ਆਮ ਖਬਰਾਂ

ਮਿਲਖਾ ਸਿੰਘ ‘ਵਿਸ਼ਵ ਸਿਹਤ ਸੰਸਥਾ’ (WHO) ਵੱਲੋਂ ਸਦਭਾਵਨਾ ਦੂਤ ਬਣਾਏ ਗਏ

August 12, 2017 | By

ਨਵੀਂ ਦਿੱਲੀ: ਵਿਸ਼ਵ ਸਿਹਤ ਸੰਸਥਾ (WHO) ਨੇ ਫ਼ਰਾਟਾ ਦੌੜਾਕ ਮਿਲਖਾ ਸਿੰਘ ਨੂੰ ਦੱਖਣ-ਪੂਰਬ ਏਸ਼ੀਆ ਖਿੱਤੇ (ਐਸਈਏਆਰ) ਵਿੱਚ ਘੱਟਦੀਆਂ ਸਰੀਰਕ ਸਰਗਰਮੀਆਂ ਨੂੰ ਹੁਲਾਰਾ ਦੇਣ ਲਈ ਸਦਭਾਵਨਾ ਦੂਤ ਨਿਯੁਕਤ ਕੀਤਾ ਹੈ। ਸੰਸਥਾ ਦੀ ਖੇਤਰੀ ਨਿਰਦੇਸ਼ਕ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ‘ਉਡਣੇ ਸਿੱਖ’ ਵਜੋਂ ਮਕਬੂਲ ਮਿਲਖਾ ਸਿੰਘ ਸਦਭਾਵਨਾ ਦੂਤ ਵਜੋਂ ਸੰਸਥਾ ਦੇ ਲਾਗ ਨਾਲ ਨਾ ਹੋਣ ਵਾਲੇ ਰੋਗਾਂ (ਐਨਸੀਡੀ) ਦੀ ਰੋਕਥਾਮ ਦੀ ਯੋਜਨਾ ਦਾ ਪ੍ਰਚਾਰ ਪ੍ਰਸਾਰ ਕਰਨਗੇ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮੁੱਖ ਮੰਤਵ ਨਾਕਾਫ਼ੀ ਸਰੀਰਕ ਸਰਗਰਮੀਆਂ ਦੇ ਪੱਧਰ ਨੂੰ 10 ਫੀਸਦ ਜਦਕਿ ਐਨਸੀਡੀ ਨੂੰ ਸਾਲ 2025 ਤੱਕ 25 ਫੀਸਦ ਘਟਾਉਣਾ ਹੈ।

ਮਿਲਖਾ ਸਿੰਘ

ਮਿਲਖਾ ਸਿੰਘ

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: