ਆਮ ਖਬਰਾਂ

ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਦਾ ਖੰਨਾ ਵਿਖੇ ਗੋਲੀਆਂ ਮਾਰ ਕੇ ਕਤਲ

August 20, 2017 | By

ਲੁਧਿਆਣਾ: ਖੰਨਾ ਦੇ ਮਸ਼ਹੂਰ ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਸਿੰਘ ਦਾ ਅੱਜ ਐਤਵਾਰ (20 ਅਗਸਤ) ਨੂੰ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਨਵਿੰਦਰ ਮਿੰਦੀ ਆਪਣੇ ਘਰ ਤੋਂ ਖੇਤ ਨੂੰ ਜਾ ਰਿਹਾ ਸੀ ਤਾਂ ਦੋ ਹਮਲਾਵਰਾਂ ਨੇ ਉਸਤੇ ਹਮਲਾ ਕਰ ਦਿੱਤਾ।

ਜਦੋਂ ਗਾਂਧੀ ਗਰੁੱਪ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਅਤੇ ਗੈਂਗਸਟਰ ਰੁਪਿੰਦਰ ਗਾਂਧੀ ਦਾ ਵੱਡਾ ਭਰਾ ਮਨਵਿੰਦਰ ਮਿੰਦੀ ਆਪਣੇ ਖੇਤਾਂ ਵਿੱਚ ਫ਼ਸਲਾਂ ‘ਤੇ ਕੀਟਨਾਸ਼ਕ ਛਿੜਕਣ ਲਈ ਜਾ ਰਿਹਾ ਸੀ ਤਾਂ ਦੋ ਹਥਿਆਰਬੰਦ ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਵਰ੍ਹਾ ਦਿੱਤੀਆਂ। ਇਸ ਨਾਲ ਮਨਵਿੰਦਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਗੈਂਗਸਟਰ ਰੁਪਿੰਦਰ ਗਾਂਧੀ ਦਾ ਭਰਾ ਮਨਵਿੰਦਰ ਮਿੰਦੀ (ਫਾਈਲ ਫੋਟੋ)

ਗੈਂਗਸਟਰ ਰੁਪਿੰਦਰ ਗਾਂਧੀ ਦਾ ਭਰਾ ਮਨਵਿੰਦਰ ਮਿੰਦੀ (ਫਾਈਲ ਫੋਟੋ)

ਮੀਡੀਆ ਰਿਪੋਰਟਾਂ ਮੁਤਾਬਕ ਹਮਲਾ ਕਰਨ ਤੋਂ ਬਾਅਦ ਦੋਵੇਂ ਹਮਲਾਵਰ ਮਨਵਿੰਦਰ ਦੇ ਹੀ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਲਗਦੇ ਹੀ ਮਨਵਿੰਦਰ ਦੇ ਭਤੀਜੇ ਨੇ ਹਮਲਾਵਰਾਂ ਦਾ ਪਿੱਛਾ ਕੀਤਾ। ਉਸ ਨੇ ਆਪਣੀ ਕਾਰ ਨਾਲ ਉਨ੍ਹਾਂ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ। ਜਦੋਂ ਤੱਕ ਉਹ ਕਾਰ ਮੋੜ ਕੇ ਵਾਪਿਸ ਆਇਆ ਤਾਂ ਹਮਲਾਵਰਾਂ ਨੇ ਰਾਹ ‘ਚ ਹੀ ਇੱਕ ਹੋਰ ਇਨੋਵਾ ਗੱਡੀ ਖੋਹ ਲਈ ਅਤੇ ਫਰਾਰ ਹੋ ਗਏ। ਮਿੰਦੀ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁੱਢਲੀ ਛਾਣਬੀਣ ਦੌਰਾਨ ਇੱਕ ਮੈਗਜ਼ੀਨ ਬਰਾਮਦ ਹੋਇਆ ਹੈ ਜਿਸਦੀ ਹਮਲੇ ਦੌਰਾਨ ਵਰਤੋਂ ਕੀਤੀ ਦੱਸੀ ਜਾ ਰਹੀ ਹੈ। ਮਿੰਦੀ ਜੋ ਗੈਂਗਸਟਰ ਰੁਪਿੰਦਰ ਗਾਂਧੀ ਦਾ ਭਰਾ ਸੀ ਤੇ ਪਿੰਡ ਦਾ ਸਾਬਕਾ ਸਰਪੰਚ ਵੀ ਸੀ। ਰੁਪਿੰਦਰ ਗਾਂਧੀ ਦੇ ਜੀਵਨ ‘ਤੇ ਫਿਲਮ ਰੁਪਿੰਦਰ ਗਾਂਧੀ ਦ ਰੌਬਿਨਹੁੱਡ ਆਉਣ ਵਾਲੀ ਸੀ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: