ਵੀਡੀਓ

ਮੈਨੂੰ ਉਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ (ਬਾਬੂ ਰਜਬ ਅਲੀ ਵੱਲੋਂ 1947 ਦੀ ਵੰਡ ਤੋਂ ਬਾਅਦ ਲਿਖੀ ਕਵੀਸ਼ਰੀ)

September 14, 2017 | By

ਲੁਧਿਆਣਾ: ਪੰਜਾਬੀ ਕਵੀਸ਼ਰ ਬਾਬੂ ਰਜਬ ਅਲੀ ਨੂੰ 1947 ਦੀ ਵੰਡ ਮੌਕੇ ਪੰਜਾਬ ਦੇ ਪੂਰਬੀ ਹਿੱਸੇ ਵਿਚੋਂ ਮਜਬੂਰਨ ਹਿਜਰਤ ਕਰਕੇ ਪੰਜਾਬ ਦੇ ਪੱਛਮੀ ਹਿੱਸੇ ਵਿਚ ਪਾਕਿਸਤਾਨ ਵੱਲ ਜਾਣਾ ਪਿਆ ਸੀ। ਲੰਘੀ 3 ਸਤੰਬਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਆਲਮੀ ਪੰਜਾਬੀ ਅਦਬੀ ਸੰਗਤ ਵੱਲੋਂ 1947 ਦੀ ਵੰਡ ਦੌਰਾਨ ਪੰਜਾਬੀਆਂ ਵੱਲੋਂ ਕੀਤੇ ਗਏ ਜੁਰਮਾਂ ਦੀ ਮਾਫੀ ਲਈ ਅਰਦਾਸ ਅਤੇ ਦੁਆ ਕੀਤੀ ਗਈ। ਇਸ ਮੌਕੇ ਬਾਬੂ ਰਜਬ ਅਲੀ ਵੱਲੋਂ 1947 ਦੀ ਵੰਡ ਦੇ ਦੁਖਾਂਤ ਬਾਰੇ ਵੱਲੋਂ ਲਿਖੀ ਗਈ ਰਚਨਾ “ਮੈਨੂੰ ਉਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ” ਨਵਜੋਤ ਸਿੰਘ ਜਰਗ ਅਤੇ ਸਾਥੀਆਂ ਵੱਲੋਂ ਗਾਈ ਗਈ, ਜੋ ਪਾਠਕਾਂ/ਦਰਸ਼ਕਾਂ ਦੀ ਜਾਣਕਾਰੀ ਲਈ ਇੱਥੇ ਸਾਂਝੀ ਕੀਤੀ ਜਾ ਰਹੀ ਹੈ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: