ਆਮ ਖਬਰਾਂ » ਵਿਦੇਸ਼

ਬਲਾਤਕਾਰ ‘ਚ ਸਜ਼ਾ ਹੋਣ ਤੋਂ ਬਾਅਦ ਰਾਮ ਰਹੀਮ ਦਾ ਕੈਨੇਡਾ ‘ਚ ਛੋਟਾ ਹਵਾਈ ਅੱਡਾ ਖਰੀਦਣ ਦਾ ਸੌਦਾ ਟੁੱਟਾ

September 2, 2017 | By

ਵੈਨਕੂਵਰ: ਬਲਾਤਕਾਰ ਦੇ ਦੋਸ਼ ’ਚ ਕੈਦ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਦੀ ਕੈਨੇਡਾ ਦੇ ਅੰਬਰ ’ਚ ਉਡਾਰੀ ਲਾਉਣ ਦੀ ਇੱਛਾ ਅਧੂਰੀ ਰਹਿ ਗਈ ਹੈ। ਉਸ ਵੱਲੋਂ ਬੀਸੀ ਦੀ ਫਰੇਜ਼ਰ ਵੈਲੀ ‘ਚ ਛੋਟੇ ਜਹਾਜ਼ਾਂ ਵਾਲਾ ਅੱਡਾ ਖਰੀਦਣ ਲਈ ਗੱਲਬਾਤ ਕੀਤੀ ਜਾ ਰਹੀ ਸੀ। ਇਸ ਹਵਾਈ ਅੱਡੇ ਦੇ ਨਾਲ ਹੀ ਸਿਖਲਾਈ ਕੇਂਦਰ ਵੀ ਹੈ। ਉਸ ਦਾ ਆਪਣਾ ਜਹਾਜ਼ ਚਲਾਉਣ ਲਈ ਇਕ ਲੜਕੀ ਨੇ ਸਿਖਲਾਈ ਲੈ ਕੇ ਲਾਇਸੈਂਸ ਵੀ ਲੈ ਲਿਆ। ਇਨ੍ਹਾਂ ਕੰਮਾਂ ਦੀ ਜ਼ਿੰਮੇਵਾਰੀ ਉਸ ਦੇ ਭਰੋਸੇਯੋਗ ਸਥਾਨਕ ਡੇਰਾ ਪ੍ਰਬੰਧਕ ਵੱਲੋਂ ਨਿਭਾਈ ਜਾ ਰਹੀ ਸੀ। ਸਥਾਨਕ ਡੇਰੇ ਦੀ ਇਮਾਰਤ ਇਕ ਲੰਬਰ ਮਿੱਲ ਦੇ ਨਾਂਅ ਹੈ। ਇਹ ਲੰਬਰ ਮਿੱਲ ਉਸੇ ਪਤੇ ’ਤੇ ਰਜਿਸਟਰਡ ਹੈ, ਜੋ ਸਥਾਨਕ ਡੇਰਾ ਪ੍ਰਬੰਧਕ ਦੀ ਰਿਹਾਇਸ਼ ਹੈ।

ਰਾਮ ਰਹੀਮ ਦੀ ਫਿਲਮ ਦਾ ਇਕ ਦ੍ਰਿਸ਼, ਨਾਲ ਹੈ ਹਨੀਪ੍ਰੀਤ ਉਰਫ ਪ੍ਰਿਯੰਕਾ

ਰਾਮ ਰਹੀਮ ਦੀ ਫਿਲਮ ਦਾ ਇਕ ਦ੍ਰਿਸ਼, ਨਾਲ ਹੈ ਹਨੀਪ੍ਰੀਤ ਉਰਫ ਪ੍ਰਿਯੰਕਾ

ਇਸ ਡੇਰਾ ਪ੍ਰਬੰਧਕ ਨੇ ਚਾਰ ਮਹੀਨੇ ਪਹਿਲਾਂ ਹੋਈਆਂ ਬੀਸੀ ਵਿਧਾਨ ਸਭਾ ਚੋਣਾਂ ‘ਚ ਚੁਣੇ ਗਏ ਵਿਧਾਇਕ ਦੇ ਚੋਣ ਪ੍ਰਚਾਰ ‘ਚ ਮੋਹਰੀ ਭੂਮਿਕਾ ਨਿਭਾਈ ਸੀ ਪਰ ਇਸ ਪੰਜਾਬੀ ਵਿਧਾਇਕ ਨੇ ਇਸ ਗੱਲ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ। ਪ੍ਰਬੰਧਕ ਦਾ ਪੱਖ ਜਾਨਣ ਲਈ ਫੋਨ ਕੀਤਾ, ਪਰ ਉਸ ਨੇ ਫੋਨ ਨਹੀਂ ਚੁੱਕਿਆ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਲਾਤਕਾਰ ਕੇਸ ’ਚ ਫੈ਼ਸਲੇ ਤੋਂ ਕੁਝ ਦਿਨ ਪਹਿਲਾਂ ਸਰੀ, ਡੈਲਟਾ ਤੇ ਐਬਟਸਫੋਰਡ ਤੋਂ ਕਈ ਡੇਰਾ ਸਿਰਸਾ ਦੇ ਹਮਾਇਤੀ ਸਿਰਸਾ ਤੇ ਪੰਚਕੂਲਾ ਗਏ ਸਨ, ਜਿਨ੍ਹਾਂ ‘ਚੋਂ 8-10 ਪੰਚਕੁਲਾ ‘ਚ ਗੁੰਡਾਗਰਦੀ ਕਰਨ ਦੇ ਦੋਸ਼ ਅਧੀਨ ਫੜੇ ਗਏ ਹਨ, ਜੋ ਅੰਬਾਲਾ ਜੇਲ੍ਹ ‘ਚ ਬੰਦ ਹਨ। ਇਨ੍ਹਾਂ ਦੀ ਅਗਵਾਈ ਕਰਨ ਵਾਲੇ ਸਥਾਨਕ ਆਗੂ ਵਲੋਂ ਵਾਪਸ ਆ ਕੇ ਇਨ੍ਹਾਂ ਨੂੰ ਛੁਡਵਾਉਣ ਲਈ ਕੈਨੇਡਾ ਸਰਕਾਰ ਕੋਲ ਚਾਰਾਜੋਈ ਕੀਤੀ ਜਾ ਰਹੀ ਹੈ। ਪਰ ਡੇਰਾ ਮੁਖੀ ’ਤੇ ਬਲਾਤਕਾਰੀ ਹੋਣ ਦੀ ਅਦਾਲਤੀ ਮੋਹਰ ਲੱਗਣ ਕਾਰਨ ਹੁਣ ਸਥਾਨਕ ਸਿਆਸੀ ਆਗੂ ਗੱਲ ਸੁਣਨ ਤੋਂ ਕੰਨੀ ਕੁਤਰਾਉਣ ਲੱਗੇ ਹਨ।

ਸਬੰਧਤ ਖ਼ਬਰ:

ਡੇਰਾ ਸਿਰਸਾ ਮੁਖੀ ਦੀ ਕਰੀਬੀ ਹਨੀਪ੍ਰੀਤ ਉਰਫ ਪ੍ਰਿਯੰਕਾ ਦਾ ‘ਲੁਕਆਉਟ’ ਨੋਟਿਸ ਜਾਰੀ …

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: