ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਪਾਕਿਸਤਾਨ ਸਰਕਾਰ ਨੇ ਸਿੱਖਾਂ ਨੂੰ ਧਰਮ ਬਦਲੀ ਲਈ ਕਹਿਣ ਵਾਲਾ ਅਫਸਰ 17 ਦਸੰਬਰ ਨੂੰ ਹੀ ਮੁਅੱਤਲ ਕਰ ਦਿੱਤਾ ਸੀ

December 21, 2017 | By

ਚੰਡੀਗੜ੍ਹ: ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨ ਵਿੱਚ ਇਕ ਸਰਕਾਰੀ ਅਫਸਰ ਵੱਲੋਂ ਸਿੱਖਾਂ ਦੇ ਇਕ ਵਫਦ ਨੂੰ ਧਰਮ-ਬਦਲੀ ਲਈ ਕਹੇ ਜਾਣ ਦੀ ਖ਼ਬਰ ਕੁਝ ਦਿਨ ਪਹਿਲਾਂ ਸਾਹਮਣੇ ਆਈ ਸੀ। ਹੁਣ ਇਸ ਮਾਮਲੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲ ਦਲ (ਬਾਦਲ) ਦੇ ਆਗੂ ਬਿਆਨ ਦੇ ਕੇ ਪਾਕਿਸਤਾਨੀ ਸਿੱਖਾਂ ਲਈ ਚਿੰਤਾ ਪਰਗਟ ਕਰ ਰਹੇ ਹਨ। ਅਖਬਾਰਾਂ ਵਿੱਚ ਵੱਡੀਆਂ-ਵੱਡੀਆਂ ਖਬਰਾਂ ਛਪ ਰਹੀਆਂ ਹਨ। ਪਰ ਇਸ ਗੱਲ ਦਾ ਜ਼ਿਕਰ ਬਹੁਤ ਘੱਟ ਆ ਰਿਹਾ ਹੈ ਕਿ 16 ਦਸੰਬਰ ਨੂੰ ਸਾਹਮਣੇ ਆਏ ਇਸ ਮਾਮਲੇ ਵਿਚ ਪਾਕਿਸਤਾਨ ਸਰਕਾਰ ਨੇ 17 ਦਸੰਬਰ ਨੂੰ ਕਾਰਵਾਈ ਕਰਦਿਆਂ ਸਿੱਖਾਂ ਨੂੰ ਧਰਮ ਬਦਲੀ ਲਈ ਕਹਿਣ ਵਾਲੇ ਉਸ ਅਫਸਰ ਨੂੰ ਮੁਅੱਤਲ ਕਰ ਦਿੱਤਾ ਤੇ ਸੂਬੇ ਦੇ ਉੱਚ ਅਧਿਕਾਰੀਆਂ ਨੇ ਸਿੱਖਾਂ ਦੇ ਵਫਦ ਨੂੰ ਯਕੀਨ ਦਵਾਇਆ ਕਿ ਅੱਗੇ ਤੋਂ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਸਰਕਾਰੀ ਨੁਮਾਇੰਦਿਆਂ ਤੇ ਸਿੱਖਾਂ ਵੱਲੋਂ ਇਸ ਮਸਲੇ ਦੇ ਹੱਲ ਹੋ ਜਾਣ ਸੰਬੰਧੀ 17 ਦਸੰਬਰ ਨੂੰ ਇਕ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ ਸੀ। ਹੁਣ ਸਵਾਲ ਇਹ ਹੈ ਕਿ ਪਾਕਿਸਤਾਨ ਰਹਿੰਦੇ ਸਿੱਖਾਂ ਵੱਲੋਂ ਆਪਣੇ ਪੱਧਰ ‘ਤੇ ਹੀ ਮਾਮਲੇ ਵਿਚ ਢੁਕਵੀਂ ਕਾਰਵਾਈ ਕਰਵਾ ਲੈਣ ਤੋਂ ਬਾਅਦ ਵੀ ਪੰਜਾਬ ਦੇ ਮੁੱਖ ਮੰਤਰੀ ਤੇ ਬਾਦਲ ਦਲ ਵਾਲੇ ਇਸ ਮਸਲੇ ਨੂੰ ਅਣਜਾਣਤਾ ਵਿੱਚੋਂ ਚੁੱਕ ਰਹੇ ਹਨ ਜਾਂ ਜਾਣ ਬੁੱਝ ਕੇ?

sukhbir badal in pak embassy

ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਕ ਵਫਦ ਵੱਲੋਂ ਕੱਲ੍ਹ (20 ਦਸੰਬਰ) ਪਾਕਿਸਤਾਨ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਅਤੇ ਦਰਸਾਇਆ ਗਿਆ ਕਿ ਬਾਦਲ ਦਲ ਨੂੰ ਪਾਕਿਸਤਾਨ ਦੇ ਸਿੱਖਾਂ ਦੀ ਕਿੰਨੀ ਫਿਕਰ ਹੈ।

ਇਸ ਵਫਦ ਵਿਚ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਰਾਜ ਸਭਾ ਮੈਂਬਰ (ਭਾਜਪਾ) ਤਰਲੋਚਨ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਤੇ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੀ ਸ਼ਾਮਲ ਸਨ।

ਇਸ ਵਫਦ ਨੇ ਹਾਈ ਕਮਿਸ਼ਨਰ ਪਾਕਿਸਤਾਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫਦ ਨੂੰ ਇਹਨਾਂ ਪਰਿਵਾਰਾਂ ਨਾਲ ਮਿਲਣ ਦੀ ਇਜਾਜ਼ਤ ਵੀ ਮੰਗੀ।

ਇਸ ਮੌਕੇ ਸੁਖਬੀਰ ਬਾਦਲ ਨੇ ਪਾਕਿਸਤਾਨ ਹਾਈ ਕਮਿਸ਼ਨਰ ਦੇ ਜ਼ਰੀਏ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਸ਼੍ਰੋਮਣੀ ਕਮੇਟੀ ਵਲੋਂ ਤੈਅ ਕੀਤੇ ਕੈਲੰਡਰ ਮੁਤਾਬਕ ਮਨਾਉਣ ਲਈ ਵੀ ਕਿਹਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Pakistan Suspends Controversial Official Who Asked Sikhs Of KP To Convert …

Related Topics: , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: