ਆਮ ਖਬਰਾਂ » ਸਿਆਸੀ ਖਬਰਾਂ

ਭਾਰਤੀ ਖ਼ਬਰਾਂ ਦੇ ਚੈਨਲ ਮੱਛੀ ਬਜ਼ਾਰ ਵਾਂਗ ਦਿਖਦੇ ਹਨ: ਗਿਲਾਨੀ

July 3, 2017 | By

ਸ੍ਰੀਨਗਰ: ਪੱਖਪਾਤ ਪੂਰਨ ਖ਼ਬਰਾਂ, ਨਕਾਰਾਤਮਕ ਮੁਹਿੰਮ ਅਤੇ ਕਸ਼ਮੀਰੀ ਲੋਕਾਂ ਦੇ ਖਿਲਾਫ ਮੰਦ ਭਾਵਨਾ ਅਧੀਨ ਭਰਮ ਫੈਲਾਉਣ ਵਾਲਾ ਪ੍ਰਚਾਰ ਕਰਨ ਲਈ ਭਾਰਤੀ ਇਲੈਕਟ੍ਰਾਨਿਕ ਮੀਡੀਆ ਦੀ ਨਿੰਦਾ ਕਰਦੇ ਹੋਏ ਸੱਈਅਦ ਅਲੀ ਸ਼ਾਹ ਗਿਲਾਨੀ ਨੇ ਕਿਹਾ, “ਇਹ ਫਾਸੀਵਾਦੀ ਮਾਨਸਿਕਤਾ ਲਈ ਬਦਨਾਮ ਤਾਕਤਾਂ ਦੀ ਨੁਮਾਇੰਦਗੀ ਕਰ ਰਹੇ ਹਨ।”

ਸ਼ੁੱਕਰਵਾਰ ਨੂੰ ਭਾਰਤੀ ਮੀਡੀਆ ਚੈਨਲਾਂ ਦੀ ਗੱਲ ਕਰਦੇ ਹੋਏ, ਖਾਸ ਤੌਰ ‘ਤੇ ‘ਗਣਰਾਜ ਟੀਵੀ, ਟਾਈਮਸ ਨਾਓ, ਦਾ ਨਿਉਜ਼, ਆਜ ਤਕ, ਇੰਡੀਆ ਟੂਡੇ ਅਤੇ ਇੰਡੀਆ ਟੀਵੀ ਮੱਛੀ ਬਜ਼ਾਰ ਵਾਂਗ ਦਿਖਦੇ ਹਨ।

ਗਿਲਾਨੀ ਨੇ ਕਿਹਾ, “ਸਮਝਦਾਰ ਅਤੇ ਨਿਮਰਤਾ ਰੱਖਣ ਵਾਲੇ ਲੋਕ ਅਜਿਹੇ ਚੈਨਲਾਂ ਦੀਆਂ ਪਾਗਲ ਕਰਨ ਵਾਲੀਆਂ ਘਟੀਆ ਰਿਪੋਰਟਾਂ ਦੇਖਣੀਆਂ ਪੰਸਦ ਨਹੀਂ ਕਰਦੇ।”

ਹੁਰੀਅਤ ਆਗੂ ਸਈਅਦ ਅਲੀ ਸ਼ਾਹ ਗਿਲਾਨੀ (ਫਾਈਲ ਫੋਟੋ)

ਹੁਰੀਅਤ ਆਗੂ ਸਈਅਦ ਅਲੀ ਸ਼ਾਹ ਗਿਲਾਨੀ (ਫਾਈਲ ਫੋਟੋ)

ਗਿਲਾਨੀ ਨੇ ਕਿਹਾ ਕਸ਼ਮੀਰੀਆਂ ਦੀ ਭਾਰਤੀ ਲੋਕਾਂ ਜਾਂ ਉਨ੍ਹਾਂ ਦੇ ਵਿਸ਼ਵਾਸ/ ਅਕੀਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਪਰ ਅਸੀਂ ਉਮੀਦ ਕਰਦੇ ਹਾਂ ਕਿ ਮਨੁੱਖਤਾ ਦੇ ਆਧਾਰ ‘ਤੇ ਭਾਰਤੀ ਉਪ ਮਹਾਂਦੀਪ ਦੇ ਲੋਕਾਂ ਨੂੰ ਸਾਡੀ ਖੁਦਮੁਖਤਿਆਰੀ ਦੇ ਹੱਕ ਦੀ ਹਮਾਇਤ ਕਰਨੀ ਚਾਹੀਦੀ ਹੈ।

ਭਾਰਤੀ ਮੀਡੀਆ ਦਾ ਹਵਾਲਾ ਦਿੰਦੇ ਹੋਏ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਨੇ ਨੈਤਿਕਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਇਨ੍ਹਾਂ ਮੀਡੀਆ ਚੈਨਲਾਂ ਦਾ ਜ਼ਿਕਰ ਕਰਦੇ ਹੋਏ ਗਿਲਾਨੀ ਨੇ ਕਿਹਾ ਕਿ ਇਹ (ਭਾਰਤੀ ਮੀਡੀਆ) ਗਾਬਲਸ ਸਿਧਾਂਤ ਦਾ ਪਾਲਣ ਕਰ ਰਹੇ ਹਨ ਜਿਸ ਮੁਤਾਬਕ ਅਜ਼ਾਦੀ ਦੀ ਲਹਿਰ ਨੂੰ ਬਦਨਾਮ ਅਤੇ ਅਪਮਾਨਤ ਕਰਨ ਲਈ ਮੀਡੀਆ ਵਲੋਂ ਨਕਲੀ ਅਤੇ ਮਨੋਕਲਪਤ ਕਹਾਣੀਆਂ ਪ੍ਰਸਾਰਤ ਕੀਤੀਆਂ ਜਾ ਰਹੀਆਂ ਹਨ।

ਇਨ੍ਹਾਂ ਚੈਨਲਾਂ ਦੇ ਐਂਕਰ ਪੇਸ਼ੇਵਰ ਨਹੀਂ ਹਨ ਬਲਕਿ ਗ੍ਰਹਿ ਮੰਤਰਾਲੇ ਦੇ ਬੁਲਾਰੇ ਵਾਂਗ ਕੰਮ ਕਰ ਰਹੇ ਹਨ। ਇਸਨੂੰ “ਮੀਡੀਆ ਦਹਿਸ਼ਤਗਰਦੀ” ਦੱਸਦੇ ਹੋਏ ਗਿਲਾਨੀ ਨੇ ਕਿਹਾ ਕਿ ਇਹ ਐਂਕਰ ਆਪਣੇ ਪੇਸ਼ੇ ਨਾਲ ਕੋਈ ਨਿਆਂ ਨਹੀਂ ਕਰ ਰਹੇ।

ਉਨ੍ਹਾਂ ਕਿਹਾ ਕਿ ਭਾਰਤ ਇਕ “ਫਾਸੀਵਾਦੀ ਦੇਸ਼” ਦੇ ਰੂਪ ‘ਚ ਉਭਰ ਰਿਹਾ ਹੈ। ਅਤੇ ਇਸ ਵਿਚ ਇਹ ਪੱਖਪਾਤੀ ਮੀਡੀਆ ਆਪਣਾ ਘਟੀਆ ਰੋਲ ਨਿਭਾਅ ਰਿਹਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Indian news channels looks like fish markets: Geelani …


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: