ਖਾਸ ਖਬਰਾਂ » ਸਿਆਸੀ ਖਬਰਾਂ » ਸਿੱਖ ਖਬਰਾਂ

ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ 30 ਮਈ ਨੂੰ

May 14, 2018 | By

ਨਵੀਂ ਦਿੱਲੀ: ਭਾਰਤ ਦੀ ਰਾਜਧਾਨੀ ਦਿੱਲੀ ਵਿਚ ਨਵੰਬਰ 1984 ਵਿਚ ਸਰਕਾਰੀ ਸ਼ਹਿ ਨਾਲ ਮਿੱਥ ਕੇ ਕੀਤੇ ਗਏ ਸਿੱਖ ਕਤਲੇਆਮ ਮਾਮਲੇ ਵਿਚ ਦੋਸ਼ੀ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ 30 ਮਈ ਨੂੰ ਹੋਵੇਗਾ।

ਸੱਜਣ ਕੁਮਾਰ

ਲਾਈ ਡਿਟੈਕਟਰ ਟੈਸਟ ਕਰਾਉਣ ਲਈ ਦੋਸ਼ੀ ਸੱਜਣ ਕੁਮਾਰ ਨੇ ਅਦਾਲਤ ਵਿੱਚ ਆਪਣੀ ਸਹਿਮਤੀ ਦਿੱਤੀ ਹੈ। ਸੱਜਣ ਕੁਮਾਰ ਨੇ ਅਦਾਲਤ ਵਿਚ ਕਿਹਾ ਕਿ ਉਹ ਵਿਦੇਸ਼ ਅਤੇ ਭਾਰਤ ਵਿਚ ਕਿਸੇ ਵੀ ਟੈਸਟ ਲਈ ਤਿਆਰ ਹੈ।

ਸੱਜਣ ਕੁਮਾਰ ਵਲੋਂ ਸਹਿਮਤੀ ਦੇਣ ਮਗਰੋਂ ਜੱਜ ਨੇ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਹੁਕਮ ਦੇ ਦਿੱਤਾ ਹੈ। ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ ਸੀਐਫਐੱਸਐੱਲ ਦੇ ਸੀਜੀਓ ਕੰਪਲੈਕਸ ‘ਚ ਲੋਧੀ ਰੋਡ ‘ਤੇ 30 ਮਈ 2018 ਨੂੰ ਹੋਵੇਗਾ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: