ਖਾਸ ਖਬਰਾਂ » ਸਿੱਖ ਖਬਰਾਂ

ਭਾਈ ਭਿਓਰਾ ਦੀ ਮਾਤਾ ਦੇ ਚੈੱਕਅਪ ਲਈ ਡਾਕਟਰਾਂ ਦੀ ਟੀਮ ਪਿੰਡ ਭਟੇੜੀ ਜਾਵੇਗੀ

February 21, 2018 | By

ਚੰਡੀਗੜ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦੇ ਕੇਸ ਵਿੱਚ ਸਜ਼ਾ ਭੁੱਗਤ ਰਹੇ ਭਾਈ ਪਰਮਜੀਤ ਸਿੰਘ ਭਿਓਰਾ ਵੱਲੋਂ ਆਪਣੀ ਮਾਤਾ ਨੂੰ ਮਿਲਣ ਲਈ ਦੋ ਘੰਟਿਆਂ ਦੀ ਪੈਰੋਲ ਦੇਣ ਲਈ ਪਾਈ ਅਰਜ਼ੀ ’ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਏਬੀ ਚੌਧਰੀ ਤੇ ਇੰਦਰਜੀਤ ਸਿੰਘ ਦੇ ਬੈਂਚ ਨੇ ਯੂਟੀ ਪ੍ਰਸ਼ਾਸਨ ਨੂੰ ਦੋ ਡਾਕਟਰਾਂ ਦੀ ਟੀਮ ਪਟਿਆਲਾ ਜ਼ਿਲੇ ਦੇ ਪਿੰਡ ਭਟੇੜੀ ਭੇਜਣ ਦੀ ਤਾਕੀਦ ਕੀਤੀ।

ਇਸ ਪਿੰਡ ਵਿੱਚ ਹੀ ਭਾਈ ਭਿਓਰਾ ਦੀ ਮਾਤਾ ਰਹਿੰਦੀ ਹੈ।ਜ਼ਿਕਰਯੋਗ ਹੈ ਕਿ ਭਾਈ ਭਿਓਰਾ ਦੀ ਮਾਤਾ ਕੁਝ ਸਮੇਂ ਤੋਂ ਬਿਮਾਰ ਹਨ।

ਜਸਟਿਸ ਏਬੀ ਚੌਧਰੀ ਤੇ ਇੰਦਰਜੀਤ ਸਿੰਘ ਦੇ ਬੈਂਚ ਨੇ ਕਿਹਾ ਕਿ ਡਾਕਟਰਾਂ ਦੀ ਟੀਮ ਭਾਈ ਭਿਓਰਾ ਦੀ ਮਾਤਾ ਦੀ ਹਾਲਤ ਦਾ ਜਾਇਜ਼ਾ ਲੈ ਕੇ ਅਦਾਲਤ ਨੂੰ ਰਿਪੋਰਟ ਦੇਵੇ ਕਿ ਕੀ ਉਹ ਸਫ਼ਰ ਕਰਨ ਦੀ ਹਾਲਤ ’ਚ ਹੈ। ਜੇ ਅਜਿਹਾ ਹੈ ਤਾਂ ਕਿ ਉਸ ਨੂੰ ਐਂਬੂਲੈਂਸ ਰਾਹੀਂ ਬੁੜੈਲ ਜੇਲ ਲਿਆਂਦਾ ਜਾ ਸਕਦਾ ਹੈ।ਅਗਲੀ ਸੁਣਵਾਈ 27 ਫਰਵਰੀ ਨੂੰ ਹੋਵੇਗੀ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: