ਕੌਮਾਂਤਰੀ ਖਬਰਾਂ » ਖਾਸ ਖਬਰਾਂ

ਚੀਨ ਨਾਲ ਸੰਬੰਧ ਅਤਿ ਨਾਜੁਕ ਮੋੜ ‘ਤੇ, ਤਿੱਬਤ ਦੀ ਜਲਾਵਤਨ ਸਰਕਾਰ ਤੋਂ ਦੂਰੀ ਰੱਖੋ: ਭਾਰਤ ਸਰਕਾਰ ਦੀ ਅਫਸਰਾਂ ਨੂੰ ਹਿਦਾਇਤ

March 2, 2018 | By

ਨਵੀਂ ਦਿੱਲੀ: ਭਾਰਤ-ਚੀਨ ਦੇ ਆਪਸੀ ਸੰਬੰਧਾਂ ਨੂੰ ਅਤਿ ਨਾਜ਼ੁਕ ਦੱਸਦਿਆਂ ਭਾਰਤ ਸਰਕਾਰ ਨੇ ਆਪਣੇ ਉੱਚ ਅਫਸਰਾਂ ਅਤੇ ਆਗੂਆਂ ਨੂੰ ਤਿੱਬਤ ਦੀ ‘ਜਲਾਵਤਨ ਸਰਕਾਰ’ ਵੱਲੋਂ ਕੀਤੇ ਜਾਣ ਵਾਲੇ ਸਮਾਗਮਾਂ ਤੋਂ ਦੂਰ ਰਹਿਣ ਦੀਆਂ ਹਿਦਾਇਤਾਂ ਜਾਰੀ ਕੀਤੀ ਹਨ।

ਸਕੱਤਰਾਂ ਅਤੇ ਸਰਕਾਰੀ ਮਹਿਕਮਿਆਂ ਦੇ ਮੁਖੀਆਂ ਨੂੰ ਭੇਜੇ ਗਏ ਇਕ ਹਿਦਾਇਤੀ ਨੋਟ ਵਿੱਚ ਕੈਬਨਟ ਸਕੱਤਰ ਪੀ. ਕੇ. ਸਿਨਹਾਂ ਨੇ ਕਿਹਾ ਹੈ ਕਿ ਤਿੱਬਤੀ ਆਗੂ ਦਲਾਈ ਲਾਮਾ ਦੀ ਜਲਾਵਤਨੀ ਦੇ 60 ਸਾਲਾਂ ਬਾਰੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਮੂਲੀਅਤ ਤੋਂ “ਕਿਨਾਰਾਂ ਕਰਨਾ ਚਾਹੀਦਾ ਹੈ” (ਸ਼ੁੱਡ ਬੀ ਡਿਸਕਰਜ਼ਡ) ਅਤੇ “ਇਸ ਲਈ ਤੁਹਾਨੂੰ ਢੁਕਵੇਂ ਢੰਗ ਨਾਲ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਜਾਂਦਾ ਹੈ” (ਅਕੌਰਡਿੰਗਲੀ, ਯੂ ਆਰ ਰਿਿਕਉਐਸਟਿਡ ਟੂ ਇਨਸ਼ਿਓਰ ਐਪਰੋਪਰੇਟ ਐਕਸ਼ਨ ਇਨ ਦਾ ਮੈਟਰ)।

ਦਲਾਈ ਲਾਮਾ ਦੀ ਪੁਰਾਣੀ ਤਸਵੀਰ

ਖਬਰਾਂ ਅਨੁਸਾਰ 22 ਫਰਵਰੀ ਨੂੰ ਭਾਰਤ ਸਰਕਾਰ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਕੈਬਨਿਟ ਸਕੱਤਰ ਪੀ. ਕੇ. ਸਿਨਹਾਂ ਨੂੰ ਇਕ ਨੋਟ ਭੇਜਿਆ ਸੀ। ਚਾਰ ਦਿਨ ਬਾਅਦ ਸਿਨਹਾ ਨੇ ਇਸ ਬਾਰੇ ਵਿੱਚ ਉੱਚ ਆਗੂਆਂ ਅਤੇ ਕੇਂਦਰ ਤੇ ਸਰਕਾਰਾਂ ਦੀ ਅਫਸਰਸ਼ਾਹੀ ਨੂੰ ਕਿਹਾ ਕਿ ਤਿੱਬਤੀ ਆਗੂ ਦੀ ਜਲਾਵਤਨੀ ਦੀ ਵਰ੍ਹੇ ਗੰਢ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਲੋੜ ਨਹੀਂ (ਨੌਟ ਡਿਜ਼ਾਇਰਏਬਲ) ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: