ਵਿਦੇਸ਼ » ਸਿੱਖ ਖਬਰਾਂ

ਰਮਨਦੀਪ ਸਿੰਘ ਦੇ ਪੁਲਿਸ ਰਿਮਾਂਡ ‘ਚ 3 ਦਿਨ ਦਾ ਵਾਧਾ, ਜਿੰਮੀ ਸਿੰਘ ਨੂੰ ਭੇਜਿਆ ਜੇਲ੍ਹ

November 13, 2017 | By

ਚੰਡੀਗੜ੍ਹ: ਪਿਛਲੇ ਕੁਝ ਦਿਨਾਂ ‘ਚ ਗ੍ਰਿਫਤਾਰ ਕੀਤੇ ਪੰਜ ਸਿੱਖਾਂ ਵਿਚੋਂ 2 ਨੂੰ ਅੱਜ (13 ਨਵੰਬਰ, 2017) ਬਾਘਾਪੁਰਾਣਾ ਦੀ ਸਥਾਨਕ ਅਦਾਲਤ ‘ਚ ਪੇਸ਼ ਕੀਤਾ ਗਿਆ। ਰਮਨਦੀਪ ਸਿੰਘ ਪਿੰਡ ਚੂਹੜਵਾਲ, ਜ਼ਿਲ੍ਹਾ ਲੁਧਿਆਣਾ ਅਤੇ ਜਿੰਮੀ ਸਿੰਘ (ਤਲਜੀਤ ਸਿੰਘ) ਨੂੰ ਜੁਡੀਸ਼ਲ ਮੈਜਿਸਟ੍ਰੇਟ ਪੁਸ਼ਪਿੰਦਰ ਸਿੰਘ ਦੀ ਅਦਾਲਤ ‘ਚ ਅੱਜ ਐਫ.ਆਈ.ਆਰ. ਨੰ: 193/16 (ਥਾਣਾ ਬਾਘਾਪੁਰਾਣਾ) ਤਹਿਤ ਰਿਮਾਂਡ ਖਤਮ ਹੋਣ ‘ਤੇ ਪੇਸ਼ ਕੀਤਾ ਗਿਆ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜੋ ਕਿ ਰਮਨਦੀਪ ਸਿੰਘ ਵਲੋਂ ਅਦਾਲਤ ‘ਚ ਪੇਸ਼ ਹੋਏ ਸੀ, ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਪੁਲਿਸ ਨੇ ਰਮਨਦੀਪ ਸਿੰਘ ਦਾ ਤਿੰਨ ਦਿਨ ਲਈ ਹੋਰ ਰਿਮਾਂਡ ਹਾਸਲ ਕਰ ਲਿਆ ਹੈ। ਹੁਣ ਉਸਨੂੰ 15 ਨਵੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਏਗਾ।

ਸਬੰਧਤ ਖ਼ਬਰ:

ਰਮਨਦੀਪ ਸਿੰਘ ਚੂਹੜਵਾਲ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਨਹੀਂ ਹੈ ਦੱਸੀ ਜਾ ਰਹੀ ‘ਕਹਾਣੀ’ ‘ਤੇ ਯਕੀਨ …

ਜਿੰਮੀ ਸਿੰਘ, ਜਿਸਨੂੰ ਕਿ ਪੰਜਾਬ ਪੁਲਿਸ ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ, ਨਵੀਂ ਦਿੱਲੀ ਤੋਂ 31 ਅਕਤੂਬਰ, 2017 ਨੂੰ ਗ੍ਰਿਫਤਾਰ ਕੀਤਾ ਸੀ, ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਗਿਆ ਹੈ, ਹੁਣ ਉਸਨੂੰ 27 ਨਵੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਏਗਾ। ਜਿੰਮੀ ਸਿੰਘ ਵਲੋਂ ਐਡਵੋਕੇਟ ਮਨਦੀਪ ਸਿੰਘ ਚੰਨਣ ਪੇਸ਼ ਹੋਏ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Police Remand Of Ramandeep Singh Extended For 3 More Days; Jimmy Singh Sent To Judicial Custody …

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: