ਸਿਆਸੀ ਖਬਰਾਂ

ਵਿਨੋਦ ਖੰਨਾ ਦੀ ਮੌਤ ਨਾਲ ਖਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ 11 ਅਕਤੂਬਰ ਨੂੰ

September 13, 2017 | By

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ 11 ਅਕਤੂਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ ਜਦੋਂਕਿ ਨਤੀਜਾ 15 ਅਕਤੂਬਰ ਨੂੰ ਐਲਾਨਿਆ ਜਾਵੇਗਾ। ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਹੋ ਜਾਣ ਕਾਰਨ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਸੀਟ ਖ਼ਾਲੀ ਹੋਈ ਸੀ। ਚੋਣ ਕਮਿਸ਼ਨ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ 11 ਅਕਤੂਬਰ ਨੂੰ ਗੁਰਦਾਸਪੁਰ ਹਲਕੇ ਦੀ ਜ਼ਿਮਨੀ ਚੋਣ ਹੋਵੇਗੀ ਅਤੇ 15 ਅਕਤੂਬਰ ਨੂੰ ਨਤੀਜੇ ਦਾ ਐਲਾਨ ਹੋਵੇਗਾ। ਇਸ ਸਬੰਧੀ ਨੋਟੀਫ਼ਿਕੇਸ਼ਨ 15 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ ਅਤੇ ਉਸੇ ਦਿਨ ਨਾਮਜ਼ਦਗੀ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM); ਪ੍ਰਤੀਕਾਤਮਕ ਤਸਵੀਰ

ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (EVM); ਪ੍ਰਤੀਕਾਤਮਕ ਤਸਵੀਰ

ਨਾਮਜ਼ਦਗੀ ਦਾਖਲ ਕਰਨ ਦੀ ਆਖ਼ਰੀ ਤਰੀਕ 22 ਸਤੰਬਰ ਹੋਵੇਗੀ ਅਤੇ 25 ਸਤੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ। 27 ਸਤੰਬਰ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕਦੀ ਹੈ। ਚੋਣ ਕਮਿਸ਼ਨ ਮੁਤਾਬਕ ਜ਼ਿਮਨੀ ਚੋਣ ‘ਚ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ. ਵੀ. ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਗੁਰਦਾਸਪੁਰ ਪਹਿਲਾ ਲੋਕ ਸਭਾ ਹਲਕਾ ਹੋਵੇਗਾ, ਜਿੱਥੇ ਪਹਿਲੀ ਵਾਰ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਵੀ. ਵੀ. ਪੈਟ ਮਸ਼ੀਨਾਂ ਰਾਹੀ ਵੋਟਾਂ ਪਾਈਆਂ ਜਾਣਗੀਆਂ। ਚੋਣ ਕਮਿਸ਼ਨ ਦੇ ਐਲਾਨ ਨਾਲ ਗੁਰਦਾਸਪੁਰ ਜ਼ਿਲ੍ਹੇ ਅਤੇ ਪੂਰੇ ਲੋਕ ਸਭਾ ਹਲਕੇ ‘ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

ਗੁਰਦਾਸਪੁਰ ਲੋਕ ਸਭਾ ਸੀਟ ਦਾ ਹੁਣ ਤਕ ਦੇ ਜੇਤੂ ਅਤੇ ਸਿਆਸੀ ਦਲ:

1952-ਤੇਜਾ ਸਿੰਘ ਅਕਰਪੁਰੀ (ਕਾਂਗਰਸ)
1957-ਦੀਵਾਨ ਚੰਦ ਸ਼ਰਮਾ (ਕਾਂਗਰਸ)
1962-ਦੀਵਾਨ ਚੰਦ ਸ਼ਰਮਾ (ਕਾਂਗਰਸ)
1967-ਪ੍ਰਬੋਧ ਚੰਦਰ (ਕਾਂਗਰਸ)
1977-ਜਗਿਆ ਦੱਤ ਸ਼ਰਮਾ (ਜਨਤਾ ਪਾਰਟੀ)
1980-ਸੁਖਬੰਸ ਕੌਰ ਭਿੰਡਰ (ਕਾਂਗਰਸ)
1984-ਸੁਖਬੰਸ ਕੌਰ ਭਿੰਡਰ (ਕਾਂਗਰਸ)
1989-ਸੁਖਬੰਸ ਕੌਰ ਭਿੰਡਰ (ਕਾਂਗਰਸ)
1991-ਸੁਖਬੰਸ ਕੌਰ ਭਿੰਡਰ (ਕਾਂਗਰਸ)
1996-ਸੁਖਬੰਸ ਕੌਰ ਭਿੰਡਰ (ਕਾਂਗਰਸ)
1998-ਵਿਨੋਦ ਖੰਨਾ (ਭਾਜਪਾ)
1999-ਵਿਨੋਦ ਖੰਨਾ (ਭਾਜਪਾ)
2004-ਵਿਨੋਦ ਖੰਨਾ (ਭਾਜਪਾ)
2009-ਪ੍ਰਤਾਪ ਸਿੰਘ ਬਾਜਵਾ (ਕਾਂਗਰਸ)
2014-ਵਿਨੋਦ ਖੰਨਾ (ਭਾਜਪਾ)

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: