ਆਮ ਖਬਰਾਂ » ਸਿਆਸੀ ਖਬਰਾਂ

ਦਿੱਲੀ, ਨਾਗਪੁਰ ਤੇ ਇਨ੍ਹਾਂ ਦੇ ਦਲਾਲਾਂ ਦਾ ਸਮੱਚਾ ਸਿੱਖ ਪੰਥ ਸਮਾਜਿਕ ਬਾਈਕਾਟ ਕਰੇ: ਖਾਲੜਾ ਮਿਸ਼ਨ

January 11, 2018 | By

ਚੰਡੀਗੜ (ਸਿੱਖ ਸਿਆਸਤ ਬਿਊਰੋ) 10 ਜਨਵਰੀ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਅੱਜ ਜਾਰੀ ਕੀਤੇ ਗਏ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਖੀ ਨਾਲ ਪੰਜ ਸਦੀਆਂ ਪੁਰਾਣਾ ਵੈਰ ਕੱਢਣ ਵਾਲੇ ਜਾਣ ਬੁੱਝ ਦੀ ਨਸਲਕੁਸ਼ੀ ਦਾ ਹਿਸਾਬ ਦੇਣ ਦੀ ਬਜਾਏ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਭੰਡ ਰਹੇ ਹਨ। ਜਥੇਬੰਦੀ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਬੁਲਾਰੇ ਸਤਵਿੰਦਰ ਸਿੰਘ ਪਲਾਸੌਰ ਨੇ ਕਿਹਾ ਕਿ ਵਿਦੇਸ਼ਾਂ ‘ਚ ਵੱਸਦੇ ਸਿੱਖਾਂ ਨੇ ਨਸਲਕੁਸ਼ੀ ਦੀ ਵਿਉਤ ਕਰਨ ਵਾਲਿਆ ਖਿਲਾਫ ਕਾਰਵਾਈ ਕਰਕੇ ਦਿੱਲੀ, ਨਾਗਪੁਰ ਅਤੇ ਉਸਦੇ ਦਲਾਲਾਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਹੰਕਾਰ ਅਤੇ ਮੱਕਾਰੀ ਦੀ ਘੋੜੇ ਤੇ ਸਵਾਰ ਜੰਗਲ ਰਾਜ ਦੇ ਹਾਮੀ ਹਾਕਮਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਨੂੰ ਭੰਡਣ ਦੀ ਬਜਾਏ ਉਹ ਦੱਸਣ ਕਿ ਗੈਰ ਕਾਨੂੰਨੀ ਅਤੇ ਗੈਰ ਵਿਧਾਨਿਕ ਤੌਰ ਤੇ ਸ਼੍ਰੀ ਦਰਬਾਰ ਸਾਹਿਬ ਉੁੱਪਰ 72 ਘੰਟੇ ਤੋਪਾਂ, ਟੈਂਕਾਂ ਨਾਲ ਫੋਜੀ ਹਮਲਾ ਕਿਉਂ ਬੋਲਿਆ ਗਿਆ? ਕਿਉਂ ਫੌਜੀ ਹਮਲੇ ਦੇ ਸਾਰੇ ਯੋਜਨਾਕਾਰ ਬੱਚ ਨਿਕਲੇ ਜਦੋਂ ਕਿ ਨਜਦੀਕ ਹੀ ਜੱਲਿਆਵਾਲਾ ਬਾਗ ਅੰਦਰ ਚੱਲੀ 10 ਮਿੰਟ ਗੋਲੀ ਦੀ ਅੰਗਰੇਜ ਸਰਕਾਰ ਨੇ ਹੰਟਰ ਕਮਿਸ਼ਨ ਬਣਾ ਕੇ ਪੜਤਾਲ ਕਰਾਈ ਗਈ ਸੀ?

ਨਵਬੰਰ 1984 ਦਾ ਕਤਲੇਆਮ ਕਰਕੇ ਨਾਦਰਸ਼ਾਹੀ ਜੁਲਮਾਂ ਨੂੰ ਕਿਉਂ ਮਾਤ ਪਾਇਆ ਗਿਆ ਸੁਪਰੀਮ ਕੌਰਟ ਦੇ ਨੱਕ ਹੇਠ ਹੋਏ ਇਸ ਕਤਲੇਆਮ ਦੇ ਦੋਸ਼ੀ ਕਿਉਂ ਬੱਚ ਨਿਕਲੇ? ਝੂਠੇ ਮੁਕਾਬਲਿਆਂ ਵਿੱਚ ਖਤਮ ਕਰਕੇ ਪੰਜਾਬ ਅੰਦਰ 25 ਹਜਾਰ ਸਿੱਖਾਂ ਦੀਆਂ ਲਾਸ਼ਾਂ ਲਵਾਰਿਸ ਕਰਾਰ ਦੇ ਕੇ ਸ਼ਮਸ਼ਾਨ ਘਾਟਾਂ ਵਿੱਚ ਕਿਉਂ ਸਾੜੀਆਂ ਗਈਆਂ ਅਤੇ ਹਜਾਰਾਂ ਦੀਆਂ ਲਾਸ਼ਾਂ ਦਰਿਆਵਾ, ਨਹਿਰਾਂ ਵਿੱਚ ਕਿਉਂ ਰੋੜੀਆਂ ਗਈਆਂ?

ਪੰਜਾਬ ਦੇ ਬੁੱਚੜ ਕੇ.ਪੀ.ਐਸ. ਗਿੱਲ ਅਤੇ ਉਸਦੀ ਸਮੱੁਚੀ ਟੀਮ ਖਿਲਾਫ ਝੂਠੇ ਮੁਕਾਬਲਿਆਂ ਵਿੱਚ ਗੁਨਾਹਗਾਰ ਹੋਣ ਦੇ ਬਾਵਜੂਦ ਕਾਰਵਾਈ ਕਿਉਂ ਨਾ ਹੋਈ? ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਖਿਲਾਫ ਕਾਨੂੰਨ ਹਰਕਤ ਵਿੱਚ ਕਿੳੇ ਨਾ ਆਇਆ?

ਪੰਜਾਬ ਦੇ ਗਰੀਬ ਕਿਸਾਨਾਂ ਨੂੰ ਖੁਦਕੁਸ਼ੀਆਂ ਵਿੱਚ ਕਿਉ ਧੱਕਿਆ ਗਿਆ? ਬੰਦੀ ਸਿੱਖਾਂ ਨੂੰ ਗੈਰ-ਕਾਨੂੰਨੀ ਤਰੌ ਤੇ ਜੇਲ੍ਹਾਂ ਵਿੱਚ ਕਿਉਂ ਰੋਲਿਆ ਜਾ ਰਿਹਾ ਹੈ? ਪੰਜਾਬ ਦਾ 70% ਤੋਂ ਵੱਧ ਪਾਣੀ ਕਿਉਂ ਖੋਹਿਆ ਗਿਆ?

ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਪੰਜਾਬ ਅੰਦਰ ਵੱਸਦੇ ਸਿੱਖ ਵੀ ਨਸਲਕੁਸ਼ੀ ਦੇ ਵਿਉਤਕਾਰਾਂ ਦਾ ਸਮਾਜਿਕ ਬਾਈਕਾਟ ਕਰਨ ਅਤੇ ਉਨ੍ਹਾਂ ਨੂੰ ਗੁਰੂਧਾਮਾਂ ਅੰਦਰ ਕਿਸੇ ਵੀ ਤਰ੍ਹਾਂ ਦਾ ਸਨਮਾਨ ਨਾ ਦੇਣ।

Related Topics: , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: