ਕੌਮਾਂਤਰੀ ਖਬਰਾਂ » ਖਾਸ ਖਬਰਾਂ

ਦੁਨੀਆ ਦੇ ਨਾਮੀਂ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ 76 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ ਗਏ

March 14, 2018 | By

ਚੰਡੀਗੜ੍ਹ: ਦੁਨੀਆ ਦੇ ਨਾਮੀਂ ਭੌਤਿਕ ਵਿਗਿਆਨੀ (ਫਿਜ਼ਿਸਿਸਟ) ਅਤੇ ਲੇਖਕ ਸਟੀਫਨ ਹਾਕਿੰਗ ਅੱਜ 76 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ ਗਏ। ਇਸ ਗੱਲ ਦੀ ਪੁਸ਼ਟੀ ਉਹਨਾਂ ਦੇ ਪਰਿਵਾਰ ਨੇ ਕੀਤੀ। ਸਟੀਫਨ ਹਾਕਿੰਗ ਯੂਨੀਵਰਸਿਟੀ ਆਫ ਕੈਂਬਰਿਜ ਵਿਚ ਸਾਬਕਾ ਲੁਕੇਸੀਅਨ ਪ੍ਰੋਫੈਸਰ ਆਫ ਮੈਥੇਮੈਟਿਕਸ ਰਹੇ ਅਤੇ ਦੁਨੀਆ ਵਿਚ ਸਭ ਤੋਂ ਵੱਧ ਬਿਕਣ ਵਾਲੀਆਂ ਕਿਤਾਬਾਂ ਵਿਚੋਂ ਇਕ ‘ਆ ਬਰੀਫ ਹਿਸਟਰੀ ਆਫ ਟਾਈਮ’ ਦੇ ਲੇਖਕ ਹਨ। ਦੁਨੀਆ ਦੇ ਸਭ ਤੋਂ ਮਸ਼ਹੂਰ ਭੌਤਿਕ ਵਿਗਿਆਨੀ ਆਈਨਸਟਾਈਨ ਤੋਂ ਬਾਅਦ ਸਟੀਫਨ ਹਾਕਿੰਗ ਨੂੰ ਹੀ ਵੱਡਾ ਭੌਤਿਕ ਵਿਗਿਆਨੀ ਮੰਨਿਆ ਜਾਂਦਾ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: