ਖਾਸ ਖਬਰਾਂ » ਵੀਡੀਓ » ਸਿੱਖ ਖਬਰਾਂ

ਸਿੱਖ ਗੁਰੂਆਂ ‘ਤੇ ਬਣ ਰਹੀਆਂ ਫਿਲਮਾਂ–ਨਾਨਕ ਸ਼ਾਹ ਫਕੀਰ ਅਤੇ ਚਾਰ ਸਾਹਿਬਜ਼ਾਦੇ ਵਿਵਾਦ ( ਡਾ. ਸੇਵਕ ਸਿੰਘ ਦੇ ਵਿਚਾਰ)

April 10, 2018 | By

ਸਿੱਖ ਗੁਰੂਆਂ ਨੂੰ ਫਿਲਮਾਂ/ ਨਾਟਕਾਂ ਵਿੱਚ ਦਿਖਾਉਣ ‘ਤੇ ਬਹਿਸ, 2015 ਵਿਚ ਰੋਕ ਲੱਗਣ ਤੋਂ ਬਾਅਦ ਦੁਬਾਰਾ ਰਿਲੀਜ਼ ਕੀਤੀ ਜਾ ਰਹੀ ਵਿਵਾਦਤ ਫਿਲਮ “ਨਾਨਕ ਸ਼ਾਹ ਫਕੀਰ” ਨਾਲ ਇੱਕ ਵਾਰ ਫਿਰ ਭੱਖ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੁਤਵਾਜ਼ੀ ਜਥੇਦਾਰਾਂ, ਗਿਆਨੀ ਗੁਰਬਚਨ ਸਿੰਘ ਅਤੇ ਹੋਰ ਸਿੱਖ ਸੰਸਥਾਵਾਂ ਵਲੋਂ ਇਸ ਫਿਲਮ ਨੂੰ ਸਿੱਖ ਪ੍ਰੰਪਰਾਵਾਂ ਦੀ ਉਲੰਘਣਾ ਕਰਨ ਕਰਕੇ ਰੱਦ ਕੀਤਾ ਜਾ ਚੁੱਕਿਆ ਹੈ, ਕਿਉਂਕਿ ਸਿੱਖ ਗੁਰੂ ਸਹਿਬਾਨਾਂ ਕਿਸੇ ਫਿਲਮ /ਨਾਟਕ ਦੇ ਪਾਤਰ ਦੇ ਤੌਰ ‘ਤੇ ਪੇਸ਼ ਨਹੀਂ ਕੀਤਾ ਜਾ ਸਕਦਾ।

ਸਿੱਖ ਸਿਆਸਤ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਵੱਲੋਂ ਸਿੱਖ ਗੁਰੂ ਸਹਿਬਾਨਾਂ ਨੂੰ ਫਿਲਮਾ/ਨਾਟਕਾਂ ਵਿੱਚ ਪਾਤਰ ਦੇ ਰੂਪ ਵਿੱਚ ਪੇਸ਼ ਕਰਨ ਦੇ ਮੁੱਦੇ ‘ਤੇ ਡਾ. ਸੇਵਕ ਸਿੰਘ ਨਾਲ ਵਿਚਾਰ-ਚਰਚਾ ਕੀਤੀ ਗਈ। ਪਾਠਕਾਂ/ਦਰਸ਼ਕਾਂ ਦੀ ਸੇਵਾ ਵਿੱਚ ਪੇਸ਼ ਹੈ ਵਿਚਾਰ –ਚਰਚਾ ਦੀ ਵੀਡੀਓੁ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: