ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਆਸਟਰੇਲੀਆ ਦੀ ਵਿਕਟੋਰੀਅਨ ਸੰਸਦ ‘ਚ ਨਾਨਕਸ਼ਾਹੀ ਨਵਾਂ ਸਾਲ ਮਨਾਇਆ; ਮੁੱਖ ਮੰਤਰੀ ਵੱਲ੍ਹੋਂ ਵਧਾਈਆਂ

March 16, 2018 | By

ਮੈਲਬਰਨ; (ਤੇਜਸ਼ਦੀਪ ਸਿੰਘ ਅਜਨੌਦਾ): ਅੱਜ ਇੱਥੇ ਵਿਕਟੋਰੀਅਨ ਸੰਸਦ ਵਿੱਚ ਪਹਿਲੀ ਵਾਰ ਨਾਨਕਸ਼ਾਹੀ ਨਵਾਂ ਸਾਲ ਮਨਾਇਆ ਗਿਆ ਜਿਸ ਵਿੱਚ ਮੁਲਕ ਦੀਆੰ ਪ੍ਰਮੁੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਸਿੱਖ ਕੌਮ ਨੂੰ ਵਧਾਈ ਦਿੱਤੀ ।ਵਿਕਟੋਰੀਅਨ ਸੰਸਦ ਵਿੱਚ ਪਹਿਲੀ ਵਾਰ ਨਾਨਕਸ਼ਾਹੀ ਨਵੇਂ ਸਾਲ ਦਾ ਸਮਾਰੋਹ ਕੀਤਾ ਗਿਆ ਹੈ। ਸੁਪਰੀਮ ਸਿੱਖ ਕੌਂਸਲ ਆਫ ਆਸਟਰੇਲੀਆ ਵਲੋਂ ਉਲੀਕੇ ਗਏ ਇਸ ਸਮਾਗਮ ਵਿੱਚ 25 ਸਿੱਖ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਸੰਸਦ ਦੇ ਦੋਵਾਂ ਸਦਨਾਂ ਨੇ ਸਪੀਕਰਾਂ ਨੇ ਨਾਲ ਨਾਲ ਵਿਕਟੋਰੀਆ ਦੇ ਪ੍ਰੀਮੀਅਰ- ਮੁੱਖ ਮੰਤਰੀ ਡੇਨੀਅਲ ਐਂਡਰਿਊਜ਼ ਅਤੇ ਵਿਰੋਧੀ ਧਿਰ ਦੇ ਨੇਤਾ ਮੈਥਿਊ ਗਾਏ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਕੀਰਤਨੀਏ ਭਾਈ ਦਇਆ ਸਿੰਘ ਨੇ ਅਰਦਾਸ ਅਤੇ ਮੂਲਮੰਤਰ ਨਾਲ ਕੀਤੀ।ਇਸ ਤੋਂ ਬਾਅਦ ਭਾਈ ਝਲਮਣ ਸਿੰਘ ਅਤੇ ਸਾਥੀ ਨੇ ਰਬਾਬ ਅਤੇ ਤਬਲੇ ਦੇ ਸੰਗੀਤ ਨਾਲ ਜੋੜ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਸੰਸਦ ਦੀ ਰਾਜ ਸਭਾ ਦੇ ਪ੍ਰਧਾਨ ਸਪੀਕਰ ਨੇ ਸਿੱਖ ਭਾਈਚਾਰੇ ਦੀਆਂ ਪ੍ਰਾਪਤੀਆਂ ਅਤੇ ਸਥਾਨਕ ਸਮਾਜ ‘ਚ ਪਾਏ ਯੋਗਦਾਨ ਬਾਰੇ ਜ਼ਿਕਰ ਕਰਦਿਆਂ ਵਧਾਈ ਦਿੱਤੀ। ਸੰਸਦ ਦੀ ਵਿਧਾਨ ਸਭਾ ਦੇ ਸਪੀਕਰ ਕੌਲਿਨ ਬਰੂਕਸ ਨੇ ਵੀ ਸੰਸਦ ਵਲੋਂ ਸਿੱਖਾਂ ਨੂੰ ਜੀ ਆਇਆਂ ਨੂੰ ਕਿਹਾ। ਲੇਬਰ ਸਰਕਾਰ ਦੇ ਨੁਮਾਇੰਦੇ ਅਤੇ ਮੁੱਖ ਮੰਤਰੀ ਵੱਲ੍ਹੋੰ ਆਏ ਸੰਸਦ ਮੈਂਬਰ ਸਟੀਵ ਡਿਮੋਪੋਲਸ ਨੇ ਵੀ ਸਿੱਖਾਂ ਵਲੋਂ ਕੀਤੇ ਜਾਂਦੇ ਕਾਰਜਾਂ ਜਿਵੇ ਕਿ ਖੂਨਦਾਨ ਮੁਹਿੰਮ, ਗਰੀਬਾਂ ਲਈ ਲੰਗਰ ਆਦਿ ਦਾ ਜ਼ਿਕਰ ਕਰਦੇ ਹੋਏ ਸਿੱਖ ਕੌਮ ਨੂੰ ਆਸਟਰੇਲੀਆ ਦਾ ਅਹਿਮ ਹਿੱਸਾ ਦੱਸਿਆ। ਵਿਰੋਧੀ ਧਿਰ ਲਿਬਰਲ ਪਾਰਟੀ ਦੇ ਆਗੂ ਮੈਥਿਊ ਗਾਏ ਦੇ ਨੁਮਾਇੰਦੇ ਕਰੇਗ ਉਂਡਾਰਚੀ ਨੇ ਆਸਟਰੇਲੀਆ ਦੇ ਵਿਕਾਸ ਵਿੱਚ ਸਿੱਖ ਕੌਮ ਵਲੋਂ ਪਾਏ ਹੋਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ। ਗਰੀਨਜ਼ ਪਾਰਟੀ ਦੀ ਆਗੂ ਹੁੰਗ ਟਰੁੰਗ ਨੇ ਵੀ ਸਿੱਖ ਕੌਮ ਨੂੰ ਇਸ ਮੌਕੇ ਵਧਾਈ ਦਿੱਤੀ।

ਅਮਰੀਕਾ ਦੇ ਸਿੱਖ ਰਿਸਰਚ ਇੰਸਚੀਟਿਊਟ ਦੇ ਸ ਹਰਿੰਦਰ ਸਿੰਘ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ ਅਤੇ ਉਨ੍ਹਾਂ ਨਾਨਕਸ਼ਾਹੀ ਸਾਲ ਅਤੇ ਸਿੱਖ ਕੌਮ ਦੇ ਅਸੂਲਾਂ ਤੇ ਚਾਨਣਾ ਪਾਇਆ। ਸੁਪਰੀਮ ਸਿੱਖ ਕੌਂਸਲ ਆਫ ਆਸਟਰੇਲੀਆ ਦੇ ਸਕੱਤਰ ਅਤੇ ਸਮਾਗਮ ਦੇ ਕਨਵੀਨਰ ਹਰਕੀਰਤ ਸਿੰਘ ਨੇ ਕਿਹਾ ਕਿ ਇਹ ਦਿਨ ਬਹੁਤ ਅਹਿਮ.ਹੈ ਅਤੇ ਕੌਮਾਂਤਰੀ ਪੱਧਰ ‘ਤੇ ਸਿੱਖ ਪਛਾਣ ਦੀ ਇਤਿਹਾਸਿਕ ਪਛਾਣ ਦਾ ਪ੍ਰਤੀਕ ਹੈ ਉਨ੍ਹਾੰ ਸਮਾਗਮ ‘ਚ ਸ਼ਮੂਲੀਅਤ ਕਰਨ ਪਹੁੰਚੀਆਂ ਸਖ਼ਸ਼ੀਅਤਾਂ ਦਾ ਧੰਨਵਾਦ ਕਰਦਿਆਂ ਆਸਟੇਲੀਆਈ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਸੁਲਝਾਉਣ ਦੀ ਮੰਗ ਰੱਖੀ ਜਿਸ ਵਿੱਚ ਦਸਤਾਰ ਦਾ ਮੁੱਦਾ ਅਹਿਮ ਹੈ। ਇਸ ਮੌਕੇ ਕਈ ਹੋਰ ਸਥਾਨਕ ਭਾਈਚਾਰਕ ਆਗੂਆਂ ਨੇ ਵੀ ਕੌਮ ਨੂੰ ਵਧਾਈ ਸੰਦੇਸ਼ ਭੇਜੇ ਹਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: