ਆਮ ਖਬਰਾਂ » ਸਿਆਸੀ ਖਬਰਾਂ

ਸਰਾਜ ਸੰਧੂ ਦੀ ਫੇਸਬੁਕ ਪੋਸਟ ਨੇ ਕੱਢੀ ਅਮਰਿੰਦਰ ਅਤੇ ਰਵਨੀਤ ਬਿੱਟੂ ਦੇ ਬਿਆਨਾਂ ਦੀ ਫੂਕ

November 14, 2017 | By

ਚੰਡੀਗੜ੍ਹ: ਮੀਡੀਆ ਦੀਆਂ ਖ਼ਬਰਾਂ ਮੁਤਾਬਕ ਗੈਂਗਸਟਰ ਸਰਾਜ ਸੰਧੂ ਦੀ ਫੇਸਬੁਕ ਪੋਸਟ ‘ਚ 30 ਅਕਤੂਬਰ ਨੂੰ ਅੰਮ੍ਰਿਤਸਰ ‘ਚ ਹਿੰਦੂ ਜਥੇਬੰਦੀ ਦੇ ਆਗੂ ਵਿਪਿਨ ਸ਼ਰਮਾ ਦੇ ਕਤਲ ਦਾ ਜ਼ਿਕਰ ਕੀਤਾ ਗਿਆ ਹੈ। ਖ਼ਬਰਾਂ ਮੁਤਾਬਕ ਸਰਾਜ ਸੰਧੂ, ਜਿਸਨੂੰ ਕਿ ਪੰਜਾਬ ਪੁਲਿਸ ਗ੍ਰਿਫਤਾਰ ਕਰਨਾ ਚਾਹੁੰਦੀ ਹੈ, ਨੇ ਮੰਨਿਆ ਕਿ ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਿਨ ਸ਼ਰਮਾ ਦਾ ਕਤਲ ਬਦਲਾ ਲੈਣ ਲਈ ਕੀਤਾ ਗਿਆ ਹੈ।

ਦਾ ਟ੍ਰਿਬਿਊਨ ਨੇ ਲਿਖਿਆ, “ਸੀਸੀਟੀਵੀ ਫੁਟੇਜ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਰਾਜ ਸੰਧੂ ਹਿੰਦੂ ਆਗੂ ਸ਼ਰਮਾ ਨੂੰ ਗੋਲੀਆਂ ਮਾਰ ਰਿਹੈ”।

ਮੀਡੀਆ ਦੇ ਵੱਖ-ਵੱਖ ਹਿੱਸਿਆਂ ਨੇ ਇਸਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਲਈ ਨਮੋਸ਼ੀ ਵਾਲਾ ਕਰਾਰ ਦਿੱਤਾ ਹੈ, ਕਿਉਂਕਿ ਘਟਨਾ ਤੋਂ ਬਾਅਦ ਅਮਰਿੰਦਰ ਸਿੰਘ ਨੇ ਇਸਨੂੰ ਪੱਛਮੀ ਦੇਸ਼ਾਂ ‘ਚ ਬੈਠੇ ਸਿੱਖਾਂ ਨਾਲ ਜੋੜਦਿਆਂ ਬਿਆਨ ਦਾਗਿਆ ਸੀ ਕਿ ਇਹ ਉਨ੍ਹਾਂ ਦਾ ਕੰਮ ਹੈ। ਪਰ ਸਰਾਜ ਸੰਧੂ ਨੇ ਆਪਣੀ ਫੇਸਬੁਕ ਪੋਸਟ ‘ਚ ਸਾਫ ਲਿਖਿਆ ਹੈ ਕਿ ਇਹ ਕਤਲ ਬਦਲਾ ਲੈਣ ਲਈ ਕੀਤਾ ਗਿਆ ਹੈ ਇਸਨੂੰ ਕਿਸੇ ਧਰਮ ਨਾਲ ਨਾ ਜੋੜਿਆ ਜਾਵੇ।

ਫੇਸਬੁਕ ਪੋਸਟ ‘ਚ ਲਿਖਿਆ ਗਿਆ, “…. ਤੇ ਏਸ ਨੂੰ ਕਿਸੇ ਹੋਰ ਧਰਮ ਨਾਲ ਨਾ ਜੋੜਿਆ ਜਾਵੇ, ਏਹ ਸਾਡੀ ਆਪਸੀ ਰੰਜਿਸ਼ ਸੀ…”।

ਇਸਤੋਂ ਪਹਿਲਾਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵੀ ਕਿਹਾ ਸੀ ਕਿ ਵਿਪਿਨ ਸ਼ਰਮਾ ਦਾ ਕਤਲ ਕਹੇ ਜਾਂਦੇ ਗੈਂਗਸਟਰਾਂ ਵਲੋਂ ਆਪਸੀ ਰੰਜਿਸ਼ ਕਰਕੇ ਹੋਇਆ, ਇਸਦਾ ਅਜ਼ਾਦੀ ਪਸੰਦ ਸਿੱਖ ਕਾਰਕੁੰਨਾਂ ਨਾਲ ਕੋਈ ਸਬੰਧ ਨਹੀਂ, ਜਿਵੇਂ ਕਿ ਪਹਿਲਾਂ ਕਾਂਗਰਸ ਦੇ ਆਗੂਆਂ ਅਮਰਿੰਦਰ ਸਿੰਘ ਤੇ ਰਵਨੀਤ ਬਿੱਟੂ ਨੇ ਆਪਣੇ ਬਿਆਨਾਂ ‘ਚ ਕਿਹਾ ਸੀ।

ਹਿੰਦੁਸਤਾਨ ਟਾਈਮਜ਼ ਮੁਤਾਬਕ, “ਇਸ ਪੋਸਟ ਨੂੰ ਜਲਦੀ ਹੀ ਉਥੋਂ ਹਟਾ ਦਿੱਤਾ ਜਾਏਗਾ”।

ਸਰਾਜ ਸੰਧੂ ਦੀ ਫੇਸਬੁਕ ਪੋਸਟ ਦਾ ਸਕਰੀਨ ਸ਼ਾਟ (ਸਰੋਤ: ਲਿਵਿੰਗਇੰਡਿਆਨਿਊਜ਼)

ਸਰਾਜ ਸੰਧੂ ਦੀ ਫੇਸਬੁਕ ਪੋਸਟ ਦਾ ਸਕਰੀਨ ਸ਼ਾਟ (ਸਰੋਤ: ਲਿਵਿੰਗਇੰਡਿਆਨਿਊਜ਼)

ਦਾ ਟ੍ਰਿਬਿਊਨ ਨੇ ਲਿਖਿਆ ਕਿ ਸੀਨੀਅਰ ਪੁਲਿਸ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਇਹ ਪੋਸਟ ਖੁਦ ਸਰਾਜ ਸੰਧੂ ਨੇ ਪਾਈ ਜਾਂ ਕਿਸੇ ਹੋਰ ਨੇ ਉਸ ਲਈ ਪਾਈ, ਜੇ ਕਿਸੇ ਹੋਰ ਨੇ ਪਾਈ ਹੋਏਗੀ ਤਾਂ ਲਾਜ਼ਮੀ ਸਰਾਜ ਸੰਧੂ ਉਸਦੇ ਸੰਪਰਕ ‘ਚ ਹੋਏਗਾ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਪੁਲਿਸ ਨੇ ਸਰਾਜ ਸੰਧੂ ਦੀ ਮਾਤਾ ਸੁਖਰਾਜ ਕੌਰ ਨੂੰ ਸਰਾਜ ਨੂੰ ਪਨਾਹ ਦੇਣ ਦੇ ਦੋਸ਼ ‘ਚ ਸੁਲਤਾਨਵਿੰਡ (ਅੰਮ੍ਰਿਤਸਰ) ਤੋਂ ਗ੍ਰਿਫਤਾਰ ਕਰ ਲਿਆ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Reported Facebook Post on Saraj Sandhu’s Wall Brings Another Blow to Amarinder Singh’s Rhetoric about killing of Hindu Leader in Amritsar …

Related Topics: , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: