ਖਾਸ ਖਬਰਾਂ » ਸਾਹਿਤਕ ਕੋਨਾ

ਸਰਵੇਖਣ ਅਨੁਸਾਰ ਪ੍ਰਾਇਮਰੀ ਸਕੂਲਾਂ ਦੇ ਪਾੜ੍ਹਿਆਂ ਦਾ ਮਾਂ ਬੋਲੀ ਨਾਲ ਮੋਹ ਵਧਣ ਲੱਗਿਆ

December 26, 2017 | By

ਚੰਡੀਗੜ੍ਹ: ਸਿੱਖਿਆ ਵਿਭਾਗ ਵੱਲੋਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਪ੍ਰਾਇਮਰੀ ਸਕੂਲ ਦੇ ਵਿਿਦਆਰਥੀਆਂ ਨੂੰ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਸਮੇਤ ਗਣਿਤ ’ਚੋਂ ਕਾਬਿਲ ਬਣਾਉਣ ਲਈ ਮੁਹਿੰਮ ਚਲਾਈ ਗਈ ਹੈ। ਪ੍ਰਾਜੈਕਟ ਤਹਿਤ ਕਰਵਾਏ ਮੁਢਲੇ ਸਰਵੇਖਣ ਦੇ ਨਤੀਜੇ ਨਿਰਾਸ਼ਾਜਨਕ ਸਨ, ਪਰ ਤਾਜ਼ਾ ਸਰਵੇਖਣ ਨਾਲ ਕੁਝ ਰਾਹਤ ਮਿਲੀ ਹੈ।

ਇਸ ਪ੍ਰਾਜੈਕਟ ਤਹਿਤ ਅਧਿਆਪਕਾਂ ਅਤੇ ਕਲੱਸਟਰ ਮਾਸਟਰ ਟਰੇਨਰ (ਸੀਐਮਟੀ) ਰਾਹੀਂ ਅਗਸਤ ਵਿੱਚ ਕਰਵਾਏ ਸਰਵੇਖਣ ਅਨੁਸਾਰ ਤੀਜੀ ਜਮਾਤ ਦੇ ਸਿਰਫ਼ 35 ਫ਼ੀਸਦ ਬੱਚੇ ਹੀ ਪੰਜਾਬੀ ਦਾ ਪਹਿਰਾ ਪੜ੍ਹਨ ਦੇ ਸਮਰੱਥ ਸਨ। ਨਵੰਬਰ ਵਿੱਚ ਕਰਵਾਏ ਸਰਵੇ ਦੌਰਾਨ 63 ਫ਼ੀਸਦ ਬੱਚੇ ਪੰਜਾਬੀ ਦਾ ਪਹਿਰਾ ਪੜ੍ਹਨ ਵਿੱਚ ਸਮਰੱਥ ਪਾਏ ਗਏ।

ਦੂਜੇ ਪਾਸੇ, ਕੌਮੀ ਪੱਧਰ ’ਤੇ ਐਨੂਅਲ ਸਟੇਟਸ ਐਜੂਕੇਸ਼ਨ ਰਿਪੋਰਟ (ਅਸਰ) ਵੱਲੋਂ 2016 ਵਿੱਚ ਕਰਵਾਏ ਸਰਵੇ ਵਿੱਚ ਤੀਜੀ ਜਮਾਤ ਦੇ ਸਿਰਫ਼ 34 ਫ਼ੀਸਦ ਬੱਚੇ ਹੀ ਪੰਜਾਬੀ ਦਾ ਪਹਿਰਾ ਪੜ੍ਹਨ ਦੇ ਸਮਰੱਥ ਸਨ। ਹੁਣ ਪਿਛਲੇ ਸਾਲ ਨਾਲੋਂ 29 ਫ਼ੀਸਦ ਸੁਧਾਰ ਹੋਇਆ ਹੈ।

ਪ੍ਰੋਫਾਈਲ ਫੋਟੋ

ਪ੍ਰੋਫਾਈਲ ਫੋਟੋ

ਅਗਸਤ ਵਿੱਚ ਪੰਜਵੀਂ ਦੇ ਬੱਚਿਆਂ ਦੀ ਕਹਾਣੀ ਪੜ੍ਹਨ ਦੀ ਸਮਰੱਥਾ ਬਾਰੇ ਕਰਵਾਏ ਸਰਵੇ ਦੌਰਾਨ ਸਿਰਫ਼ 50 ਫ਼ੀਸਦ ਬੱਚੇ ਹੀ ਸਮਰੱਥ ਪਾਏ ਗਏ ਸਨ, ਜਦੋਂਕਿ ਨਵੰਬਰ ਵਿੱਚ ਕਰਵਾਏ ਸਰਵੇ ਵਿੱਚ 75 ਫ਼ੀਸਦ ਬੱਚੇ ਪੰਜਾਬੀ ਦੀ ਕਹਾਣੀ ਪੜ੍ਹਨ ਦੇ ਯੋਗ ਪਾਏ ਗਏ। ‘ਅਸਰ’ ਵੱਲੋਂ 2016 ਵਿੱਚ ਕਰਵਾਏ ਸਰਵੇ ਦੌਰਾਨ ਸਿਰਫ਼ 40 ਫ਼ੀਸਦ ਬੱਚੇ ਹੀ ਪੰਜਾਬੀ ਵਿੱਚ ਕਹਾਣੀ ਪੜ੍ਹਨ ਦੇ ਕਾਬਿਲ ਸਨ ਤੇ ਹੁਣ ਇਸ ਪੱਧਰ ਤੱਕ 35 ਫ਼ੀਸਦ ਹੋਰ ਬੱਚੇ ਪੁੱਜ ਗਏ ਹਨ।

ਇਸੇ ਤਰ੍ਹਾਂ ਨਵੇਂ ਪ੍ਰਾਜੈਕਟ ਤਹਿਤ ਤੀਜੀ ਜਮਾਤ ਦੇ ਬੱਚਿਆਂ ਦੇ ਗਣਿਤ (ਘਟਾਓ ਦੇ ਸਵਾਲ) ਦੇ ਅਗਸਤ ਵਿੱਚ ਕਰਵਾਏ ਸਰਵੇ ਵਿੱਚ ਸਿਰਫ਼ 34 ਫੀਸਦ ਬੱਚੇ ਹੀ ਘਟਾਓ ਦਾ ਸਵਾਲ ਕਰਨ ਦੇ ਸਮਰੱਥ ਸਨ, ਜਦੋਂਕਿ ਨਵੰਬਰ ਵਿੱਚ ਕਰਵਾਏ ਸਰਵੇਖਣ ਦੌਰਾਨ 69 ਫ਼ੀਸਦ ਬੱਚੇ ਘਟਾਓ ਦੇ ਸਵਾਲ ਕਰਨ ਦੇ ਸਮਰੱਥ ਹੋ ਗਏ ਹਨ। ‘ਅਸਰ’ ਦੇ 2016 ਦੇ ਸਰਵੇਖਣ ਦੌਰਾਨ ਸਿਰਫ਼ 36.3 ਫ਼ੀਸਦ ਬੱਚੇ ਹੀ ਘਟਾਓ ਦੇ ਸਵਾਲ ਕਰਨ ਦੇ ਸਮਰੱਥ ਸਨ। ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰਾਜੈਕਟ ਤਹਿਤ ਪੰਜਵੀਂ ਜਮਾਤ ਦੇ ਬੱਚਿਆਂ ਦੇ ਗਣਿਤ (ਭਾਗ ਕਰਨ) ਦੀ ਸਮਰੱਥਾ ਖੋਜਣ ਲਈ ਅਗਸਤ ਵਿੱਚ ਕਰਵਾਏ ਸਰਵੇ ਦੌਰਾਨ ਸਿਰਫ਼ 39 ਫ਼ੀਸਦ ਅਤੇ ਨਵੰਬਰ ਵਿੱਚ ਕਰਵਾਏ ਸਰਵੇ ਵਿੱਚ 74 ਫ਼ੀਸਦ ਬੱਚੇ ਸਵਾਲ ਹੱਲ ਕਰਨ ਦੇ ਸਮਰੱਥ ਪਾਏ ਗਏ ਹਨ।

ਦੂਜੇ ਪਾਸੇ, ‘ਅਸਰ’ ਦੇ 2016 ਦੇ ਸਰਵੇ ਵਿੱਚ ਸਿਰਫ਼ 42.5 ਫ਼ੀਸਦ ਬੱਚੇ ਇਹ ਸਵਾਲ ਕਰਨ ਦੇ ਸਮਰੱਥ ਸਨ। ਤੀਜੀ ਜਮਾਤ ਦੇ ਬੱਚਿਆਂ ਦੇ ਅੰਗਰੇਜ਼ੀ ਭਾਸ਼ਾ ਵਿੱਚ ਸ਼ਬਦ, ਵਾਕ, ਪਹਿਰਾ ਤੇ ਕਹਾਣੀ ਪੜ੍ਹਨ ਦੇ ਅਗਸਤ ਵਿੱਚ ਕਰਵਾਏ ਸਰਵੇ ਦੌਰਾਨ ਸਿਰਫ਼ 26 ਫ਼ੀਸਦ ਬੱਚੇ ਹੀ ਸਮਰੱਥ ਸਨ, ਪਰ ਨਵੰਬਰ ਵਿੱਚ ਇਹ ਗਿਣਤੀ 62 ਫ਼ੀਸਦ ਹੋ ਗਈ ਹੈ। ਦੂਜੇ ਪਾਸੇ ‘ਅਸਰ’ ਵੱਲੋਂ 2016 ਵਿੱਚ ਕਰਵਾਏ ਸਰਵੇ ਦੌਰਾਨ ਸਿਰਫ਼ 33.6 ਫ਼ੀਸਦ ਬੱਚੇ ਹੀ ਅੰਗਰੇਜ਼ੀ ਦੇ ਸ਼ਬਦ ਪੜ੍ਹਨ ਦੇ ਸਮਰੱਥ ਸਨ। ਇਸ ਤਰ੍ਹਾਂ ਪਿਛਲੇ ਸਾਲ ਨਾਲੋਂ 25.40 ਫ਼ੀਸਦ ਹੋਰ ਬੱਚੇ ਅੰਗਰੇਜ਼ੀ ਦੇ ਸ਼ਬਦ ਪੜ੍ਹਨ ਦੇ ਸਮਰੱਥ ਹੋਏ ਹਨ।

ਇਸ ਪ੍ਰਾਜੈਕਟ ਤਹਿਤ ਪੰਜਵੀਂ ਜਮਾਤ ਦੇ ਬੱਚਿਆਂ ਦੀ ਅੰਗਰੇਜ਼ੀ ਦੇ ਵਾਕ ਪੜ੍ਹਨ ਦੇ ਅਗਸਤ ਵਿੱਚ ਕਰਵਾਏ ਸਰਵੇਖਣ ਦੌਰਾਨ 40 ਫ਼ੀਸਦ ਤੇ ਨਵੰਬਰ ਵਿੱਚ ਕਰਵਾਏ ਸਰਵੇ ਦੌਰਾਨ 59 ਫ਼ੀਸਦ ਬੱਚੇ ਵਾਕ ਪੜ੍ਹਨ ਦੇ ਸਮਰੱਥ ਪਾਏ ਗਏ ਹਨ। ਦੂਜੇ ਪਾਸੇ ‘ਅਸਰ’ ਵੱਲੋਂ 2016 ਵਿੱਚ ਕਰਵਾਏ ਦੌਰਾਨ ਸਿਰਫ਼ 30.40 ਫ਼ੀਸਦ ਬੱਚੇ ਹੀ ਅੰਗਰੇਜ਼ੀ ਦਾ ਵਾਕ ਪੜ੍ਹਨ ਦੇ ਕਾਬਿਲ ਸਨ, ਜਿਸ ਤੋਂ ਸਿੱਧ ਹੋਇਆ ਹੈ ਕਿ ਨਵੇਂ ਸਰਵੇਖਣ ਤਹਿਤ 28.60 ਫ਼ੀਸਦ ਹੋਰ ਬੱਚੇ ਇਸ ਪੱਧਰ ਤੱਕ ਪੁੱਜ ਗਏ ਹਨ।

ਸਿੱਖਿਆ ਵਿਭਾਗ ਦੇ ਸਕੱਤਰ ਅਤੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਦੇ ਸਿਰਜਕ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ 217 ਬਲਾਕਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਦੀ ਕੀਤੀ ਪੜਚੋਲ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ ਅਤੇ ਮਾੜੇ ਨਤੀਜੇ ਆਉਣ ਵਾਲੇ ਬਲਾਕਾਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਬੀਪੀਈਓਜ਼ ਨੂੰ ਨਤੀਜਿਆਂ ਵਿੱਚ ਸੁਧਾਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।

ਇਹ ਰਿਪੋਰਟ ਅੱਜ ਦੇ ਪੰਜਾਬੀ ਟ੍ਰਿਿਬਊਨ ਵਿੱਚ ਛਪੀ ਸੀ।ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਧੰਨਵਾਦ ਸਹਿਤ ਇੱਥੇ ਛਾਪ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,