ਖਾਸ ਖਬਰਾਂ » ਵਿਦੇਸ਼ » ਸਿਆਸੀ ਖਬਰਾਂ

ਭਾਰਤੀ ਮੀਡੀਆ ਚੈਨਲ ਅਬੂਧਾਬੀ ਦੇ ਸ਼ਹਿਜ਼ਾਦੇ ਦੀ ਜਾਅਲੀ ਵੀਡੀਓ ਚਲਾਉਂਦੇ ਫੜੇ ਗਏ

February 13, 2018 | By

ਚੰਡੀਗੜ੍ਹ: ਯੂ. ਏ. ਈ. ਦੇ ਸਫਾਰਤਖਾਨੇ ਨੇ ਅੱਜ ਟਵਿੱਟਰ ਉੱਤੇ ਸਾਂਝੀ ਕੀਤੀ ਜਾਣਕਾਰੀ ਵਿੱਚ ਭਾਰਤੀ ਮੀਡੀਆ ਵੱਲੋਂ ਲੰਘੇ ਦਿਨੀਂ ਚਲਾਈ ਜਾ ਰਹੀ ਇੱਕ ਵੀਡੀਓ ਨੂੰ ਜਾਅਲੀ ਕਰਾਰ ਦਿੱਤਾ ਹੈ। ਭਾਰਤੀ ਮੀਡੀਆ ਚੈਨਲਾਂ ਜਿਨ੍ਹਾਂ ਵਿੱਚ ਟਾਈਮਜ਼ ਨਾਓ ਅਤੇ ਜ਼ੀ ਨਿਊਜ਼ ਸ਼ਾਮਲ ਹਨ- ਵੱਲੋਂ ਇਕ ਵੀਡੀਓ ਚਲਾ ਕੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਆਬੂਧਾਬੀ ਦੇ ਸ਼ਹਿਜ਼ਾਦੇ ਨੇ ਭਾਰਤੀ ਪ੍ਰਧਾਨ ਮੰਤਰੀ ਦੀ ਫੇਰੀ ਮੌਕੇ “ਜੈ ਸੀਆ ਰਾਮ” ਦਾ ਨਾਅਰਾ ਲਾਇਆ।

ਯੂ. ਏ. ਈ. ਦੇ ਸਫਾਰਤਖਾਨੇ ਵੱਲੋਂ ਟਵਿੱਟਰ ‘ਤੇ ਸਾਂਝੀ ਕੀਤੀ ਗਈ “ਗਲਫ ਨਿਊਜ਼” ਦੀ ਖਬਰ ਅਨੁਸਾਰ ਇਹ ਵੀਡੀਓ ਜਾਅਲੀ ਅਤੇ ਪੁਰਾਣੀ ਹੈ। ਅਖਬਾਰ ਨੇ ਸਪਸ਼ਟ ਕੀਤਾ ਹੈ ਕਿ ਵੀਡੀਓ ਸਾਲ ਤੋਂ ਵੱਧ ਪੁਰਾਣੀ ਹੈ ਤੇ ਇਸ ਵਿਚ “ਜੈ ਸੀਆ ਰਾਮ” ਕਹਿਣ ਵਾਲਾ ਬੰਦਾ ਆਬੂਧਾਬੀ ਦਾ ਸ਼ਹਿਜ਼ਾਦਾ ਨਹੀਂ ਹੈ।

ਭਾਰਤੀ ਮੀਡੀਆ, ਜਿਸ ਨੇ ਆਪਣੇ ਆਪ ਨੂੰ ਖਿੱਤੇ ਦੇ ਮੁੱਖ-ਧਾਰੀ ਮੀਡੀਆ ਦਾ ਨਾਂ ਦਿੱਤਾ ਹੈ, ਦਾ ਵੱਡਾ ਹਿੱਸਾ ਹਿੰਦੂਤਵੀ ਪ੍ਰਚਾਰ ਦਾ ਮੰਚ ਬਣ ਚੁੱਕਾ ਹੈ ਤੇ ਅਜਿਹਾ ਕਰਨ ਲਈ ਸੱਚ-ਝੂਠ ਤੇ ਅਫਵਾਹਾਂ ਸਮੇਤ ਹਰ ਤਰ੍ਹਾਂ ਦਾ ‘ਮਸਾਲਾ’ ਵਰਤਿਆ ਜਾ ਰਿਹਾ ਹੈ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: