ਸਿਆਸੀ ਖਬਰਾਂ » ਸਿੱਖ ਖਬਰਾਂ

ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਨੇ ਧੰਨਰਾਜ ਸਿੰਘ ਨੂੰ ਨਵਾਂ ਪ੍ਰਧਾਨ ਥਾਪਿਆ

December 28, 2017 | By

ਚੰਡੀਗੜ : ਆਪਣੇ ਹੀ ਪ੍ਰਬੰਧ ਹੇਠਲੇ ਇੱਕ ਸਕੂਲ ਦੀ ਪਿੰ੍ਰਸੀਪਲ ਨਾਲ ਅਨੈਤਿਕ ਕਾਰਾ ਕਰਦਿਆਂ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਬਾਵਜੂਦ ਵੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਬਾਦਲਾਂ ਦੇ ਨਜਦੀਕੀ ਜਾਣੇ ਜਾਂਦੇ ਸ੍ਰ:ਚਰਨਜੀਤ ਸਿੰਘ ਚੱਢਾ ਨੇ ਅਨੈਤਿਕਤਾ ਦੇ ਆਧਾਰ ਤੇ ਵੀ ਅਹੁਦੇ ਤੋਂ ਅਸਤੀਫਾ ਨਹੀ ਦਿੱਤਾ।ਜਿਸਦੇ ਚਲਦਿਆਂ ਦੀਵਾਨ ਦੇ ਮੈਂਬਰਾਨ ਨੇ ਦੀਵਾਨ ਦੇ ਸਵਿੰਧਾਨ ਦਾ ਜਿਕਰ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਸ੍ਰ:ਧੰਨਰਾਜ ਸਿੰਘ ਨੂੰ ਦੀਵਾਨ ਦਾ ਨਵਾਂ ਪ੍ਰਧਾਨ ਥਾਪ ਦਿੱਤਾ।

ਬੀਤੇ ਕਲ੍ਹ ਸ੍ਰ:ਚੱਢਾ ਦੀ ਵਿਵਾਦਤ ਵੀਡੀਓ ਸਾਹਮਣੇ ਆਣ ਤੇ ਚੀਫ ਖਾਲਸਾ ਦੀਵਾਨ ਦੇ ਕੋਈ ਦੋ ਦਰਜਨ ਮੈਂਬਰਾਨ ਅੱਜ ਸਵੇਰੇ 11.00 ਵਜੇ ਦੇ ਕਰੀਬ ਹੀ ਦੀਵਾਨ ਦੇ ਸਥਾਨਕ ਦਫਤਰ ਵਿਖੇ ਇੱਕਤਰ ਹੋਣਾ ਸ਼ੁਰੂ ਹੋ ਗਏ ਸਨ ਜਿਸਦੀ ਭਿਣਕ ਪੈਂਦਿਆਂ ਹੀ ਸ੍ਰ:ਚਰਨਜੀਤ ਸਿੰਘ ਚੱਢਾ ਦੇ ਪੁੱਤਰ ਅਤੇ ਦੀਵਾਨ ਦੇ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਵੀ ਦੀਵਾਨ ਦੇ ਦਫਤਰ ਪੁਜ ਗਏ।ਦੀਵਾਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ:ਧੰਨਰਾਜ ਸਿੰਘ,ਬਲਦੇਵ ਸਿੰਘ ਚੌਹਾਨ,ਪ੍ਰਿਤਪਾਲ ਸਿੰਘ ਸੇਠੀ,ਹਰਮਿੰਦਰ ਸਿੰਘ ਫਰੀਡਮ, ਐਡੀਸ਼ਨਲ ਸਕੱਤਰ ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ- ਸਿੰਘ ਬ੍ਰਦਰਜ਼, ਅਮਰਜੀਤ ਸਿੰਘ ਭਾਟੀਆ, ਡਾ:ਏ.ਐਸ.ਮਾਹਲ,ਨਵਜੋਤ ਸਿੰਘ,ਆਰ.ਪੀ.ਸਿੰਘ ਮੈਨੀ,ਪ੍ਰਭਜੋਤ ਸਿੰਘ,ਸਰਬਜੀਤ ਸਿੰਘ,ਗੁਰਿੰਦਰ ਸਿੰਘ ਚੰਨ,ਅਜੀਤ ਸਿੰਘ ਤੁਲੀ,ਕੁਲਜੀਤ ਸਿੰਘ,ਨਵਦੀਪ ਸਿੰਘ,ਗੁਰਪ੍ਰੀਤ ਸਿੰਘ,ਜਤਿੰਦਰਬੀਰ ਸਿੰਘ,ਕੁਲਦੀਪ ਸਿੰਘ ਸੰਧੂ,ਜਤਿੰਦਰ ਪਾਲ ਸਿੰਘ ਨੇ ਸ੍ਰ:ਇੰਦਰਪ੍ਰੀਤ ਸਿੰਘ ਚੱਢਾ ਨਾਲ ਵਿਚਾਰ ਕਰਦਿਆਂ ਦੱਸਿਆ ਕਿ ਵੀਡੀਓ ਦੇ ਸਾਹਮਣੇ ਆ ਨਾਲ ਦੀਵਾਨ ਦੇ ਵਕਾਰ ਨੂੰ ਬੜੀ ਵੱਡੀ ਢਾਹ ਲੱਗੀ ਹੈ ਜਿਸਦੇ ਬਚਾਅ ਲਈ ਸ੍ਰ:ਚਰਨਜੀਤ ਸਿੰਘ ਚੱਢਾ ਨੂੰ ਨੈਤਕਿਤਾ ਦੇ ਆਧਾਰ ਤੇ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।IMG-20171227-WA0240

ਦੀਵਾਨ ਦੇ ਐਡੀਸ਼ਨਲ ਸਕੱਤਰ ਸ੍ਰ:ਜਸਵਿੰਦਰ ਸਿੰਘ ਐਡਵੋਕੇਟ ਨੇ ਬਾਰ ਬਾਰ ਦੁਹਰਾਇਆ ਕਿ ਦੀਵਾਨ ਦੇ ਪ੍ਰਬੰਧ ਹੇਠ 50 ਦੇ ਕਰੀਬ ਵਿਿਦਅਕ ਅਦਾਰੇ ਚਲ ਰਹੇ ਹਨ ।ਜਿਨ੍ਹਾਂ ਵਿੱਚ ਪੜਦੇ 50 ਹਜਾਰ ਦੇ ਕਰੀਬ ਬੱਚੇ ਅਤੇ ਇਨ੍ਹਾਂ ਦੇ ਪ੍ਰੀਵਾਰ ਦੀਵਾਨ ਨਾਲ ਜੁੜੇ ਜੋਏ ਹਨ ਜੋ ਦੀਵਾਨ ਦੇ ਅਹੁਦੇਦਾਰਾਂ ਤੇ ਪਰਬੰਧਕਾਂ ਪਾਸੋਂ ਚੰਗੇ ਆਚਰਣ ਦੀ ਮੰਗ ਤਾਂ ਜਰੂਰ ਕਰਦੇ ਹਨ।ਲੇਕਿਨ ਚੱਢਾ ਪਰੀਵਾਰ ਦੀਵਾਨ ਦੇ ਮੈਬਰਾਂਨ ਦੇ ਕਿਸੇ ਵੀ ਤਰਕ ਨੂੰ ਸੁਨਣ ਲਈ ਤਿਆਰ ਨਹੀ ਹੋਇਆ ਤਾਂ ਮੈਂਬਰਾਨ ਨੇ ਕੋਈ 12.30 ਵਜੇ ਦੇ ਕਰੀਬ ਰੋਸ ਵਜੋਂ ਚੱਢਾ ਦੇ ਦਫਤਰ ਦੇ ਬਾਹਰ ਹੀ ਧਰਨਾ ਦਿੱਤਾ ਅਤੇ ਨਾਲ ਹੀ ਤਾੜਨਾ ਕੀਤੀ ਕਿ ਜੇਕਰ ਸ੍ਰ:ਚਰਨਜੀਤ ਸਿੰਘ ਚੱਢਾ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਉਹ ਦੀਵਾਨ ਦੇ ਸਮੁੱਚੇ ਦਫਤਰ ਨੂੰ ਤਾਲਾ ਮਾਰਨ ਲਈ ਮਜਬੂਰ ਹੋਣਗੇ।

ਦੀਵਾਨ ਦੇ ਦੋ ਦਰਜਨ ਮੈਂਬਰਾਨ ਵਲੋਂ ਧਰਨੇ ਤੇ ਬੈਠਣ ਦੇ ਨਾਲ ਹੀ ਸ੍ਰ:ਚਰਨਜੀਤ ਸਿੰਘ ਚੱਢਾ ਦੇ ਪੁਤਰ ਇੰਦਰਪ੍ਰੀਤ ਸਿੰਘ ਚੱਢਾ ਵਲੋਂ ਦੀਵਾਨ ਦੇ ਮੈਂਬਰਾਨ ਨੂੰ ਟਰਕਾਣ ਦੀ ਕਾਰਵਾਈ ਸ਼ੁਰੂ ਹੋਈ ਜੋ ਮੈਂਬਰਾਨ ਵਲੋਂ ਦੀਵਾਨ ਦੇ ਸਵਿਧਾਨ ਦੀ ਰੋਸ਼ਨੀ ਵਿੱਚ ਜਵਾਬ ਦੇਣ ਕਾਰਣ ਸ਼ਾਮ 4 ਵਜੇ ਤੀਕ ਵੀ ਨੇਪਰੇ ਨਾ ਚੜ੍ਹ ਸਕੀ।ਮੈਂਬਰਾਨ ਨੇ ਗਲ ਕਿਸੇ ਤਣ ਪੱਤਣ ਨਾ ਲੱਗਦੀ ਵੇਖ ਚੀਫ ਖਾਲਸਾ ਦੀਵਾਨ ਦੇ ਸੰਵਿਧਾਨ ਦੀ ਧਾਰਾ 15(ਬੀ) “ਜੇਕਰ ਦੀਵਾਨ ਦਾ ਪ੍ਰਧਾਨ ਵਿਦੇਸ਼ ਚਲਾ ਜਾਵੇ ਜਾਂ ਕਿਸੇ ਹੋਰ ਕਾਰਣ ਦੀਵਾਨ ਦੀਆਂ ਜਿੰਮੇਵਾਰੀਆਂ ਸੰਭਾਲਣ ਦੇ ਯੋਗ ਨਾ ਹੋਵੇ ਤਾਂ ਦੀਵਾਨ ਦੇ ਸੀਨੀਅਰ ਮੀਤ ਪਰਧਾਨ ,ਦੀਵਾਨ ਦੇ ਆਨਰੇਰੀ ਸਕੱਤਰ ਜਾਂ ਐਡੀਸ਼ਨਲ ਸਕੱਤਰ ਨੂੰ ਲਿਖਤੀ ਜਾਣਕਾਰੀ ਦੇਕੇ ਮੈਂਬਰਾਨ ਦੀ ਸਹਿਮਤੀ ਨਾਲ ਪ੍ਰਧਾਨਗੀ ਦਾ ਅਹੁਦਾ ਸੰਭਾਲ ਸਕਦਾ ਹੈ” ਅਨੁਸਾਰ ਕਾਰਵਾਈ ਸ਼ੁਰੂ ਕੀਤੀ।ਦੀਵਾਨ ਦੇ ਸੀਨੀਅਰ ਮੀਤ ਪਰਧਾਨ ਸ੍ਰ:ਧੰਨਰਾਜ ਸਿੰਘ ਨੇ ਬਕਾਇਦਾ ਉਪਰੋਕਤ ਮਨਸ਼ਾ ਦੀ ਚਿੱਠੀ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਨਾ ਦੇ ਨਾਮ ਲਿਖੀ ਤੇ ਪ੍ਰਧਾਨਗੀ ਦਾ ਚਾਰਜ ਸੰਭਾਲਣ ਬਾਰੇ ਜਾਣਕਾਰੀ ਦੇ ਦਿੱਤੀ।

ਹਾਜਰ ਮੈਂਬਰਾਨ ਨੇ ਜੈਕਾਰਿਆਂ ਦੀ ਗੂੰਜ ਦਰਮਿਆਨ ਸ੍ਰ:ਧੰਨਰਾਜ ਸਿੰਘ ਵਲੋਂ ਲਏ ਫੈਸਲੇ ਨੂੰ ਮਨਜੂਰੀ ਦਿੱਤੀ।ਉਪਰੰਤ ਸ੍ਰ:ਧੰਨਰਾਜ ਸਿੰਘ ਬਕਾਇਦਗੀ ਨਾਲ ਪ੍ਰਧਾਨ ਦੀ ਕੁਰਸੀ ਤੇ ਬਿਰਾਜਮਾਨ ਹੋਏ।ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਨਾ ਅਤੇ ਐਡੀਸ਼ਨਲ ਸਕੱਤਰ ਜਸਵਿੰਦਰ ਸਿੰਘ ਐਡਵੋਕੇਟ ਨੇ ਉਨ੍ਹਾਂ ਨੂੰ ਲੋਈ,ਸਿਰੀ ਸਾਹਿਬ ਅਤੇ ਸਿਰੋਪਾਉ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ।

ਲੇਕਿਨ ਇਸ ਸਮੁਚੇ ਸਮੇਂ ਦੌਰਾਨ ਚਰਨਜੀਤ ਸਿੰਘ ਚੱਢਾ ਦੇ ਪੁਤਰ ਨਾ ਤਾਂ ਸ੍ਰ:ਧੰਨਰਾਜ ਸਿੰਘ ਵਲੋਂ ਅਹੁਦਾ ਸੰਭਾਲੇ ਜਾਣ ਤੇ ਸਾਹਮਣੇ ਆਏ ਤੇ ਨਾ ਹੀ ਮੀਡੀਆ ਦੇ ਸਾਹਮਣੇ ਹੋਏ।ਉਨ੍ਹਾਂ ਨੇ ਦੀਵਾਨ ਦੇ ਜਿਤਨੇ ਵੀ ਮੈਂਬਰਾਨ ਨਾਲ ਗਲਬਾਤ ਕੀਤੀ ਉਸ ਲਈ ਨਰਿੰਦਰ ਸਿੰਘ ਖੁਰਾਣਾ ਨੂੰ ਮਾਧਿਅਮ ਵਜੋਂ ਵਰਤਿਆ।ਇਸੇ ਦੌਰਾਨ ਦੀਵਾਨ ਦੇ ਮੈਂਬਰਾਨ ਨੇ ਚਰਨਜੀਤ ਸਿੰਘ ਚੱਢਾ ਦੀ ਅਨੈਤਿਕ ਕਾਰੇ ਦੀ ਲਿਖਤੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਵੀ ਭੇਜੀ ਹੈ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: