ਖਾਸ ਖਬਰਾਂ » ਸਿਆਸੀ ਖਬਰਾਂ

ਅਮਰਿੰਦਰ ਸਿੰਘ ਵਲੋਂ ਚੋਣਵੇਂ ਪੁਲਿਸ ਅਧਿਕਾਰੀਆਂ ਨੂੰ ਰਾਤ ਦੇ ਖਾਣੇ ‘ਤੇ ਸੱਦ ਕੇ ਦਿੱਤੀ ਗਈ “ਹੱਲਾਸ਼ੇਰੀ”

November 13, 2017 | By

ਚੰਡੀਗੜ੍ਹ: ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਪੰਜਾਬ ਪੁਲਿਸ ਦੇ ਚੋਣਵੇਂ ਅਧਿਕਾਰੀਆਂ ਨੂੰ ਚੰਡੀਗੜ੍ਹ ਵਿਚਲੀ ਆਪਣੀ ਰਿਹਾਇਸ਼ ‘ਤੇ ਕੱਲ੍ਹ ਰਾਤ (12 ਨਵੰਬਰ, 2017) ਖਾਣੇ ‘ਤੇ ਸੱਦਿਆ ਗਿਆ। ਇਸ ਮੌਕੇ ਅਮਰਿੰਦਰ ਸਿੰਘ ਨੇ ਹਾਲ ਹੀ ‘ਚ ਹੋਈਆਂ ਸਿੱਖਾਂ ਦੀਆਂ ਗ੍ਰਿਫਤਾਰੀਆਂ ਨੂੰ “ਸ਼ਾਨਦਾਰ” ਕੰਮ ਦੱਸਦੇ ਹੋਏ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਤੇ ਇਨਾਮ ਦੇਣ ਲਈ ਰਾਜ ਦੇ ਗ੍ਰਹਿ ਤੇ ਪੁਲਿਸ ਵਿਭਾਗ ਨੂੰ ਇਕ “ਵਿਸ਼ੇਸ਼ ਯੋਜਨਾ” ਬਣਾਉਣ ਲਈ ਕਿਹਾ ਹੈ।

amrinder singh with police officers 222

ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਚੋਣਵੇਂ ਪੁਲਿਸ ਅਧਿਕਾਰੀਆਂ ਨੂੰ ਰਾਤ ਦੇ ਖਾਣੇ ‘ਤੇ ਸੱਦਿਆ

80 ਦੇ ਕਰੀਬ ਚੋਣਵੇਂ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਗਏ ਰਾਤ ਦੇ ਖਾਣੇ, ਜਿਸ ‘ਚ ਰਾਜ ਦੀ ਪੁਲਿਸ ਤੇ ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ, ਦੌਰਾਨ ਮੁੱਖ ਮੰਤਰੀ ਵਲੋਂ ਇਨ੍ਹਾਂ ਸਾਰੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਦਿਆਂ ਹਾਲ ਹੀ ‘ਚ ਹੋਈਆਂ ਗ੍ਰਿਫਤਾਰੀਆਂ ਲਈ ਉਨ੍ਹਾਂ ਦੇ ਕੰਮ ਦੀ “ਸ਼ਲਾਘਾ” ਕੀਤੀ।

ਸਬੰਧਤ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

With Recent Arrests, Previously Declared ‘Staged’ Attack on Shiv Sena Leaders Turns ‘Real’ for Punjab Police …

ਵਿਸ਼ੇਸ਼ ਖਾਣੇ, ਜਿਸ ‘ਚ ਆਈ. ਜੀ. ਖ਼ੁਫ਼ੀਆ ਅਮਿਤ ਪ੍ਰਸਾਦ, ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ, ਮੋਗਾ ਦੇ ਐਸ.ਐਸ.ਪੀ. ਰਾਜਜੀਤ ਸਿੰਘ, ਬਟਾਲਾ ਦੇ ਐਸ.ਐਸ.ਪੀ. ਉਪਿੰਦਰਜੀਤ ਸਿੰਘ ਘੁੰਮਣ, ਖੰਨਾ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ, ਐਸ.ਪੀ. ਰਜਿੰਦਰ ਸਿੰਘ, ਐਸ.ਪੀ. ਵਜ਼ੀਰ ਸਿੰਘ, ਡੀ.ਐਸ.ਪੀ. ਸੁਲੱਖਣ ਸਿੰਘ, ਅਤੇ ਸਰਬਜੀਤ ਸਿੰਘ ਅਤੇ ਇੰਸਪੈਕਟਰ ਸੀ.ਆਈ.ਏ. ਮੋਗਾ ਤੇ ਖੰਨਾ ਕਿੱਕਰ ਸਿੰਘ ਤੇ ਅਜੀਤਪਾਲ ਸਿੰਘ ਸ਼ਾਮਿਲ ਸਨ, ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਪੁਲਿਸ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧ ਹੈ।

ਸਬੰਧਤ ਖ਼ਬਰ:

ਰਮਨਦੀਪ ਸਿੰਘ ਚੂਹੜਵਾਲ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਨਹੀਂ ਹੈ ਦੱਸੀ ਜਾ ਰਹੀ ‘ਕਹਾਣੀ’ ‘ਤੇ ਯਕੀਨ …

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: