ਸਿਆਸੀ ਖਬਰਾਂ

ਗੁਜਰਾਤ ਚੋਣਾਂ: ਕਾਂਗਰਸ ਵਲੋਂ ਆਪਣੇ ਚੋਣ ਮਨੋਰਥ ਪੱਤਰ ‘ਚ ਕਿਸਾਨਾਂ ਨੂੰ ਮੁਫਤ ਪਾਣੀ ਅਤੇ ਅੱਧੇ ਬਿਜਲੀ ਬਿਲਾਂ ਦਾ ਵਾਅਦਾ

December 5, 2017 | By

ਅਹਿਮਦਾਬਾਦ: ਗੁਜਰਾਤ ਵਿਧਾਨ ਸਭਾ ਚੋਣਾਂ ਲਈ ਕੱਲ੍ਹ (4 ਦਸੰਬਰ, 2017) ਕਾਂਗਰਸ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਕਰਜ਼ਾ ਮਾਫੀ, ਕਿਸਾਨਾਂ ਨੂੰ ਮੁਫਤ ਬਿਜਲੀ, ਬੋਨਸ, ਬੇਰੋਜ਼ਗਾਰੀ ਭੱਤਾ, ਬੇਰੋਜ਼ਗਾਰ ਨੌਜਵਾਨਾਂ ਲਈ ਫੰਡ ਵਰਗੇ ਵਾਅਦੇ ਕੀਤੇ ਹਨ। ਹਾਲਾਂਕਿ ਇਸ ‘ਚ ਪਾਟੀਦਾਰ ਰਾਖਵਾਂਕਰਨ ਦਾ ਕਿਵੇਂ ਲਾਗੂ ਕਰਨਾ ਹੈ ਤਾਂ ਕੋਈ ਜ਼ਿਕਰ ਨਹੀਂ ਹੈ।

ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਤਿੰਨ ਅਹਿਮ ਮੁੱਦੇ ਪਾਏ ਹਨ। ਪਹਿਲਾ ਮੁੱਦਾ ਕਿਸਾਨਾਂ ਦੇ ਬਾਰੇ ‘ਚ, ਦੂਜਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਬਾਰੇ ਅਤੇ ਤੀਜਾ ਵੱਡਾ ਮੱਦਾ ਔਰਤਾਂ ਦੇ ਬਾਰੇ ‘ਚ ਹੈ। ਕਿਸਾਨਾਂ ਬਾਰੇ ਜਿਹੜੀਆਂ ਪੰਜ ਅਹਿਮ ਗੱਲਾਂ ਹਨ ਉਸ ਵਿਚ ਕਿਸਾਨਾਂ ਨੂੰ ਕਰਜ਼ਾ ਮਾਫੀ, 16 ਘੰਟੇ ਬਿਜਲੀ, ਖੇਤੀ ਲਈ ਮੁਫਤ ਪਾਣੀ ਸ਼ਾਮਲ ਹੈ। ਕਪਾਹ, ਮੂੰਗਫਲੀ ਅਤੇ ਆਲੂ ਦੀ ਪੈਦਾਵਾਰ ‘ਤੇ ਕਿਸਾਨਾਂ ਨੂੰ ਬੋਨਸ ਦੇਣ ਦਾ ਵਾਅਦਾ ਕੀਤਾ ਗਿਆ ਹੈ ਅਤੇ ਕਿਸਾਨਾਂ ‘ਤੇ ਜਿਹੜੇ ਬਿਜਲੀ ਚੋਰੀ ਦੇ ਮਾਮਲੇ ਚੱਲ ਰਹੇ ਹਨ ਉਨ੍ਹਾਂ ‘ਤੇ ਦੁਬਾਰਾ ਵਿਚਾਰ ਕੀਤਾ ਜਾਏਗਾ।

ਗੁਜਰਾਤ ਚੋਣਾਂ: ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ

ਗੁਜਰਾਤ ਚੋਣਾਂ: ਕਾਂਗਰਸ ਦਾ ਚੋਣ ਮਨੋਰਥ ਪੱਤਰ ਜਾਰੀ

ਪਾਰਟੀ ਨੇ ਚੋਣ ਮਨੋਰਥ ਪੱਤਰ ‘ਚ ਨੌਜਵਾਨਾਂ ਨਾਲ ਵੀ ਕਈ ਵਾਅਦੇ ਕੀਤੇ ਹਨ। ਗੁਜਰਾਤ ਦੇ ਬੇਰੋਜ਼ਗਾਰ ਨੌਜਵਾਨਾਂ ਲਈ 32 ਹਜ਼ਾਰ ਕਰੋੜ ਦੇ ਫੰਡ ਬਣਾਉਣ ਦੀ ਗੱਲ ਵੀ ਮਨੋਰਥ ਪੱਤਰ ‘ਚ ਕੀਤੀ ਗਈ ਹੈ। ਪਾਰਟੀ ਨੇ ਕਿਹਾ ਕਿ ਸੂਬੇ ‘ਚ ਜਿਹੜੇ 25 ਲੱਖ ਬੇਰੋਜ਼ਗਾਰ ਨੌਜਵਾਨ ਹਨ ਉਨ੍ਹਾਂ ਲਈ 32 ਹਜ਼ਾਰ ਕਰੋੜ ਰੁਪਏ ਦਾ ਇਕ ਫੰਡ ਕਾਇਮ ਕੀਤਾ ਜਾਏਗਾ। ਚਾਰ ਹਜ਼ਾਰ ਰੁਪਏ ਬੇਰੋਜ਼ਗਾਰੀ ਭੱਤਾ ਦੇਣ ਦੀ ਗੱਲ ਵੀ ਕਹੀ ਗਈ ਹੈ। ਸਰਕਾਰੀ ਨੌਕਰੀਆਂ ‘ਚ ਜਿੰਨੀਆਂ ਵੀ ਖਾਲੀ ਅਸਾਮੀਆਂ ਹਨ ਉਸਨੂੰ ਭਰਨ ਦਾ ਵਾਅਦਾ ਵੀ ਚੋਣ ਮਨੋਰਥ ਪੱਤਰ ‘ਚ ਕੀਤਾ ਗਿਆ ਹੈ।

ਕਾਂਗਰਸ ਨੇ ਹਰ ਸਮਾਜ ਦੀ ਔਰਤ ਨੂੰ ਉਸਦਾ ਆਪਣਾ ਘਰ ਦੇਣ ਦੀ ਗੱਲ ਵੀ ਕਹੀ ਹੈ। ਨਾਲ ਹੀ ਹਰ ਜ਼ਿਲ੍ਹੇ ‘ਚ ਇਕ ਸਿੰਗਲ ਵਿੰਡੋ ਐਮਰਜੈਂਸੀ ਕੇਂਦਰ ਖੋਲ੍ਹਣ ਦਾ ਵਾਅਦਾ ਕੀਤਾ ਗਿਆ ਹੈ ਜਿਹੜਾ ਕਿ 24 ਘੰਟੇ ਚੱਲਣ ਦੀ ਗੱਲ ਆਖੀ ਗਈ ਹੈ। ਸਾਰੀਆਂ ਲੜੀਆਂ ਲਈ ਮੁਫਤ ਸਿੱਖਿਆ ਦੀ ਗੱਲ ਵੀ ਕਹੀ ਗਈ ਹੈ। ਨਾਲ ਹੀ ਔਰਤਾਂ ਦੇ ਵਿਰੁੱਧ ਜਿਹੜੇ ਅਪਰਾਧ ਹੋਣਗੇ ਉਸਦੀ ਸੁਣਵਾਈ ਫਾਸਟ ਟ੍ਰੈਕ ਅਦਾਲਤਾਂ ‘ਚ ਹੋਣ ਦੀ ਗੱਲ ਵੀ ਕਹੀ ਗਈ ਹੈ। ਔਰਤਾਂ ਲਈ ਪਿੰਕ ਟ੍ਰਾਂਸਪੋਰਟ ਸਹੂਲਤ ਦਾ ਵਾਅਦਾ ਵੀ ਕੀਤਾ ਗਿਆ ਹੈ।

ਹਾਰਦਿਕ ਪਟੇਲ ਦੇ ਪਾਟੀਦਾਰ ਰਾਖਵੇਂਕਰਨ ਦੇ ਮੁੱਦੇ ‘ਤੇ ਕਾਂਗਰਸ ਨੇ ਚੋਣ ਮਨੋਰਥ ਪੱਤਰ ‘ਚ ਕਿਹਾ ਹੈ ਕਿ ਧਾਰਾ 31 (ਸੀ) ਅਤੇ 46 ਦੇ ਆਧਾਰ ‘ਤੇ ਗ਼ੈਰ ਰਾਖਵਾਂਕਰਨ ਜਾਤਾਂ ਨੂੰ ਵਿਸ਼ੇਸ਼ ਦਰਜਾ ਦੇਣ ਲਈ ਵਿਧਾਨ ਸਭਾ ‘ਚ ਮਤਾ ਲਿਆਂਦਾ ਜਾਵੇਗਾ। ਇਸ ਮਾਮਲੇ ‘ਚ ਸਾਰੀਆਂ ਸਬੰਧਤ ਧਿਰਾਂ ਨਾਲ ਸਲਾਹ ਮਸ਼ਵਰਾ ਕਰਨ ਦੀ ਗੱਲ ਕਹੀ ਗਈ ਹੈ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: