ਆਮ ਖਬਰਾਂ » ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ » ਸਿੱਖ ਖਬਰਾਂ

ਬਲਾਤਕਾਰੀ ਰਾਮ ਰਹੀਮ ਉਮਰ ਭਰ ਸਲਾਖਾਂ ਪਿਛੇ ਰਹਿਣ ਦਾ ਹੱਕਦਾਰ, ਫੈਸਲੇ ਦਾ ਸੁਆਗਤ ਪਰ ਸਜ਼ਾ ਘੱਟ : ਦਲ ਖਾਲਸਾ

August 28, 2017 | By

ਚੰਡੀਗੜ: ਦਲ ਖਾਲਸਾ ਨੇ ਸਿਰਸਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀ.ਬੀ.ਆਈ ਦੀ ਅਦਾਲਤ ਵਲੋਂ ਦਸ ਸਾਲ ਦੀ ਸਜ਼ਾ ਸੁਣਾਏ ਜਾਣ ਦਾ ਸੁਆਗਤ ਕਰਦਿਆਂ ਕਿਹਾ ਕਿ ਸਜ਼ਾ ਕੁਝ ਘੱਟ ਹੈ ਕਿਉਕਿ ਬਲਾਤਕਾਰੀ ਬਾਬਾ ਉਮਰ ਭਰ ਸਲਾਖਾਂ ਪਿਛੇ ਰਹਿਣ ਦਾ ਹੱਕਦਾਰ ਹੈ।

ਜਥੇਬੰਦੀ ਨੇ ਆਸ ਪ੍ਰਗਟਾਈ ਕਿ ਕੋਰਟ ਦਾ ਇਹ ਫੈਸਲਾ ਇਸ ਖਿਤੇ ਵਿੱਚ ਚੱਲ ਰਹੇ ਅਖੌਤੀ ਗੁਰੂਡੰਮ ਦੀ ਪ੍ਰਥਾ ਦੇ ਅੰਤ ਦਾ ਮੁੱਢ ਬੰਨੇਗਾ।

ਪ੍ਰੈਸ ਬਿਆਨ ਵਿੱਚ ਪਾਰਟੀ ਦੇ ਆਗੂਆਂ ਹਰਚਰਨਜੀਤ ਸਿੰਘ ਧਾਮੀ, ਕੰਵਰਪਾਲ ਸਿੰਘ, ਜਸਬੀਰ ਸਿੰਘ ਖੰਡੂਰ, ਅਮਰੀਕ ਸਿੰਘ ਈਸੜੂ ਅਤੇ ਹਰਦੀਪ ਸਿੰਘ ਮਹਿਰਾਜ ਨੇ ਇਸ ਸਾਰੇ ਮਾਮਲੇ ਵਿੱਚ ਜੁਡੀਸ਼ਰੀ ਵਲੋਂ ਦਿਖਾਈ ਭੂਮਿਕਾ ਤੇ ਤੱਸਲੀ ਪ੍ਰਗਟਾਈ ਹੈ।

ਬਲਾਤਕਾਰੀ ਰਾਮ ਰਹੀਮ ਅਤੇ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਦੀ ਪੁਰਾਣੀ ਤਸਵੀਰ

ਬਲਾਤਕਾਰੀ ਰਾਮ ਰਹੀਮ ਅਤੇ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਦੀ ਪੁਰਾਣੀ ਤਸਵੀਰ

ਜਥੇਬੰਦੀ ਦੇ ਆਗੂਆਂ ਨੇ ਜੱਜ ਦੀ ਹਿੰਮਤ ਦੀ ਸਿਫਤ ਕਰਦਿਆਂ ਕਿਹਾ ਕਿ ਸਰਕਾਰੀ ਦੈਂਤ ਨੂੰ ਕਾਨੂੰਨੀ ਨਕੇਲ ਪਾਉਣੀ ਮੁਸ਼ਕਿਲ ਕਾਰਜ ਸੀ। ਉਹਨਾਂ ਕਿਹਾ ਕਿ ਸਿੱਖਾਂ ਦਾ ਸ਼ੁਰੂ ਤੋਂ ਇਹ ਮੰਨਣਾ ਸੀ ਕਿ ਸਿਰਸੇ ਡੇਰੇ ਦਾ ਮੁੱਖੀ ਕੋਈ “ਧਾਰਮਿਕ ਸ਼ਖਸ” ਨਹੀਂ ਸਗੋਂ ਇੱਕ ਸ਼ੈਤਾਨ ਹੈ ਪਰ ਅਫਸੋਸ ਕਿ ਭਾਰਤੀ ਲੋਕਾਂ ਨੇ ਸਿੱਖਾਂ ਦੀ ਸੁਣੀ ਨਹੀਂ।

ਉਹਨਾਂ ਕਿਹਾ ਕਿ ਜੱਜ ਜਗਦੀਪ ਸਿੰਘ ਵਲੋਂ ਦਿਖਾਈ ਗਈ ਨੈਤਿਕਤਾ ਅਤੇ ਦ੍ਰਿੜਤਾ ਦਾ ਪੱਧਰ ਤਖਤਾਂ ਦੇ ਜਥੇਦਾਰਾਂ ਨਾਲੋਂ ਕਿਤੇ ਉੱਚਾ ਅਤੇ ਸੁੱਚਾ ਹੈ ਜਿਨਾਂ ਨੇ ਬਾਦਲਾਂ ਦੇ ਕਹਿਣ ਤੇ ਅਖੌਤੀ ਬਾਬੇ ਨੂੰ ਮੁਆਫ ਕਰਨ ਦੀ ਬਜਰ ਗਲਤੀ ਕੀਤੀ ਸੀ। ਉਹਨਾਂ ਕਿਹਾ ਕਿ ਅਕਾਲੀਆਂ ਅਤੇ ਜਥੇਦਾਰਾਂ ਨੂੰ ਆਪਣੀ ਗਲਤੀ ਲਈ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਕਾਲੀ ਰਾਜਨੀਤੀ ਨੇ ਕੌਮ ਨੂੰ ਸ਼ਰਮਸਾਰ ਹੀ ਕੀਤਾ ਹੈ।

ਉਹਨਾਂ ਕਿਹਾ ਕਿ ਸੂਬੇ ਦੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਇਸ ਅਖੌਤੀ ਗੁਰੂਡੰਮ ਨੂੰ ਉਤਸ਼ਾਹਿਤ ਕੀਤਾ ਅਤੇ ਕੇਂਦਰੀ ਸਰਕਾਰਾਂ ਅਤੇ ਏਜੰਸੀਆਂ ਨੇ ਇਸ ਦੀ ਪੁਸ਼ਤਪਨਾਹੀ ਕੀਤੀ ਹੈ। ਉਹਨਾਂ ਕਿਹਾ ਕਿ ਹਰਿਆਣਾ ਦੀ ਮੌਜੂਦਾ ਸਰਕਾਰ ਇਸ ਅਖੌਤੀ ਬਾਬੇ ਨਾਲ ਮਿਲੀ ਹੋਈ ਸੀ ਜਿਸ ਕਾਰਨ ਪੰਚਕੂਲਾ ਵਿਖੇ ਡੇਰੇ ਦੇ ਪ੍ਰੇਮੀਆਂ ਵਲੋਂ ਹੁਲੜਬਾਜੀ ਕੀਤੀ ਗਈ


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: