ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਜੇ ਆਪ ਨੇ ਕਾਂਗਰਸ ਨਾਲ ਗਠਜੋੜ ਕੀਤਾ ਤਾਂ ਪਾਰਟੀ ਛੱਡਣ ਵਾਲਾ ਮੈਂ ਪਹਿਲਾ ਬੰਦਾ ਹੋਵਾਂਗਾ: ਫੂਲਕਾ

July 24, 2018 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਇਕ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਧਮਕੀ ਭਰੇ ਅੰਦਾਜ਼ ਵਿਚ ਕਿਹਾ ਹੈ ਕਿ ਜੇ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਕਿਸੇ ਵੀ ਤਰ੍ਹਾਂ ਦਾ ਗਠਜੋੜ ਕੀਤਾ ਤਾਂ ਉਹ ਪਾਰਟੀ ਛੱਡ ਦੇਣਗੇ।

ਖ਼ਬਰ ਅਦਾਰੇ ਪੀਟੀਆਈ ਵਲੋਂ ਛਾਪੀ ਗਈ ਜਾਣਕਾਰੀ ਮੁਤਾਬਿਕ ਫੂਲਕਾ ਨੇ ਕਾਂਗਰਸ ਨੂੰ 1984 ਸਿੱਖ ਕਤਲੇਆਮ ਲਈ ਜ਼ਿੰਮੇਵਾਰ ਦਸਦਿਆਂ ਕਿਹਾ ਕਿ ਕਾਂਗਰਸ ਨਾਲ ਕਿਸੇ ਵੀ ਤਰ੍ਹਾਂ ਦਾ ਗਠਜੋੜ ਕਾਂਗਰਸ ਨੂੰ ਦੋਸ਼ ਮੁਕਤ ਕਰਨ ਬਰਬਾਰ ਹੈ।

ਫੂਲਕਾ ਨੇ ਕਿਹਾ, “ਕਾਂਗਰਸ ਨਾਲ ਜੇ ਕਿਸੇ ਵੀ ਤਰ੍ਹਾਂ ਦਾ ਸਿੱਧਾ ਜਾ ਅਸਿੱਧਾ ਗਠਜੋੜ ਹੋਇਆ ਤਾਂ ਪਾਰਟੀ ਛੱਡਣ ਵਾਲਾ ਮੈਂ ਪਹਿਲਾ ਬੰਦਾ ਹੋਵਾਂਗਾ।”

ਗੌਰਤਲਬ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਖਿਲਾਫ ਸਾਂਝਾ ਮੋਰਚਾ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਹਨ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਆਪਸੀ ਗਠਜੋੜ ਕਰਨ ਦੇ ਇਸ਼ਾਰੇ ਮਿਲੇ ਹਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: