ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਫਗਵਾੜਾ ਵਿਚ ਪੰਜਾਬ ਸ਼ਿਵ ਸੈਨਾ ਆਗੂ ਦੀ ਕੁੱਟਮਾਰ ਤੋਂ ਬਾਅਦ ਮਾਹੌਲ ਤਣਾਅਪੂਰਨ; ਦੋਆਬੇ ਵਿਚ ਇੰਟਰਨੈਟ ਬੰਦ

April 14, 2018 | By

ਫਗਵਾੜਾ: ਫਗਵਾੜਾ ਵਿਚ ਬੀਤੀ ਰਾਤ ਦਲਿਤ ਭਾਈਚਾਰੇ ਅਤੇ ਹਿੰਦੂ ਜਥੇਬੰਦੀਆਂ ਦਰਮਿਆਨ ਹੋਏ ਟਕਰਾਅ ਤੋਂ ਬਾਅਦ ਬਣਿਆ ਤਣਾਅਪੂਰਣ ਮਾਹੌਲ ਅੱਜ ਹੋਰ ਗੰਭੀਰ ਹੋ ਗਿਆ ਜਦੋਂ ਸਵੇਰੇ ਸਥਾਨਕ ਬਾਲਮੀਕੀ ਚੌਂਕ ਵਿਚ ਕੁਝ ਅਣਪਛਾਤੇ ਲੋਕਾਂ ਨੇ ਪੰਜਾਬ ਸ਼ਿਵ ਸੈਨਾ ਆਗੂ ਰਾਜੇਸ਼ ਪਲਟਾ ਦੀ ਕੁੱਟਮਾਰ ਕਰ ਦਿੱਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪੁਲਿਸ ਪਲਟਾ ਨੂੰ ਬਚਾਉਣ ਲਈ ਮੌਕੇ ‘ਤੇ ਪਹੁੰਚੀ ਤਾਂ ਕੁੱਟਮਾਰ ਕਰ ਰਹੇ ਲੋਕਾਂ ਨੇ ਪੁਲਿਸ ‘ਤੇ ਵੀ ਪੱਥਰਬਾਜ਼ੀ ਕੀਤੀ।

ਮਾਹੌਲ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਦੋਆਬਾ ਇਲਾਕੇ ਦੇ ਚਾਰ ਜ਼ਿਲ੍ਹਿਆਂ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਚ ਇੰਟਰਨੈਟ ਸੇਵਾਵਾਂ 24 ਘੰਟੇ ਲਈ ਬੈਨ ਕਰ ਦਿੱਤੀਆਂ।

ਸਬੰਧਿਤ ਖ਼ਬਰ: ਫਗਵਾੜਾ ਵਿਖੇ ਦਲਿਤਾਂ ਅਤੇ ਸ਼ਿਵ ਸੈਨਾ ਦੇ ਟਕਰਾਰ ਤੋਂ ਬਾਅਦ ਸਰਕਾਰ ਨੇ ਦੋਆਬਾ ‘ਚ ਇੰਟਰਨੰਟ ਬੰਦ ਕੀਤਾ

ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮੋਹਮਦ ਤਾਇਆਬ ਨੇ ਕਿਹਾ ਕਿ ਹਾਲਾਤ ਹੁਣ ਕਾਬੂ ਵਿਚ ਹਨ।

ਜਿਕਰਯੋਗ ਹੈ ਕਿ 2 ਅਪ੍ਰੈਲ ਨੂੰ ਐਸ.ਸੀ/ਐਸ.ਟੀ ਐਕਟ ਵਿਚ ਤਰਮੀਮਾਂ ਦੇ ਖਿਲਾਫ ਹੋਏ ਭਾਰਤ ਬੰਦ ਦੇ ਮੌਕੇ ਤੋਂ ਹੀ ਫਗਵਾੜਾ ਵਿਚ ਉਪਰੋਕਤ ਦੋਵੇਂ ਧਿਰਾਂ ਦਰਮਿਆਨ ਤਣਾਅ ਚੱਲ ਰਿਹਾ ਹੈ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: