ਸਿੱਖ ਖਬਰਾਂ

ਸੌਦਾ ਸਾਧ ਕੇਸ ਵਿਚ ਭਾਈ ਲਾਹੋਰੀਆ ਅਤੇ ਤਰਲੋਚਨ ਸਿੰਘ ਮਾਣਕਿਆ ਅਦਾਲਤ ਵਿਚ ਪੇਸ਼ ਹੋਏ

March 9, 2018 | By

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਪੁਲਿਸ ਵਲੋਂ ਸਖਤ ਸੁਰਖਿਆ ਹੇਠ ਭਾਈ ਦਇਆ ਸਿੰਘ ਲਾਹੋਰਿਆ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਮਾਮਲੇ ਵਿਚ ਪੇਸ਼ ਕੀਤਾ ਗਿਆ ਤੇ ਨਾਭਾ ਜੇਲ੍ਹ ਤੋ ਮੁੜ ਭਾਈ ਸੁਖਵਿੰਦਰ ਸਿੰਘ ਸੁੱਖੀ ਨੂੰ ਪੰਜਾਬ ਪੁਲਿਸ ਪੇਸ਼ ਨਹੀ ਕਰ ਸਕੀ । ਅਦਾਲਤ ਵਿਚ ਚਲ ਰਹੇ ਇਸ ਕੇਸ ਵਿਚ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜਮਾਨਤ ਤੇ ਹਨ ਨਿਜੀ ਤੋਰ ਤੇ ਪੇਸ਼ ਹੋਏ ਸਨ। ਅੱਜ ਅਦਾਲਤ ਅੰਦਰ ਘੋਟਾਲੇ ਦੇ ਦੋਸ਼ ਵਿਚ ਫੜੇ ਗਏ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਪੁੱਤਰ ਦੀ ਪੇਸ਼ੀ ਹੋਣ ਕਰਕੇ ਅਦਾਲਤ ਵਿਚ ਬਹੁਤ ਸਖਤੀ ਕੀਤੀ ਗਈ ਸੀ ।

ਅੱਜ ਚੱਲੀ ਸੁਣਵਾਈ ਅੰਦਰ ਸਪੈਸ਼ਲ ਸੈਲ ਦੇ ਏਸੀਪੀ ਪੰਕਜ ਸੂਦ ਦੀ ਭਾਈ ਤਰਲੋਚਨ ਸਿੰਘ ਮਾਣਕਿਆ ਦੇ ਵਕੀਲ ਮਨਿੰਦਰ ਸਿੰਘ ਨੇ ਪੇਸ਼ ਹੋ ਕੇ ਤਕਰੀਬਨ ਪੌਣੇ ਘੰਟੇ ਤਕ ਕ੍ਰਾਸ ਕਰਕੇ ਪੰਕਜ ਸੂਦ ਦੀ ਗਵਾਹੀ ਨੂੰ ਪੂਰੀ ਕਰ ਦਿੱਤਾ। ਹੁਣ ਇਸ ਮਾਮਲੇ ਵਿਚ ਅਹਿਮ ਗਵਾਹ ਰਵਿਸ਼ੰਕਰ ਦੀ ਗਵਾਹੀ ਬਾਕੀ ਰਹਿ ਗਈ ਹੈ ਜਿਸਦੀ ਉਮੀਦ ਹੈ ਕਿ ਅਗਲੀ ਪੇਸ਼ੀ ਤੋਂ ਉਹ ਵੀ ਚਾਲੂ ਹੋ ਜਾਏਗੀ ।

ਪੇਸ਼ੀ ਉਪਰੰਤ ਭਾਈ ਮਾਣਕਿਆ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪੈਰਾਲਾਇਸ ਦਾ ਅਟੈਕ ਹੋਣ ਕਰਕੇ ਸ਼ਰੀਰ ਦਾ ਸੱਜਾ ਪਾਸਾ ਖੜ੍ਹ ਗਿਆ ਹੈ ਤੇ ਹੁਣ ਉਹ ਪੁਰੀ ਤਰ੍ਹਾਂ ਕੰਮ ਨਹੀ ਕਰ ਰਿਹਾ ਹੈ । ਭਾਈ ਦਇਆ ਸਿੰਘ ਲਾਹੋਰਿਆ ਨੂੰ ਮਿਲਣ ਲਈ ਅਦਾਲਤ ਅੰਦਰ ਦਿੱਲੀ ਗੁਰਦੁਆਰਾ ਕਮੇਟੀ ਦੇ ਵਕੀਲ ਭਾਈ ਹਰਪ੍ਰੀਤ ਸਿੰਘ ਹੋਰਾਂ, ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਮਹਿੰਦਰਪਾਲ ਸਿੰਘ, ਭਾਈ ਕਮਲਜੀਤ ਸਿੰਘ ਅਤੇ ਸ਼੍ਰੌਮਣੀ ਅਕਾਲੀ ਦਲ (ਮਾਨ) ਦਿੱਲੀ ਦੇ ਪ੍ਰਧਾਨ ਭਾਈ ਸੰਸਾਰ ਸਿੰਘ ਸਣੇ ਹੋਰ ਬਹੁਤ ਸਾਰੇ ਸੱਜਣ ਮਿਤਰ ਹਾਜਰ ਹੋਏ ਸਨ। ਚੱਲ ਰਹੇ ਮਾਮਲੇ ਦੀ ਅਗਲੀ ਸੁਣਵਾਈ 21 ਮਾਰਚ ਨੂੰ ਹੋਵੇਗੀ ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: