ਸਿਆਸੀ ਖਬਰਾਂ » ਸਿੱਖ ਖਬਰਾਂ

ਗੁ: ਗਿਆਨ ਗੋਦੜੀ ਦੀ ਅਜ਼ਾਦੀ ਲਈ ਅਰਦਾਸ ਕਰਨ ਵਾਲੇ 25 ਸਿੱਖ ਗ੍ਰਿਫਤਾਰ, 1 ‘ਤੇ ਲੱਗੀ ਦੇਸ਼ਧ੍ਰੋਹ ਦੀ ਧਾਰਾ

May 17, 2017 | By

ਨਵੀਂ ਦਿੱਲੀ: ਉੱਤਰਾਖੰਡ ਪੁਲਿਸ ਨੇ ਐਤਵਾਰ (14 ਮਈ) ਨੂੰ 25 ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਸਿੱਖ ਗੰਗਾ ਦੇ ਕੰਡੇ ‘ਤੇ ਗੁਰਦੁਆਰਾ ਗਿਆਨ ਗੋਦੜੀ ਦੀ ਅਜ਼ਾਦੀ ਲਈ ਅਰਦਾਸ ਕਰਨ ਗਏ ਸਨ। ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਲਈ ਸਿੱਖ ਸੰਗਤਾਂ ਨੂੰ ਜਪੁਜੀ ਸਾਹਿਬ ਦੇ ਪਾਠ ਕਰਨ ਲਈ ਅਪੀਲ ਕੀਤੀ ਸੀ। ਇਨ੍ਹਾਂ ਗ੍ਰਿਫਤਾਰ ਸਿੱਖਾਂ ਵਿਚੋਂ ਇਕ ਸਿੱਖ ‘ਤੇ ‘ਦੇਸ਼ਧ੍ਰੋਹ’ ਦੀ ਧਾਰਾ ਲਾਈ ਗਈ ਹੈ।

16 ਮਈ (ਮੰਗਲਵਾਰ) ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਾਂਝੀ ਪ੍ਰੈਸ ਕਾਨਫਰੰਸ ‘ਚ ਇਨ੍ਹਾਂ ਗ੍ਰਿਫਤਾਰੀਆਂ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਦੀ ਮੁਹਿੰਮ ਨੂੰ ‘ਇਹਿਤਾਸਕ’ ਹੁੰਗਾਰਾ ਮਿਲਿਆ ਹੈ।

ਪ੍ਰੋ. ਕਿਰਪਾਲ ਸਿੰਘ ਬਡੂੰਗਰ, ਮਨਜੀਤ ਸਿੰਘ ਜੀ.ਕੇ ਅਤੇ ਹੋਰਨਾਂ ਨੇ 16 ਮਈ, 2017 ਨੂੰ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ

ਪ੍ਰੋ. ਕਿਰਪਾਲ ਸਿੰਘ ਬਡੂੰਗਰ, ਮਨਜੀਤ ਸਿੰਘ ਜੀ.ਕੇ ਅਤੇ ਹੋਰਨਾਂ ਨੇ 16 ਮਈ, 2017 ਨੂੰ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ

ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਕਾਨੂੰਨੀ ਮਾਹਰਾਂ ਦੀ ਇਕ ਟੀਮ ਜੋਗਾ ਸਿੰਘ ਦੀ ਰਿਹਾਈ ਦਾ ਰਾਹ ਲੱਭਣ ਲਈ ਹਰਿਦੁਆਰ ਪੁੱਜ ਗਈ ਹੈ, ਉੱਤਰਾਖੰਡ ਸਰਕਾਰ ਨੇ ਜੋਗਾ ਸਿੰਘ ‘ਤੇ ‘ਦੇਸ਼ਧ੍ਰੋਹ’ ਦੀਆਂ ਧਾਰਾਵਾਂ ਲਾਈਆਂ ਹਨ।

ਜ਼ਿਕਰਯੋਗ ਹੈ ਕਿ ਉੱਤਰਾਖੰਡ ਪੁਲਿਸ ਨੇ ਹਰਿ ਕੀ ਪੌੜੀ ਪੁਲਿਸ ਚੌਂਕੀ ‘ਚ 14 ਮਈ ਨੂੰ ਐਫ.ਆਈ.ਆਰ. ਨੰ: 84/17 ਤਹਿਤ ਮੁਕੱਦਮਾ ਦਰਜ ਕਰਕੇ ਜੋਗਾ ਸਿੰਘ ‘ਤੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਲਾਈਆਂ ਹਨ। ਉਸਨੂੰ ਉਨ੍ਹਾਂ 24 ਸਿੱਖਾਂ ਨਾਲ ਜ਼ਮਾਨਤ ‘ਤੇ ਨਹੀਂ ਰਿਹਾਅ ਕੀਤਾ ਗਿਆ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਐਫ.ਆਈ.ਆਰ. ਮੁਤਾਬਕ ਜੋਗਾ ਸਿੰਘ ਨੇ ਨਰਿੰਦਰ ਮੋਦੀ ਅਤੇ ਹਿੰਦੁਸਤਾਨ ਦੇ ਖਿਲਾਫ ਨਾਅਰੇ ਮਾਰੇ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Uttarakhand Police Arrest 25 Sikhs for performing Ardas at Haridwar; 1 Booked under Sedition …

Related Topics: , , , , , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: