ਖਾਸ ਖਬਰਾਂ » ਸਿੱਖ ਖਬਰਾਂ

ਉਮਰ ਕੈਦ ਦੀ ਸਜ਼ਾ ਕੱਟ ਰਹੇ 19 ਸਿੱਖ ਸਿਆਸੀ ਕੈਦੀਆਂ ਦੀ ਸੂਚੀ ਜਾਰੀ ਕੀਤੀ

March 9, 2018 | By

ਚੰਡੀਗੜ੍ਹ: ਸਿੱਖ ਸਿਆਸੀ ਕੈਦੀਆਂ ਦੇ ਕੇਸਾਂ ਦੀ ਪੈਰਵਾਈ ਕਰਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ 19 ਸਿੱਖ ਸਿਆਸੀ ਕੈਦੀਆਂ ਦੀ ਸੂਚੀ ਜਾਰੀ ਕੀਤੀ ਹੈ ਜੋ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਵਕੀਲ ਜਸਪਾਲ ਸਿੰਘ ਮੰਝਪੁਰ ਵਲੋਂ ਇਹ ਸੂਚੀ ਆਪਣੇ ਫੇਸਬੁੱਕ ਖਾਤੇ ‘ਤੇ 4 ਮਾਰਚ, 2018 ਨੂੰ ਸਾਂਝੀ ਕੀਤੀ ਗਈ। ਇਸ ਸੂਚੀ ਵਿਚ ਸਿੱਖ ਸਿਆਸੀ ਕੈਦੀਆਂ ਦੀ ਜਾਣਕਾਰੀ ਅਤੇ ਰਿਹਾਈ ਲਈ ਕੀਤੀ ਜਾ ਰਹੀ ਚਾਰਾਜੋਈ ਸਬੰਧੀ ਜਾਣਕਾਰੀ ਵੀ ਦਿੱਤੀ ਗਈ ਹੈ।

ਇਸ ਸਬੰਧੀ ਸਿੱਖ ਸਿਆਸਤ ਨਿਊਜ਼ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਸ ਸੂਚੀ ਵਿਚ ਸਿਰਫ ਉਹਨਾਂ ਸਿੱਖ ਸਿਆਸੀ ਕੈਦੀਆਂ ਦੇ ਨਾਂ ਸ਼ਾਮਿਲ ਕੀਤੇ ਗਏ ਹਨ ਜਿਹਨਾਂ ਨੂੰ ਉਮਰ ਕੈਦ ਹੋਈ ਹੈ। ਉਹਨਾਂ ਕਿਹਾ ਕਿ ਇਹਨਾਂ ਤੋਂ ਇਲਾਵਾ ਹੋਰ ਵੀ ਸਿੱਖ ਸਿਆਸੀ ਕੈਦੀ ਹਨ ਜਿਹਨਾਂ ਨੂੰ ਹੋਰ ਸਜ਼ਾਵਾਂ ਹੋਈਆਂ ਹਨ ਜਾ ਜਿਹਨਾਂ ਦੇ ਕੇਸਾਂ ਦੀ ਸੁਣਵਾਈ ਭਾਰਤੀ ਅਦਾਲਤਾਂ ਵਿਚ ਚੱਲ ਰਹੀ ਹੈ।

♦ ਇਨ੍ਹਾਂ 19 ਬੰਦੀ ਸਿੰਘਾਂ ਦੇ ਮਾਮਲਿਆਂ ਦੀ ਵਿਸਤਾਰਤ ਜਾਣਕਾਰੀ ਲਈ ਸਿੱਖ ਸਿਆਸਤ ਦੀ ਅੰਗਰੇਜ਼ੀ ਵਿੱਚ ਖਬਰਾਂ ਵਾਲਾ ਪਰਚਾ ਵੇਖੋ –

SIKH LAWYER RELEASES LIST OF 19 SIKH POLITICAL PRISONERS SENTENCED TO LIFE IMPRISONMENT

ਉਹਨਾਂ ਕਿਹਾ ਕਿ ਸੂਚੀ ਵਿਚ ਦਰਜ 19 ਸਿੱਖ ਸਿਆਸੀ ਕੈਦੀਆਂ ਵਿਚੋਂ ਜਿਆਦਾ ਰਿਹਾਈ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਇਸ ਸੂਚੀ ਵਿਚ ਰਿਹਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਮੋਜੂਦਾ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵਲੋਂ ਜਾਰੀ ਕੀਤੀ ਗਈ ਸੂਚੀ ਇਸ ਪ੍ਰਕਾਰ ਹੈ:

1. ਲਾਲ ਸਿੰਘ ਅਲਿਆਸ ਮਨਜੀਤ ਸਿੰਘ ਪੁੱਤਰ ਭਾਗ ਸਿੰਘ, ਵਾਸੀ ਪਿੰਡ ਅਕਾਲਗੜ੍ਹ, ਤਹਿਸੀਲ ਫਗਵਾੜਾ, ਜ਼ਿਲ੍ਹਾ ਕਪੂਰਥਲਾ (ਪੰਜਾਬ)

2. ਦਿਲਬਾਗ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਅਟਾਲਾਂ, ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲਾ (ਪੰਜਾਬ)

3. ਬਲਬੀਰ ਸਿੰਘ ਅਲਿਆਸ ਬੀਰ ਅਲਿਆਸ ਭੂਤਨਾ ਪੁੱਤਰ ਭਾਗ ਸਿੰਘ ਵਾਸੀ ਪਿੰਡ ਚੱਕ ਟਾਹਲੀਵਾਲਾ, ਜ਼ਿਲ੍ਹਾ ਫਿਰੋਜ਼ਪੁਰ (ਪੰਜਾਬ)

4. ਦਵਿੰਦਰਪਾਲ ਸਿੰਘ ਭੁੱਲਰ ਪੁੱਤਰ ਬਲਵੰਤ ਸਿੰਘ ਵਾਸੀ ਦਿਆਲਪੁਰਾ ਭਾਈ ਕਾ ਜ਼ਿਲ੍ਹਾ ਬਠਿੰਡਾ (ਪੰਜਾਬ)

5. ਗੁਰਦੀਪ ਸਿੰਘ ਖੇੜਾ ਪੁੱਤਰ ਬੰਤਾ ਸਿੰਘ ਵਾਸੀ ਪਿੰਡ ਜਾਲੂਪੁਰ ਖੇੜਾ, ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ (ਪੰਜਾਬ)

6. ਸੁਬੇਗ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਸੂਰੋਂ, ਪੀ.ਐਸ ਖੇੜੀ ਗੰਡੀਆਂ, ਜ਼ਿਲ੍ਹਾ ਪਟਿਆਲਾ (ਪੰਜਾਬ)

7. ਨੰਦ ਸਿੰਘ ਪੁੱਤਰ ਖੁਸ਼ਿਹਾਲ ਸਿੰਘ ਵਾਸੀ ਪਿੰਡ ਸੂਰੋਂ, ਪੀ.ਐਸ ਖੇੜੀ ਗੰਡੀਆਂ, ਜ਼ਿਲ੍ਹਾ ਪਟਿਆਲਾ (ਪੰਜਾਬ)

8. ਲਖਵਿੰਦਰ ਸਿੰਘ ਅਲਿਆਸ ਲੱਖਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕਾਂਸਲ, ਜ਼ਿਲ੍ਹਾ ਰੋਪੜ, ਵਾਸੀ ਮਕਾਨ ਨੰਬਰ 156, ਗਲੀ ਨੰਬਰ 9, ਗੁਰੂ ਨਾਨਕ ਨਗਰ, ਗੁਰਬਖਸ਼ ਕਲੋਨੀ, ਪਟਿਆਲਾ (ਪੰਜਾਬ)

9. ਗੁਰਮੀਤ ਸਿੰਘ ਅਲਿਆਸ ਮੀਤਾ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰਬਰ 981, ਫੇਸ 4, ਐਸ.ਏ.ਐਸ ਨਗਰ, ਮੋਹਾਲੀ, ਵਾਸੀ ਮਕਾਨ ਨੰਬਰ 1431, ਗਲੀ ਨੰਬਰ 4, ਗੁਰੂ ਨਾਨਕ ਨਗਰ, ਪਟਿਆਲਾ (ਪੰਜਾਬ)

10. ਸ਼ਮਸ਼ੇਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਉਕਾਸੀ ਜੱਟਾਂ, ਰਾਜਪੁਰਾ, ਜ਼ਿਲ੍ਹਾ ਪਟਿਆਲਾ (ਪੰਜਾਬ)

11. ਪਰਮਜੀਤ ਸਿੰਘ ਭਿਉਰਾ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਡੇਕਵਾਲਾ, ਜ਼ਿਲ੍ਹਾ ਰੋਪੜ (ਪੰਜਾਬ)

12. ਦਇਆ ਸਿੰਘ ਲਾਹੌਰੀਆ ਪੁੱਤਰ ਕਿਰਪਾਲ ਸਿੰਘ ਵਾਸੀ ਕਸਬਾ ਭਰਾਲ, ਜ਼ਿਲ੍ਹਾ ਸੰਗਰੂਰ (ਪੰਜਾਬ)

13. ਬਲਵੰਤ ਸਿੰਘ ਰਾਜੋਆਣਾ ਪੁੱਤਰ ਮਲਕੀਤ ਸਿੰਘ ਵਾਸੀ ਮਕਾਨ ਨੰਬਰ 68-ਏ, ਰਤਨ ਨਗਰ, ਪਟਿਆਲਾ, ਵਾਸੀ ਪਿੰਡ ਰਾਜੋਆਣਾ ਕਲਾਂ, ਜ਼ਿਲ੍ਹਾ ਲੁਧਿਆਣਾ (ਪੰਜਾਬ)

14. ਜਗਤਾਰ ਸਿੰਘ ਹਵਾਰਾ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਹਵਾਰਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ (ਪੰਜਾਬ)

15. ਹਰਨੇਕ ਸਿੰਘ ਭੱਪ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਬੁਟਾਹਰੀ, ਜ਼ਿਲ੍ਹਾ ਲੁਧਿਆਣਾ (ਪੰਜਾਬ)

16. ਸੁੱਚਾ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਰਸੂਲਪੁਰ ਬਵਾਰ, ਤਹਿਸੀਲ ਮੰਡੀ ਧਨੂਰਾ, ਜ਼ਿਲ੍ਹਾ ਅਮਰੋਹਾ (ਉਤਰ ਪ੍ਰਦੇਸ਼)

17. ਸੁਰਿੰਦਰ ਸਿੰਘ ਅਲਿਆਸ ਸ਼ਿੰਦਾ ਪੁੱਤਰ ਵਰਿਆਮ ਸਿੰਘ ਵਾਸੀ ਮੀਰਾਪੁਰ ਸੀਕਰੀ, ਤਹਿਸੀਲ ਚੰਦਪੁਰ, ਜ਼ਿਲ੍ਹਾ ਬਿਜਨੌਰ (ਉਤਰ ਪ੍ਰਦੇਸ਼)

18. ਸਤਨਾਮ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਅਰਕਪੁਰ ਖਾਲਸਾ, ਤਹਿਸੀਲ ਮੰਡੀ ਧਨੂਰਾ, ਜ਼ਿਲ੍ਹਾ ਅਮਰੋਹਾ (ਜੇਪੀ ਨਗਰ) (ਉਤਰ ਪ੍ਰਦੇਸ਼)

19. ਦਿਆਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਰਸੂਲਪੁਰ ਬਵਾਰ, ਤਹਿਸੀਲ ਮੰਡੀ ਧਨੂਰਾ, ਜ਼ਿਲ੍ਹਾ ਅਮਰੋਹਾ (ਜੇਪੀ ਨਗਰ) (ਉਤਰ ਪ੍ਰਦੇਸ਼)


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: