ਸਿਆਸੀ ਖਬਰਾਂ

ਮੋਗਾ ਵਿਖੇ ਗੁਰਦੁਆਰੇ ਦੀ ਪ੍ਰਧਾਨਗੀ ਲਈ ਦੋ ਧੜਿਆਂ ‘ਚ ਟਕਰਾਅ, ਕਈ ਜ਼ਖਮੀ

September 11, 2017 | By

ਮੋਗਾ: ਪਿੰਡ ਸੱਦਾ ਸਿੰਘ ਵਾਲਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧਤ ਗੁਰਦੁਆਰਾ ਮੰਜੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਢਾਈ ਮਹੀਨੇ ਤੋਂ ਚੱਲ ਰਿਹਾ ਵਿਵਾਦ ਐਤਵਾਰ (10 ਸਤੰਬਰ) ਨੂੰ ਖੂਨੀ ਰੂਪ ਧਾਰ ਗਿਆ। ਇਸ ਝੜਪ ’ਚ ਇੱਕ ਔਰਤ ਸਮੇਤ ਸੱਤ ਜਣੇ ਜ਼ਖ਼ਮੀ ਹੋਏ ਹਨ। ਉਹ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ।

ਪਿੰਡ ਸੱਦਾ ਸਿੰਘ ਵਾਲਾ ਵਿੱਚ ਗੁਰਦੁਆਰੇ ਦੀ ਪ੍ਰਧਾਨਗੀ ਲਈ ਹੋਈ ਝੜਪ ਦੀ ਤਸਵੀਰ

ਪਿੰਡ ਸੱਦਾ ਸਿੰਘ ਵਾਲਾ ਵਿੱਚ ਗੁਰਦੁਆਰੇ ਦੀ ਪ੍ਰਧਾਨਗੀ ਲਈ ਹੋਈ ਝੜਪ ਦੀ ਤਸਵੀਰ

ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਵਿੱਚ ਤਕਰੀਬਨ ਢਾਈ ਮਹੀਨੇ ਤੋਂ ਟਕਰਾਅ ਚੱਲ ਰਿਹਾ ਹੈ। 23 ਜੁਲਾਈ ਨੂੰ ਦੋਵੇਂ ਧਿਰਾਂ ਨੇ ਗੁਰਦੁਆਰੇ ਦੀ ਗੋਲਕ ਨੂੰ ਜਿੰਦਰਾ ਲਾ ਦਿੱਤਾ ਸੀ। ਐਤਵਾਰ ਨੂੰ ਇਸ ਮਸਲੇ ਦੇ ਹੱਲ ਲਈ ਕਾਂਗਰਸੀ ਹਲਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਬਾਅਦ ਦੁਪਹਿਰ 2 ਵਜੇ ਗੁਰਦੁਆਰੇ ਪਹੁੰਚੇ। ਇਸ ਮੌਕੇ ਡੀਐਸਪੀ ਸਿਟੀ ਗੋਬਿੰਦਰ ਸਿੰਘ ਵੀ ਮੌਜੂਦ ਸਨ। ਵਿਧਾਇਕ ਨੇ ਦੋਵਾਂ ਧਿਰਾਂ ਦਾ ਪੱਖ ਸੁਣਿਆ ਅਤੇ ਉਨ੍ਹਾਂ ਨਾਲ 12 ਸਤੰਬਰ ਨੂੰ 3 ਵਜੇ ਮੁੜ ਗੁਰਦੁਆਰੇ ’ਚ ਮੀਟਿੰਗ ਕਰਨ ਦਾ ਸਮਾਂ ਰੱਖ ਲਿਆ।

ਬਾਦਲ ਦਲ ਦਾ ਆਗੂ ਮੱਖਣ ਬਰਾੜ ਇਕ ਧੜੇ ਦੇ ਜ਼ਖਮੀਆਂ ਦਾ ਹਾਲ ਪੁੱਛਣ ਹਸਪਤਾਲ 'ਚ

ਬਾਦਲ ਦਲ ਦਾ ਆਗੂ ਮੱਖਣ ਬਰਾੜ ਇਕ ਧੜੇ ਦੇ ਜ਼ਖਮੀਆਂ ਦਾ ਹਾਲ ਪੁੱਛਣ ਹਸਪਤਾਲ ‘ਚ

ਵਿਧਾਇਕ ਅਜੇ ਗੁਰਦੁਆਰੇ ’ਚੋਂ ਬਾਹਰ ਹੀ ਨਿਕਲਿਆ ਸੀ ਕਿ ਦੋਵਾਂ ਧਿਰਾਂ ’ਚ ਆਪਣ ‘ਚ ਘਸੁੰਨ-ਮੁੱਕੀ ਹੋ ਗਈਆਂ। ਇਸ ਝੜਪ ’ਚ ਇਕ ਧੜੇ ਦੇ ਪ੍ਰੀਤਮ ਸਿੰਘ, ਬਲਵੰਤ ਸਿੰਘ, ਸ਼ਿੰਗਾਰਾ ਸਿੰਘ, ਸੁਖਜਿੰਦਰ ਸਿੰਘ ਤੇ ਪ੍ਰਵੀਨ ਕੌਰ ਜ਼ਖ਼ਮੀ ਹੋਏ ਹਨ ਜਦੋਂ ਕਿ ਦੂਜੇ ਧੜੇ ਦੇ ਚੰਦ ਸਿੰਘ, ਇੰਦਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਫੱਟੜ ਹੋਇਆ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: