ਸਿੱਖ ਖਬਰਾਂ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦੋ ਰੋਜ਼ਾ ਦਸਤਾਵੇਜ਼ੀ ਫਿਲਮ ਮੇਲਾ 11 ਅਤੇ 12 ਅਕਤੂਬਰ ਨੂੰ

October 10, 2017 | By

ਪਟਿਆਲਾ/ ਚੰਡੀਗੜ੍ਹ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਵਲੋਂ ‘ਸਿੱਖ ਸਿਆਸਤ ਨਿਊਜ਼’ ਦੇ ਸਹਿਯੋਗ ਨਾਲ ਦੋ ਰੋਜ਼ਾ ਦਸਤਾਵੇਜ਼ੀ ਫਿਲਮ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੇ ਪ੍ਰਬੰਧਕਾਂ ਵਿਚੋਂ ਇਕ ਰਣਜੀਤ ਸਿੰਘ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 11 ਅਕਤੂਬਰ 2017 (ਬੁੱਧਵਾਰ) ਨੂੰ ‘ਆਉਟ ਜਸਟਿਸਡ 2’ ਅਤੇ ਦੂਜੇ ਦਿਨ 12 ਅਕਤੂਬਰ 2017 (ਵੀਰਵਾਰ) ਨੂੰ ‘ਭਗਤ ਸਿੰਘ’ ਦਿਖਾਈ ਜਾਏਗੀ। ਇਹ ਫਿਲਮਾਂ ਕਲਾ ਭਵਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸ਼ਾਮ 5 ਵਜੇ ਦਿਖਾਈਆਂ ਜਾਣਗੀਆਂ।

ਇਸ ਸਬੰਧ ‘ਚ ਵਧੇਰੇ ਜਾਣਕਾਰੀ ਲਈ ਪ੍ਰਬੰਧਕਾਂ ਵਲੋਂ ਮੋਬਾਇਲ ਨੰ: 98889-83288 ਮੁਹੱਈਆ ਕਰਵਾਇਆ ਗਿਆ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Screening of “OutJusticed 2” Documentary at Punjabi University on Oct. 11 …

ਦੇਖੋ ਛੋਟੀ ਫਿਲਮ ਭਗਤ ਸਿੰਘ:

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: