ਸਿਆਸੀ ਖਬਰਾਂ

ਹਵਾ ਪ੍ਰਦੂਸ਼ਣ ਮੁੱਦੇ ‘ਤੇ ਅਮਰਿੰਦਰ ਸਿੰਘ ਨਹੀਂ ਮਿਲਣਗੇ ਅਰਵਿੰਦ ਕੇਜਰੀਵਾਲ ਨੂੰ

November 14, 2017 | By

ਚੰਡੀਗੜ੍ਹ: ਪੰਜਾਬ ਸਰਕਾਰ ਦੇ ਅਧਿਕਾਰੀ ਵਲੋਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਗਿਆ ਕਿ ਅਮਰਿੰਦਰ ਸਿੰਘ ਥੋੜ੍ਹਾ ਬੀਮਾਰ ਚੱਲ ਰਹੇ ਹਨ। ਉਹ ਆਪਣੀਆਂ ਜ਼ਰੂਰੀ ਮੀਟਿੰਗਾਂ ਵੀ ਕੱਲ੍ਹ ਨਹੀਂ ਕਰਨਗੇ। ਇਸ ਕਰਕੇ ਕੇਜਰੀਵਾਲ ਨੂੰ ਮਿਲਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ।

ਪੰਜਾਬ ਹਰਿਆਣਾ ਦਿੱਲੀ 'ਚ ਧੂੰਏਂ ਅਤੇ ਧੁੰਦ ਦਾ ਮਿਸ਼ਰਣ (ਪ੍ਰਤੀਕਾਤਮਕ ਤਸਵੀਰ)

ਪੰਜਾਬ ਹਰਿਆਣਾ ਦਿੱਲੀ ‘ਚ ਧੂੰਏਂ ਅਤੇ ਧੁੰਦ ਦਾ ਮਿਸ਼ਰਣ (ਪ੍ਰਤੀਕਾਤਮਕ ਤਸਵੀਰ)

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਟਵੀਟ ਤੋਂ ਬਿਨਾਂ ਸਾਡੇ ਨਾਲ ਕੋਈ ਦਫ਼ਤਰੀ ਸੰਚਾਰ ਨਹੀਂ ਕੀਤਾ। ਇਸ ਲਈ ਵੀ ਕੇਜਰੀਵਾਲ ਨੂੰ ਮਿਲਣ ਦੀ ਕੋਈ ਤੁਕ ਨਹੀਂ ਬਣਦੀ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਅੱਜ (14 ਨਵੰਬਰ, 2017) ਟਵੀਟ ਕਟਕੇ ਕੈਪਟਨ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ (ਫਾਈਲ ਫੋਟੋ)

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ (ਫਾਈਲ ਫੋਟੋ)

ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, “ਕੈਪਟਨ ਅਮਰਿੰਦਰ ਸਿੰਘ ਸਰ, ਮੈਂ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ (ਮਨੋਹਰ ਲਾਲ ਖੱਟਰ) ਨਾਲ ਮੁਲਾਕਾਤ ਕਰਨ ਲਈ ਆ ਰਿਹਾ ਹਾਂ। ਇਹ ਚੰਗਾ ਹੋਵੇਗਾ ਕਿ ਜੇਕਰ ਤੁਸੀਂ ਮੈਨੂੰ ਮਿਲਣ ਲਈ ਥੋੜ੍ਹਾ ਸਮਾਂ ਕੱਢੋ। ਇਹ ਇੱਕ ਸਾਂਝਾ ਮੁੱਦਾ ਹੈ।” ਕੇਜਰੀਵਾਲ ਨੇ ਪਹਿਲਾਂ ਵੀ ਇੱਛਾ ਪ੍ਰਗਟਾਈ ਸੀ ਪਰ ਕੈਪਟਨ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਸੀ ਕਿ ਕੇਂਦਰ ਸਰਕਾਰ ਦੇ ਦਖਲ ਬਿਨਾ ਹਵਾ ਪ੍ਰਦੂਸ਼ਣ ਦਾ ਮਾਮਲਾ ਹੱਲ ਨਹੀਂ ਹੋ ਸਕਦਾ।

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: