ਸਿਆਸੀ ਖਬਰਾਂ

“ਤਲਾਸ਼ੀ ਮੁਹਿੰਮ” ਦੌਰਾਨ ਭਾਰਤੀ ਫੌਜੀਆਂ ਅਤੇ ਸਥਾਨਕ ਕਸ਼ਮੀਰੀਆਂ ਵਿਚ ਟਕਰਾਅ, ‘ਤਲਾਸ਼ੀ’ ਰੁਕੀ

May 18, 2017 | By

ਸ੍ਰੀਨਗਰ: ਭਾਰਤੀ ਫੌਜੀ ਅਤੇ ਨੀਮ ਫੌਜੀ ਦਸਤਿਆਂ ਨੇ ਬੁੱਧਵਾਰ ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਸ਼ੋਪੀਆਂ ਵਿੱਚ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਦੌਰਾਨ ਦੂਜੀ ਵਾਰ ਜ਼ੋਰਦਾਰ ਘੇਰਾਬੰਦੀ ਤੇ ਤਲਾਸ਼ੀ ਅਪਰੇਸ਼ਨ ਚਲਾਇਆ। ਇਸ ਦੌਰਾਨ ਸਥਾਨਕ ਲੋਕਾਂ ਵੱਲੋਂ ਪਥਰਾਅ ਕੀਤੇ ਜਾਣ ਕਾਰਨ ਅਪਰੇਸ਼ਨ ਰੋਕ ਦਿੱਤਾ ਗਿਆ। ਪੁਰਾਣੇ ਸ੍ਰੀਨਗਰ ਵਿੱਚ ਵੀ ਰੋਸ ਮਾਰਚ ਕੱਢਣ ਦੀ ਕੋਸ਼ਿਸ਼ ਕਰ ਰਹੇ ਵਿਦਿਆਰਥੀਆਂ ਦੀਆਂ ਫੌਜੀ / ਨੀਮ ਫੌਜੀ ਦਸਤਿਆਂ ਨਾਲ ਝੜਪਾਂ ਹੋਈਆਂ।

ਇਕ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਮੁਜਾਹਦੀਨਾਂ ਦੀ ਮੌਜੂਦਗੀ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਸ਼ੋਪੀਆਂ ਜ਼ਿਲ੍ਹੇ ਦੇ ਜ਼ੈਨਾਪੋਰਾ ਇਲਾਕੇ ਦੇ ਪਿੰਡ ਹੈਫ਼ ਵਿੱਚ ਸਵੇਰ ਸਾਰ ਤਲਾਸ਼ੀ ਆਪਰੇਸ਼ਨ ਸ਼ੁਰੂ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ‘ਚ ਫੌਜੀ ਸ਼ਾਮਲ ਸਨ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਦੌਰਾਨ ਵੱਡੀ ਗਿਣਤੀ ‘ਚ ਲੋਕਾਂ ਵੱਲੋਂ ਪਥਰਾਅ ਕੀਤੇ ਜਾਣ ਤੋਂ ਬਾਅਦ ਅਾਪਰੇਸ਼ਨ ਰੋਕ ਦਿੱਤਾ ਗਿਆ। ਲੋਕਾਂ ਨੂੰ ਖਿੰਡਾਉਣ ਲਈ ਫੌਜੀਆਂ ਅਤੇ ਨੀਮ ਫੌਜੀ ਦਸਤਿਆਂ ਦੀ ਵਾਧੂ ਨਫ਼ਰੀ ਵੀ ਭੇਜੀ ਗਈ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।

ਪੁਰਾਣੇ ਸ੍ਰੀਨਗਰ ਵਿੱਚ ਬੁੱਧਵਾਰ ਨੂੰ ਗਾਂਧੀ ਮੈਮੋਰੀਅਲ ਕਾਲਜ ਦੇ ਬਾਹਰ ਵਿਦਿਆਰਥੀਆਂ ਅਤੇ ਜੰਮੂ ਕਸ਼ਮੀਰ ਪੁਲਿਸ ਵਿਚਾਲੇ ਟਕਰਾਅ

ਪੁਰਾਣੇ ਸ੍ਰੀਨਗਰ ਵਿੱਚ ਬੁੱਧਵਾਰ ਨੂੰ ਗਾਂਧੀ ਮੈਮੋਰੀਅਲ ਕਾਲਜ ਦੇ ਬਾਹਰ ਵਿਦਿਆਰਥੀਆਂ ਅਤੇ ਜੰਮੂ ਕਸ਼ਮੀਰ ਪੁਲਿਸ ਵਿਚਾਲੇ ਟਕਰਾਅ

ਅਧਿਕਾਰੀਆਂ ਮੁਤਾਬਕ ਇਸ ਮੌਕੇ ਕੋਈ ਮੁਜਾਹਦੀਨ ਜਾਂ ਛੁਪਣਗਾਹ ਨਹੀਂ ਮਿਲੀ, ਜਿਸ ਕਾਰਨ ਅਪਰੇਸ਼ਨ ਰੋਕਿਆ ਗਿਆ। ਬੀਤੀ 4 ਮਈ ਨੂੰ ਅਜਿਹੇ ਅਾਪਰੇਸ਼ਨ ਵਿੱਚ ਕਰੀਬ 4000 ਫੌਜੀਆਂ ਨੇ ਸ਼ੋਪੀਆਂ ਜ਼ਿਲ੍ਹੇ ਦੇ ਦੋ ਦਰਜਨ ਪਿੰਡਾਂ ਦੀ ਤਲਾਸ਼ੀ ਲਈ ਸੀ।

ਇਸ ਦੌਰਾਨ ਸੀਨੀਅਰ ਆਈਪੀਐਸ ਅਧਿਕਾਰੀ ਮੁਨੀਰ ਅਹਿਮਦ ਖ਼ਾਨ ਨੇ ਬੁੱਧਵਾਰ ਨੂੰ ਕਸ਼ਮੀਰ ਜ਼ੋਨ ਦੇ ਆਈਜੀਪੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਸਈਦ ਜਾਵੇਦ ਮੁਜਤਬਾ ਗਿਲਾਨੀ ਦੀ ਥਾਂ ਲਈ ਹੈ।

ਦੂਜੇ ਪਾਸੇ ਪੁਰਾਣੇ ਸ੍ਰੀਨਗਰ ਵਿੱਚ ਬੁੱਧਵਾਰ ਨੂੰ ਗਾਂਧੀ ਮੈਮੋਰੀਅਲ ਕਾਲਜ ਦੇ ਵਿਦਿਆਰਥੀਆਂ ਦੀ ਉਦੋਂ ਭਾਰਤੀ ਦਸਤਿਆਂ ਨਾਲ ਝੜਪ ਹੋ ਗਈ ਜਦੋਂ ਉਨ੍ਹਾਂ ਇਲਾਕੇ ਵਿੱਚ ਰੋਸ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ। ਉਹ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਇਹ ਵਿਦਿਆਰਥੀ ਦੁਪਹਿਰ ਵੇਲੇ ਆਪਣੀਆਂ ਜਮਾਤਾਂ ਦਾ ਬਾਈਕਾਟ ਕਰ ਕੇ ਸੜਕ ਉਤੇ ਆ ਗਏ ਤੇ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਉਨ੍ਹਾਂ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਦਰਜਨਾਂ ਗੋਲੇ ਦਾਗੇ ਅਤੇ ਲਾਠੀਚਾਰਜ ਕੀਤਾ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: