ਸਿੱਖ ਖਬਰਾਂ

ਗੁਰਪ੍ਰੀਤ ਸਿੰਘ ਕਤਲ ਕੇਸ ‘ਚ ਦੋਸ਼ੀ ਕ੍ਰਿਸ਼ਨਾ ਤੇ ਸਾਥੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀ ਧਾਰਾ 295-ਏ ਹਟਾਈ

March 11, 2018 | By

ਇਕਲੌਤੇ ਪੁੱਤ ਦੇ ਪਿਤਾ ਨੇ ਕਿਹਾ ਇਨਸਾਫ ਲਈ ਜਾਣਗੇ ਹਾਈਕੋਰਟ

ਦਿੱਲੀ: ਬੀਤੇ ਸਾਲ ਦਿੱਲੀ ਵਿਚ ਸਿਗਰਟ ਪੀਣ ਤੋਂ ਰੋਕਣ ‘ਤੇ ਕਤਲ ਕਰ ਦਿੱਤੇ ਗਏ ਸਿੱਖ ਨੌਜਵਾ ਗੁਰਪ੍ਰੀਤ ਸਿੰਘ ਦੇ ਕਤਲ ਕੇਸ ਵਿਚ ਦਿੱਲੀ ਦੀ ਅਦਾਲਤ ਨੇ ਮੁਲਜ਼ਮ ਖਿਲਾਫ ਲਾਈ ਗਈ ਧਰਾ 295-ਏ ਨੂੰ ਹਟਾਉਣ ਦਾ ਫੈਂਸਲਾ ਸੁਣਾਇਆ ਹੈ। ਅਦਾਲਤ ਦੇ ਫੈਂਸਲੇ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੇ ਕਿਹਾ ਹੈ ਕਿ ਉਹ ਇਨਸਾਫ ਲਈ ਦਿੱਲੀ ਹਾਈਕੋਰਟ ਜਾਣਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਦੇ ਕਤਲ ਦੇ ਦੋਸ਼ ਵਿਚ ਮੁਲਜ਼ਮ ਰੋਹਿਤ ਕ੍ਰਿਸ਼ਨਾ ਦੇ ਖਿਲਾਫ ਕਤਲ ਦੀ ਧਾਰਾ 302 ਅਤੇ ਮੁਲਜ਼ਮ ਦੇ ਇਕ ਦੋਸਤ ਖਿਲਾਫ ਜਾਨੋ ਮਾਰਨ ਦੀ ਕੋਸ਼ਿਸ਼ ਤਹਿਤ ਧਾਰਾ 307 ਤੋਂ ਇਲਾਵਾ ਗੁਰਪ੍ਰੀਤ ਸਿੰਘ ਦੇ ਮੂੰਹ ‘ਤੇ ਸਿਗਰਟ ਦਾ ਧੂੰਆ ਮਾਰਨ ਅਤੇ ਧਾਰਮ ਨੂੰ ਨਿਸ਼ਾਨਾ ਬਣਾਉਂਦਿਆਂ ਮਾੜੇ ਸ਼ਬਦ ਬੋਲਣ ਦੇ ਮਾਮਲੇ ‘ਚ ਧਾਰਾ 295 ਏ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਦੀ ਸੁਣਵਾਈ ਬੀਤੇ ਸ਼ੁਕਰਵਾਰ ਅਦਾਲਤ ਵਿਚ ਹੋਈ।

ਗੁਰਪ੍ਰੀਤ ਸਿੰਘ ਦੇ ਪਿਤਾ ਉਂਕਾਰ ਸਿੰਘ ਨੇ ਦੱਸਿਆ ਕਿ ਜਦੋਂ ਕਤਲ ਦਾ ਪੂਰਾ ਕਾਰਨ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੈ ਤਾਂ ਇਸ ਧਾਰਾ ਨੂੰ ਖਤਮ ਕਰ ਕੇ ਨਵਾਂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਂਕਾਰ ਸਿੰਘ ਨੇ ਦੱਸਿਆ ਕਿ ਉਹ ਹੁਣ ਇਨਸਾਫ ਲਈ ਹਾਈਕੋਰਟ ਜਾ ਰਹੇ ਹਨ ਤੇ ਆਪਣੇ ਇਕਲੌਤੇ ਪੁੱਤਰ ਦੇ ਕਾਤਲ ਨੂੰ ਸਜ਼ਾ ਮਿਲਣ ਤਕ ਜੱਦੋਜਹਿਦ ਕਰਨਗੇ।

ਇਸ ਕੇਸ ਦੀ ਪੈਰਵਾਈ ਕਰ ਰਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਵੀ ਕਿਹਾ ਕਿ ਇਸ ਕੇਸ ਵਿਚ ਇਹ ਇਨਸਾਫ ਨਹੀਂ ਹੈ ਤੇ ਉਹ ਇਨਸਾਫ ਲਈ ਦਿੱਲੀ ਹਾਈਕੋਰਟ ਜਾਣਗੇ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: