ਵੀਡੀਓ » ਸਿੱਖ ਖਬਰਾਂ

ਮੋਹਨ ਭਾਗਵਤ ਵਲੋਂ ਗੁਰੂ ਸਾਹਿਬ ਬਾਰੇ ਗੁੰਮਰਾਹਕੁੰਨ ਪ੍ਰਚਾਰ ਦਾ ਸ. ਜਰਨੈਲ ਸਿੰਘ ਪੱਤਰਕਾਰ ਵਲੋਂ ਜਵਾਬ

October 27, 2017 | By

ਚੰਡੀਗੜ੍ਹ: 25 ਅਕਤੂਬਰ ਦੇ ਵਿਵਾਦਤ ਪ੍ਰੋਗਰਾਮ ਦੌਰਾਨ ਹਿੰਦੂਵਾਦੀ ਜਥੇਬੰਦੀ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਵਲੋਂ ਆਪਣੇ ਸੰਬੋਧਨ ‘ਚ ਗੁਰੂ ਸਾਹਿਬਾਨ ਪ੍ਰਤੀ ਗੁੰਮਰਾਹਕੁਨ ਪ੍ਰਚਾਰ ਕੀਤਾ ਗਿਆ। ਇਹ ਪ੍ਰੋਗਰਾਮ ਹਿੰਦੀ ਹਿੰਦੂ ਹਿੰਦੁਸਤਾਨ ਦੀ ਅਲੰਬਰਦਾਰ ਜਥੇਬੰਦੀ ਆਰ.ਐਸ.ਐਸ. ਦੀ ਇਕ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਵਲੋਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਕਹਿ ਕੇ ਕਰਵਾਇਆ ਗਿਆ ਸੀ। ਅਕਾਲ ਤਖ਼ਤ ਸਾਹਿਬ ਤੋਂ ਆਰ.ਐਸ.ਐਸ. ਨੂੰ 2004 ‘ਚ ‘ਪੰਥ-ਵਿਰੋਧੀ’ ਜਥੇਬੰਦੀ ਐਲਾਨਿਆ ਗਿਆ ਸੀ। ਆਰ.ਐਸ.ਐਸ. ਮੁਖੀ ਨੇ ਆਪਣੇ ਸੰਬੋਧਨ ‘ਚ ਲਗਾਤਾਰ ਗਲਤ ਅਤੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਕਿ ਗੁਰੂ ਸਾਹਿਬ ਦੇਵੀ ਦੀ ਪੂਜਾ ਕਰਦੇ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

S. Jarnail Singh (Journalist)’s Reply to RSS Chief Mohan Bhagwat’s Misleading & Mischievous Statement about Sikh Guru Sahib …

ਪੱਤਰਕਾਰ ਤੋਂ ਸਿਆਸਤਦਾਨ ਬਣੇ ਸਿੱਖ ਕਾਰਜਕਰਤਾ ਸ. ਜਰਨੈਲ ਸਿੰਘ ਨੇ ਹਿੰਦੂਦਤਾ ਆਗੂ ਵਲੋਂ ਕੀਤੇ ਗੁੰਮਰਾਹਕੁੰਨ ਪ੍ਰਚਾਰ ਦਾ ਗੰਭੀਰ ਨੋਟਿਸ ਲੈਂਦਿਆਂ ਇਕ ਵੀਡੀਓ ਸੁਨੇਹੇ ਰਾਹੀਂ ਮੋਹਨ ਭਾਗਵਤ ਦੇ ਪ੍ਰਚਾਰ ਦਾ ਜਵਾਬ ਦਿੱਤਾ।

ਜਰਨੈਲ ਸਿੰਘ ਪੱਤਰਕਾਰ ਵਲੋਂ ਦਿੱਤੇ ਜਵਾਬ ਦਾ ਵੀਡੀਓ ਦੇਖਣ ਲਈ:

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: