ਖਾਸ ਖਬਰਾਂ » ਸਿਆਸੀ ਖਬਰਾਂ

ਸ੍ਰੀ ਸ੍ਰੀ ਰਵੀ ਸ਼ੰਕਰ ਦੇ ਭਾਸ਼ਣ ਦੌਰਾਨ ਲੱਗੇ ਕਸ਼ਮੀਰ ਦੀ ਅਜ਼ਾਦੀ ਦੇ ਨਾਅਰੇ: ਕੁਝ ਮਿਨਟ ਬਾਅਦ ਹੀ ਰੋਕ ਦਿੱਤਾ ਭਾਸ਼ਣ

March 11, 2018 | By

ਸ਼੍ਰੀਨਗਰ: ਬਾਬਰੀ ਮਸਜਿਦ ਬਾਰੇ ਧਮਕੀ ਭਰਿਆ ਸ਼ਾਂਤੀ ਸੁਨੇਹਾ ਦੇਣ ਕਾਰਨ ਵਿਵਾਦਾਂ ਵਿਚ ਚਲ ਰਹੇ ਸ੍ਰੀ ਸ੍ਰੀ ਰਵੀ ਸ਼ੰਕਰ ਨੂੰ ਬੀਤੇ ਕੱਲ੍ਹ ਕਸ਼ਮੀਰ ਵਿਚ ਆਪਣਾ ਭਾਸ਼ਣ ਅੱਧ ਵਿਚਾਲੇ ਛੱਡ ਕੇ ਤੁਰਨਾ ਪਿਆ। ਸ਼ੇਰ-ਏ-ਕਸ਼ਮੀਰ ਅੰਤਰਰਾਸ਼ਟਰੀ ਕਨਵੈਂਸ਼ਨ ਕੇਂਦਰ ਵਿਚ ਭਾਸ਼ਣ ਦੇਣ ਪਹੁੰਚੇ ਰਵੀ ਸ਼ੰਕਰ ਦੇ ਭਾਸ਼ਣ ਸ਼ੁਰੂ ਕਰਨ ਤੋਂ ਕੁਝ ਮਿਨਟ ਬਾਅਦ ਹੀ ਸ਼ੁਰੂ ਹੋਏ ਕਸ਼ਮੀਰ ਦੀ ਅਜ਼ਾਦੀ ਦੇ ਨਾਅਰਿਆਂ ਤੋਂ ਬਾਅਦ ਪ੍ਰਬੰਧਕਾਂ ਨੇ ਸਮਾਗਮ ਖਤਮ ਕਰ ਦਿੱਤਾ। ਰਵੀ ਸ਼ੰਕਰ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਲੋਕ ਬਾਹਰ ਜਾਣਾ ਸ਼ੁਰੂ ਹੋ ਗਏ ਸੀ।

ਇੱਥੇ ਜੰਮੂ ਕਸ਼ਮੀਰ ਕੋਆਰਡੀਨੇਸ਼ਨ ਕਮੇਟੀ ਵਲੋਂ ਕਰਵਾਏ ਜਾ ਰਹੇ ਪ੍ਰੋਗਰਾਮ ‘ਪੈਗਾਮ-ਏ-ਮੋਹੱਬਤ’ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਰਵੀ ਸ਼ੰਕਰ ਨੇ ਆਪਣੇ ਭਾਸ਼ਣ ਦੌਰਾਨ ਜਿਵੇਂ ਹੀ ਕਿਹਾ ਕਿ “ਜੇਕਰ ਅਸੀਂ ਪੁਰਾਣੀਆਂ ਗੱਲਾਂ ਨੂੰ ਫੜ ਰੱਖਾਂਗੇ ਤਾਂ ਸਾਡੇ ਪੱਲੇ ਨਿਰਾਸ਼ਾ ਹੀ ਪਵੇਗੀ, ਸਾਨੂੰ ਅੱਗੇ ਦੇਖਦਿਆਂ ਅੱਗੇ ਵਧਣਾ ਚਾਹੀਦਾ ਹੈ” ਤਾਂ ਨਾਲ ਹੀ ਕਸ਼ਮੀਰ ਦੀ ਅਜ਼ਾਦੀ ਦੇ ਨਾਅਰੇ ਸ਼ੁਰੂ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਸਮਾਗਮ ਵਿਚ 1000 ਦੇ ਕਰੀਬ ਲੋਕਾਂ ਦਾ ਇਕੱਠ ਸੀ ਪਰ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਰਵੀ ਸ਼ੰਕਰ ਇਕੱਠ ਨੂੰ ਸੰਬੋਧਨ ਕਰਨਗੇ। ਲੋਕਾਂ ਅਨੁਸਾਰ ਉਹਨਾਂ ਨੂੰ ਇਹ ਕਹਿ ਕੇ ਲਿਆਂਦਾ ਗਿਆ ਸੀ ਕਿ ਉਹਨਾਂ ਨੂੰ ਕ੍ਰਿਕੇਟ ਕਿੱਟਾਂ ਦੇਣ, ਨੌਕਰੀਆਂ ਅਤੇ ਕਰਜ਼ਾ ਮੁਆਫੀ ਸਬੰਧੀ ਐਲਾਨ ਕੀਤਾ ਜਾਵੇਗਾ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: