ਕੌਮਾਂਤਰੀ ਖਬਰਾਂ » ਖਾਸ ਖਬਰਾਂ » ਸਿਆਸੀ ਖਬਰਾਂ » ਸਿੱਖ ਖਬਰਾਂ

ਕੈਨੇਡੀਅਨ ਨਿਊਜ਼ ਮੀਡੀਆ ਕਾਉਂਸਲ ਨੇ ਸਿੱਖ ਪ੍ਰੈਸ ਐਸੋਸੀਏਸ਼ਨ ਦੀ ‘ਟੋਰੰਟੋ ਸਨ’ ਖਿਲਾਫ ਦਾਇਰ ਸ਼ਿਕਾਇਤ ਪ੍ਰਵਾਨ ਕੀਤੀ

May 7, 2018 | By

ਟੋਰੰਟੋ: ਕੈਨੇਡਾ ਦੇ ਅਖਬਾਰ ‘ਟੋਰੰਟੋ ਸਨ’ ਵਿਚ ਛਪੇ ਇਕ ਲੇਖ ਵਿਚ ਸਿੱਖ ਸ਼ਹੀਦ ਦੇ ਫੳਸਫੇ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਮਾਮਲੇ ਵਿਚ ਸਿੱਖ ਪ੍ਰੈਸ ਐਸੋਸੀਏਸ਼ਨ ਵਲੋਂ ਦਾਇਰ ਕੀਤੀ ਗਈ ਸ਼ਿਕਾਇਤ ਨੂੰ ਕੈਨੇਡਾ ਦੀ ਕੌਮੀ ਨਿਊਜ਼ ਮੀਡੀਆ ਕਾਉਂਸਲ ਨੇ ਪ੍ਰਵਾਨ ਕਰ ਲਿਆ ਹੈ।

ਇਹ ਸ਼ਿਕਾਇਤ 16 ਮਾਰਚ, 2018 ਨੂੰ ਟੋਰੰਟੋ ਸਨ ਅਖਬਾਰ ਵਿਚ ਛਪੇ ਇਕ ਲੇਖ ਸਬੰਧੀ ਸੀ ਜਿਸ ਵਿਚ ਲੇਖਕ ਕੈਂਡਾਈਸ ਮਾਲਕੋਲਮ ਨੇ ਲਿਖਿਆ ਸੀ ਕਿ ਇਸਲਾਮ ਅਤੇ ਸਿੱਖ ਧਰਮ ਵਿਚ ਸ਼ਹੀਦ ਉਸ ਨੂੰ ਕਿਹਾ ਜਾਂਦਾ ਹੈ ਜੋ ਧਰਮ ਲਈ ਜਾਨ ਦਵੇ ਅਤੇ ਜਿਸ ਬਦਲੇ ਉਸ ਨੂੰ ਜੱਨਤ ਨਸੀਬ ਹੋਣ ਦਾ ਵਾਅਦਾ ਕੀਤਾ ਜਾਂਦਾ ਹੈ।

ਲੇਖਕ ਵਲੋਂ ਸਿੱਖੀ ਦੇ ਸ਼ਹਾਦਤ ਦੇ ਸੰਕਲਪ ਨੂੰ ਇਸਲਾਮ ਨਾਲ ਜੋੜਨ ਵਿਰੁੱਧ ਸ਼ਿਕਾਇਤ ਕਰਤਾ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਕਰਤਾ ਦਾ ਕਹਿਣਾ ਸੀ ਕਿ ਸਿੱਖੀ ਵਿਚ ਸ਼ਹਾਦਤ ਦਾ ਸੰਕਲਪ ਇਸਲਾਮ ਨਾਲੋਂ ਵੱਖਰਾ ਹੈ। ਸ਼ਿਕਾਇਤ ਕਰਤਾ ਨੇ ਕਿਹਾ ਕਿ ਲੇਖਕ ਨੇ ਸਿੱਖ ਸ਼ਹਾਦਤ ਦੇ ਸੰਕਲਪ ਨੂੰ ਸਮਝਣ ਲਈ ਕਿਸੇ ਸਿੱਖ ਵਿਦਵਾਨ ਨਾਲ ਕੋਈ ਰਾਬਤਾ ਨਹੀਂ ਕੀਤਾ, ਜਿਸ ਗੱਲ ‘ਤੇ ਅਖਬਾਰ ਵਲੋਂ ਕੋਈ ਇਤਰਾਜ਼ ਨਹੀਂ ਕੀਤਾ ਗਿਆ।

ਅੰਗਰੇਜੀ ਵਿਚ ਵਿਸਥਾਰਤ ਖ਼ਬਰ ਪੜ੍ਹਨ ਲਈ ਕਲਿਕ ਕਰੋ: Canada’s News Media Council upholds Sikh Press Association’s Complaint Against Toronto Sun

ਅਖਬਾਰ ਨੇ ਸ਼ਿਕਾਇਤ ਕਰਤਾ ਨੂੰ ਜਵਾਬ ਵਿਚ ਕਿਹਾ ਹੈ ਕਿ ਉਹ ਉਨ੍ਹਾਂ ਦੀ ਗੱਲ ਨੂੰ ਵੀ ਅਖਬਾਰ ਵਿਚ ਪੂਰੀ ਥਾਂ ਦੇਣਗੇ। ਜਿਕਰਯੋਗ ਹੈ ਕਿ ਇਹ ਲੇਖ ਉਨ੍ਹਾਂ ਦਿਨਾਂ ਵਿਚ ਛਪਿਆ ਸੀ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਅਤੇ ਪੰਜਾਬ ਦੇ ਦੌਰੇ ‘ਤੇ ਆਪਣੀ ਕੇਂਦਰੀ ਵਜ਼ਾਰਤ ਵਿਚਲੇ ਸਿੱਖ ਮੰਤਰੀਆਂ ਨਾਲ ਆਏ ਹੋਏ ਸਨ। ਇਸ ਦੌਰਾਨ ਸਿੱਖਾਂ ਦੀ ਕਿਰਦਾਰਕੁਸ਼ੀ ਲਈ ਸਿੱਖ ਵਿਰੋਧੀ ਧਿਰਾਂ ਵਲੋਂ ਕਈ ਤਰ੍ਹਾਂ ਦੀਆਂ ਖਬਰਾਂ ਅਤੇ ਲੇਖ ਭਾਰਤੀ ਅਤੇ ਕੈਨੇਡੀਅਨ ਅਖਬਾਰਾਂ ਵਿਚ ਛਾਪੇ ਗਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,