ ‘ਦਰਬਾਰ ਸਾਹਿਬ’ ਉਤੇ ਹਮਲਾ ਅਤੇ ਦਿੱਲੀ ਦੇ ਸਿੱਖ ਕਤਲੇਆਮ ਨੂੰ ਵੱਖ-ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਭਾਜਪਾ ਦਰਬਾਰ ਸਾਹਿਬ ਉਤੇ ਹਮਲੇ ਦਾ ਸਵਾਗਤ ਕਰਦੀ ਰਹੀ ਹੈ, ਤੇ ਦਿੱਲੀ ਦੇ ਕਤਲੇਆਮ ਦੀ ਨਿਖੇਧੀ ਕਰਦੀ ਰਹੀ ਹੈ। ਇਹ ਭਾਜਪਾ ਦਾ ਸਿਆਸੀ ਦੋਗਲਾਪਨ ਹੈ। ਅੱਜ ਜਦੋਂ ਭਾਰਤ ਦੇ ਵਿਦੇਸ਼ ਵਿਭਾਗ ਨੇ ਉਨਟਾਰੀਓ ਵੱਲੋਂ ਦਿੱਲੀ ਵਿੱਚ ਹੋਏ ‘ਸਿੱਖਾਂ ਦੇ ਕਤਲੇਆਮ’ ਨੂੰ ‘ਜੈਨੋਸਾਈਡ’ ਕਹਿਣ ਉਤੇ ਇਤਰਾਜ਼ ਕੀਤਾ ਹੈ, ਤਾਂ ਭਾਰਤ ਦੀ ਹਾਕਮ ਜਮਾਤ ਭਾਜਪਾ ਹੈ, ਤੇ ਉਹ ਹੀ ਇਸ ਲਈ ਜ਼ਿੰਮੇਵਾਰ ਹੈ। ਭਾਜਪਾ ਦੀ ਹਕੂਮੱਤ ਦਾ ਇਹ ਇਤਰਾਜ਼ ਉਸ ਦਾ ਸਿੱਖਾਂ ਦੇ ਜ਼ਖਮਾਂ ਉਤੇ ਨਮਕ ਛਿੜ੍ਹਕਣ ਵਾਲੀ ਗੱਲ ਹੈ।

ਕਾਂਗਰਸ ਹੋਵੇ ਜਾਂ ਭਾਜਪਾ, ਸਿੱਖ ਕੌਮ ਲਈ ਦੁਸ਼ਮਣ ਦੇ ਦੋ ਚਿਹਰਿਆਂ ਵਾਲੀ ਗੱਲ ਹੀ ਹੈ। ਪੰਜਾਬ ਅਤੇ ਭਾਰਤ ਦੇ ਹੋਰ ਇਲਾਕਿਆਂ ਵਿੱਚ ਵੱਸਦਾ ਸਿੱਖ ਭਾਰਤੀ ਕੈਦਖਾਨੇ ਦਾ ਕੈਦੀ ਹੈ, ਜਿਸ ਦੀ ਚਾਬੀ ਦਿੱਲੀ ਦੇ ਹਾਕਮਾਂ ਕੋਲ ਹੁੰਦੀ ਹੈ। ਅਗਰ ਸਿੱਖਾਂ ਦਾ ਕੋਈ ਵਰਗ ਦਿੱਲੀ ਦੇ ਹਾਕਮਾਂ ਤੋਂ ਕੋਈ ਚੰਗੀ ਆਸ ਰੱਖਦਾ ਹੈ ਤਾਂ ਇਸ ਨੂੰ ਉਸ ਦੀ ਗਲਤ ਸੋਚ ਜਾਂ ਉਮੀਦ ਤੋਂ ਵੱਧ ਕੁੱਛ ਨਹੀਂ ਕਿਹਾ ਜਾ ਸਕਦਾ।

ਸਬੰਧਤ ਖ਼ਬਰ:

ਚੰਦੂਮਾਜਰਾ ਵਲੋਂ ਸਿੱਖ ਕਤਲੇਆਮ ਸੰਬੰਧੀ ਲੋਕ ਸਭਾ ਵਿਚ ਦਿੱਤਾ ਬਿਆਨ ਸਿਰਫ ਲੋਕ ਦਿਖਾਵਾ: ਫੂਲਕਾ …

ਅਮਰੀਕਾ, ਕੈਨੇਡਾ ਤੇ ਯੂਰਪ ਦੇ ਦੇਸ਼ਾਂ ਵਿੱਚ ਬੈਠੇ ਸਿੱਖਾਂ ਦਾ ਸਿਆਸੀ ਅਸਰ ਰਸੂਖ ਤੇ ਪ੍ਰਭਾਵ ਹੀ ਅੱਜ ਦੇ ਹਾਲਾਤ ਵਿੱਚ ਭਾਰਤੀ ਕੈਦਖਾਨੇ ਵਿੱਚ ਵੱਸਦੇ ਸਿੱਖਾਂ ਦੀ ਸੁਰਖਿਅਤਾ ਨੂੰ ਯਕੀਨੀ ਬਣਾ ਕੇ ਰੱਖ ਸਕਦਾ ਹੈ। ਜ਼ਰੂਰਤ ਹੈ, ਇਸ ਪ੍ਰਭਾਵ ਨੂੰ ਹੋਰ ਜ਼ਿਆਦਾ ਵਧਾਉਣ ਦੀ।

ਦੁਨੀਆਂ ਭਰ ਦੇ ਸਿੱਖਾਂ ਨੂੰ ਚਾਹੀਦਾ ਹੈ ਕਿ ਵਿਸਾਖੀ ਨੂੰ ਸਿੱਖ ਕੌਮ ਦੇ ‘ਕੌਮੀ ਦਿਨ’ ਵਜੋਂ ਮਨਾਉਣ, ਅਤੇ ਆਪਣੀ ਵਿਲੱਖਣ ਪਹਿਚਾਣ ਦੇ ਇਜ਼ਹਾਰ ਲਈ ਘਰਾਂ ਉਤੇ ਖਾਲਸਈ ਪਰਚਮ ਲਹਿਰਾਉਣ।

ਗਜਿੰਦਰ ਸਿੰਘ, ਦਲ ਖਾਲਸਾ
11.4.2017


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: