ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਐਨ.ਆਈ.ਏ. ਨੇ ਪੰਜਾਬ ਦੇ 6 ਹੋਰ ਕੇਸ ਲਏ ਆਪਣੇ ਹੱਥ ‘ਚ; ਪੁਲਿਸ ਨੇ ਵਕੀਲ ਨੂੰ ਜਗਤਾਰ ਸਿੰਘ ਜੱਗੀ ਨਾਲ ਨਹੀਂ ਮਿਲਣ ਦਿੱਤਾ

December 14, 2017 | By

ਚੰਡੀਗੜ੍ਹ/ ਲੁਧਿਆਣਾ: ਮੀਡੀਆਂ ‘ਚ ਛਪੀਆਂ ਖ਼ਬਰਾਂ ਮੁਤਾਬਕ ਭਾਰਤ ਦੀ ਕੌਮੀ ਜਾਂਚ ਏਜੰਸੀ (NIA) ਨੇ ਪੰਜਾਬ ਸਰਕਾਰ ਦੇ ਕਹਿਣ ‘ਤੇ 6 ਹੋਰ ਮੁਕੱਦਮੇ ਕੱਲ੍ਹ (13 ਦਸੰਬਰ, 2017) ਆਪਣੇ ਹੱਥ ‘ਚ ਲੈ ਲਏ ਹਨ।

ਅੰਗ੍ਰੇਜ਼ੀ ਅਖ਼ਬਾਰ ਦਾ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਐਨ.ਆਈ.ਏ. ਨੇ ਆਪਣੇ ਬਿਆਨ ‘ਚ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਜਾਂਚ ਲਈ ਲੁਧਿਆਣਾ ਅਤੇ ਖੰਨਾ ਪਹੁੰਚ ਚੁਕੀਆਂ ਹਨ। ਜਦਕਿ ਹੁਣ ਤਕ ਪੰਜਾਬ ਪੁਲਿਸ ਮਾਮਲਿਆਂ ਨੂੰ ਦੇਖ ਰਹੀ ਸੀ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜਗਤਾਰ ਸਿੰਘ ਜੌਹਲ ਦੇ ਨਾਲ ਅੱਜ 19 ਨਵੰਬਰ ਨੂੰ ਜ਼ਿਲ੍ਹਾ ਕਚਹਿਰੀਆਂ ਲੁਧਿਆਣਾ 'ਚ (ਫੋਟੋ: ਸਿੱਖ ਸਿਆਸਤ ਨਿਊਜ਼)

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜਗਤਾਰ ਸਿੰਘ ਜੌਹਲ ਦੇ ਨਾਲ ਅੱਜ 19 ਨਵੰਬਰ ਨੂੰ ਜ਼ਿਲ੍ਹਾ ਕਚਹਿਰੀਆਂ ਲੁਧਿਆਣਾ ‘ਚ (ਫੋਟੋ: ਸਿੱਖ ਸਿਆਸਤ ਨਿਊਜ਼)

ਸਿੱਖ ਸਿਆਸਤ ਨਿਊਜ਼ ਨੇ ਐਨ.ਆਈ.ਏ. ਦਾ ਬਿਆਨ ਦੇਖਣ ਲਈ ਉਨ੍ਹਾਂ ਦੀ ਵੈਬਸਾਈਟ ਵੀ ਦੇਖੀ, ਪਰ ਖ਼ਬਰ ਲਿਖੇ ਜਾਣ ਤਕ ਐਨ.ਆਈ.ਏ. ਦਾ ਬਿਆਨ ਵੈਬਸਾਈਟ ‘ਤੇ ਉਪਲੱਭਧ ਨਹੀਂ ਸੀ।

ਇਸ ਦੌਰਾਨ ਖੰਨਾ ਪੁਲਿਸ ਨੇ ਗ੍ਰਿਫਤਾਰ ਬਰਤਾਨਵੀ / ਸਕਾਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੂੰ ਉਨ੍ਹਾਂ ਦੇ ਮੁਵੱਕਿਲ ਨਾਲ ਬੁੱਧਵਾਰ (13 ਦਸੰਬਰ) ਨੂੰ ਨਹੀਂ ਮਿਲਣ ਦਿੱਤਾ ਗਿਆ।

ਸਬੰਧਤ ਖ਼ਬਰ:

ਪੰਜਾਬ ਸਰਕਾਰ ਵਲੋਂ ‘ਚੋਣਵੇਂ ਕਤਲਾਂ’ ਦੇ ਸਬੰਧ ‘ਚ 7 ਮੁਕੱਦਮੇ ਐਨ.ਆਈ.ਏ. ਨੂੰ ਸੌਂਪਣ ਦਾ ਫ਼ੈਸਲਾ …

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਉਹ ਜਗਤਾਰ ਸਿੰਘ ਜੱਗੀ ਨੂੰ ਮੰਗਲਵਾਰ (12 ਦਸੰਬਰ) ਸ਼ਾਮ ਨੂੰ ਖੰਨਾ ਸੀ.ਆਈ.ਏ. ‘ਚ ਮਿਲੇ ਸੀ ਅਤੇ ਜਦੋਂ ਉਹ ਬੁੱਧਵਾਰ ਸ਼ਾਮ ਨੂੰ ਜੱਗੀ ਨੂੰ ਮਿਲਣ ਲਈ ਖੰਨਾ ਸੀ.ਆਈ.ਏ. ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਜੱਗੀ ਨੂੰ ਕਿਸੇ ਬਰਾਮਦਗੀ ਲਈ ਲਿਜਾਇਆ ਗਿਆ ਹੈ।

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ, “ਮੈਂ ਸ਼ਾਮ 5 ਵਜੇ ਖੰਨਾ ਸੀ.ਆਈ.ਏ ਪਹੁੰਚਿਆ ਤਾਂ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਜਗਤਾਰ ਸਿੰਘ ਜੱਗੀ ਨੂੰ ਕਿਸੇ ਬਰਾਮਦਗੀ ਦੇ ਸਿਲਸਿਲੇ ‘ਚ ਲਿਜਾਇਆ ਗਿਆ ਹੈ, ਇਸ ਲਈ ਮੈਂ ਉਸ ਨੂੰ ਨਹੀਂ ਮਿਲ ਸਕਦਾ।” ਵਕੀਲ ਮੰਝਪੁਰ ਨੇ ਦੱਸਿਆ ਕਿ ਉਹ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਕਿਸੇ ਮੁਕੱਦਮੇ ਦੇ ਸਿਲਸਿਲੇ ‘ਚ ਅੰਮ੍ਰਿਤਸਰ ਹਨ ਇਸ ਲਈ ਵਕੀਲ ਜਗਮੋਹਨ ਸਿੰਘ ਅੱਜ (14 ਦਸੰਬਰ) ਸ਼ਾਮ ਜਗਤਾਰ ਸਿੰਘ ਜੱਗੀ ਨੂੰ ਮਿਲਣ ਦੀ ਕੋਸ਼ਿਸ਼ ਕਰਨਗੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

NIA Takes Over Six More Cases in Punjab; Police Did Not Allow Lawyer to Meet Jagtar Singh Jaggi …

ਭਾਰਤੀ ਮੀਡੀਆ ਵਲੋਂ ਜਗਤਾਰ ਸਿੰਘ ਜੱਗੀ ਦੇ ਵਿਵਾਦਤ ਬਿਆਨ ਬਾਰੇ ਚਲਾਈ ਗਈ ਵੀਡੀਓ ਕਲਿਪਾਂ ਬਾਰੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਗੱਲਬਾਤ:

Related Topics: , , , , , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: