ਸਿੱਖ ਖਬਰਾਂ

ਪੰਜਾਬ ਪੁਲਿਸ ਦਾ ਦਾਅਵਾ ਕਿ ਉਸਨੇ ਗਵਾਲੀਅਰ (ਮੱਧ ਪ੍ਰਦੇਸ਼) ਤੋਂ 3 ‘ਖਾੜਕੂਆਂ’ ਨੂੰ ਗ੍ਰਿਫਤਾਰ ਕੀਤਾ

August 11, 2017 | By

ਗਵਾਲੀਅਰ: ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਪੁਲਿਸ ਤੇ ਮੱਧ ਪ੍ਰਦੇਸ਼ ਦੀ ਏ. ਟੀ. ਐਸ. ਟੀਮ ਵੱਲੋਂ ਬੁੱਧਵਾਰ ਦੀ ਰਾਤ ਸਾਂਝੇ ਤੌਰ ‘ਤੇ ਕਾਰਵਾਈ ਕਰਦੇ ਹੋਏ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ 3 ਖਾੜਕੂਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਕ ਪੰਜਾਬ ਨਾਲ ਜੁੜੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਨਾਲ ਸਬੰਧਿਤ 3 ਖਾੜਕੂਆਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

sikh arrested from gwalior

ਬਲਕਾਰ ਸਿੰਘ (45), ਬਲਵਿੰਦਰ ਸਿੰਘ (22), ਸਤਿੰਦਰ ਸਿੰਘ ਉਰਫ਼ ਛੋਟੂ ਰਾਵਤ (26) ਪੁਲਿਸ ਹਿਰਾਸਤ ਵਿਚ

ਤਿੰਨਾਂ ਖਾੜਕੂਆਂ ਨੂੰ ਗਵਾਲੀਅਰ ਜ਼ਿਲ੍ਹੇ ਦੇ ਡਬਰਾ ਅਤੇ ਚੀਨੌਰ ਥਾਣੇ ਦੇ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਗਿਆ। ਪੰਜਾਬ ਪੁਲਿਸ ਮੁਤਾਬਕ ਉਨ੍ਹਾ ਨੂੰ ਕਾਫ਼ੀ ਸਮੇਂ ਤੋਂ ਇਨ੍ਹਾਂ ਭਾਲ ਸੀ। ਪੁਲਿਸ ਮੁਤਾਬਕ ਇਹ ਤਿੰਨੋਂ ਬੰਦੇ ਪੰਜਾਬ ਵਿਚ ਖ਼ਾਲਿਸਤਾਨ ਹਮਾਇਤੀਆਂ ਨੂੰ ਹਥਿਆਰਾਂ ਮੁਹੱਈਆ ਕਰਵਾਉਂਦੇ ਸਨ। ਗ੍ਰਿਫਤਾਰ ਕੀਤੇ ਗਏ ਸਿੱਖਾਂ ਦੀ ਪਹਿਚਾਣ ਬਲਕਾਰ ਸਿੰਘ (45), ਸਤਿੰਦਰ ਸਿੰਘ ਉਰਫ਼ ਛੋਟੂ ਰਾਵਤ (26) ਅਤੇ ਬਲਵਿੰਦਰ ਸਿੰਘ (22) ਵਜੋਂ ਹੋਈ ਹੈ।

ਪੁਲਿਸ ਨੇ ਬਲਕਾਰ ਸਿੰਘ ਨੂੰ ਚੀਨੌਰ ਥਾਣੇ ਅਧੀਨ ਪਿੰਡ ਰਰੂਆ ਤੋਂ ਅਤੇ ਬਲਵਿੰਦਰ ਸਿੰਘ ਨੂੰ ਡਬਰਾ ਥਾਣੇ ਅਧੀਨ ਪਿੰਡ ਸਾਲਵਈ ਤੋਂ, ਜਦਕਿ ਸਤਿੰਦਰ ਸਿੰਘ ਨੂੰ ਥਾਟੀਪੁਰ ਥਾਣੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਨ੍ਹਾਂ ਤਿੰਨਾਂ ‘ਤੇ ਥਾਣਾ ਰਮਦਾਸ (ਅੰਮ੍ਰਿਤਸਰ) ‘ਚ ਖ਼ਾਲਿਸਤਾਨੀ ਗਤੀਵਿਧੀਆਂ ‘ਚ ਸ਼ਾਮਿਲ ਹੋਣ ਦਾ ਮੁਕੱਦਮਾ ਦਰਜ ਹੈ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: