ਖਾਸ ਖਬਰਾਂ » ਵਿਦੇਸ਼ » ਸਿੱਖ ਖਬਰਾਂ

ਪਾਕਿਸਤਾਨੀ ਸਿੱਖ ਪਰਿਵਾਰ ਨੇ ਪੁਲਿਸ ਅਤੇ ਪ੍ਰਸ਼ਾਸ਼ਨ ‘ਤੇ ਜ਼ਬਰੀ ਘਰੋਂ ਬਾਹਰ ਕੱਢਣ ਦੇ ਦੋਸ਼ ਲਾਏ

July 11, 2018 | By

ਲਾਹੌਰ: ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਫਸਰ ਗੁਲਾਬ ਸਿੰਘ ਨੇ ਦੋਸ਼ ਲਾਏ ਹਨ ਕਿ ਉਕਾਫ ਬੋਰਡ ਦੇ ਅਫਸਰਾਂ ਅਤੇ ਪੁਲਿਸ ਵਾਲਿਆਂ ਨੇ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਜ਼ਬਰੀ ਘਰੋਂ ਬਾਹਰ ਕੱਢ ਦਿੱਤਾ ਹੈ। ਗੁਲਾਬ ਸਿੰਘ ਦਾ ਕਹਿਣਾ ਹੈ ਕਿ ਲਾਹੌਰ ਸ਼ਹਿਰ ਦੇ ਬਾਹਰਵਾਰ ਡੇਰਾ ਚਾਹਲ ਪਿੰਡ ਵਿਚ ਬਣੇ ਇਸ ਘਰ ਚ ਉਸ ਦਾ ਪਰਵਾਰ 1947 ਤੋਂ ਰਹਿ ਰਿਹਾ ਹੈ ਪਰ ਹੁਣ ਉਕਾਫ ਬੋਰਡ ਉਸ ਦੇ ਪਰਵਾਰ ਨੂੰ ਘਰੋਂ ਕੱਢਣ ‘ਤੇ ਤਾਹੂ ਹੋ ਰਿਹਾ ਹੈ।

ਗੁਲਾਬ ਸਿੰਘ

ਉਕਾਫ ਬੋਰਡ (ਇਵੈਕੂਈ ਟਰਸਟ ਪਰਾਪਰਟੀ ਬਰੋਡ) ਪਾਕਿਸਤਾਨ ਦਾ ਉਹ ਸਰਕਾਰੀ ਅਦਾਰਾ ਹੈ ਜਿਹੜਾ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਸਿੱਖਾਂ ਅਤੇ ਹਿੰਦੂਆਂ ਦੇ ਵਿਦਿਅਕ ਅਦਾਰਿਆਂ, ਟਰਸਟਾਂ ਅਤੇ ਧਾਰਮਿਕ ਸਥਾਨਾਂ ਤੇ ਇਨ੍ਹਾਂ ਅਦਾਰਿਆਂ/ਸਥਾਨਾਂ ਦੀ ਜਾਇਦਾਦ ਦਾ ਪਰਬੰਧ ਕਰਦਾ ਹੈ।

ਗੁਲਾਬ ਸਿੰਘ, ਜੋ ਕਿ ਪਾਕਿਸਤਾਨ ਦੀ ਆਵਾ-ਜਾਈ (ਟਰੈਫਿਕ) ਪੁਲਿਸ ਵਿੱਚ ਐਸ. ਆਈ. ਦੇ ਅਹੁਦੇ ‘ਤੇ ਹੈ, ਨੇ ਦੋਸ਼ ਲਾਇਆ ਕਿ ਉਕਾਫ ਬੋਰਡ ਦੇ ਕਰਿੰਦਿਆਂ ਨੇ ਉਸਨੂੰ ਕੇਸਾਂ ਤੋਂ ਫੜ ਕੇ ਜ਼ਬਰੀ ਘਰੋਂ ਕੱਢ ਦਿੱਤਾ ਤੇ ਘਰ ਨੂੰ ਜਿੰਦਾ ਮਾਰ ਦਿੱਤਾ ਹੈ।

ਗੁਲਾਬ ਸਿੰਘ ਨੇ ਕਿਹਾ ਕਿ ਉਸ ਨੇ ਘਰੋਂ ਕੱਢਣ ਦੀਆਂ ਉਕਾਫ ਬੋਰਡ ਦੀਆ ਕੋਸ਼ਿਸ਼ਾਂ ਖਿਲਾਫ ਉਸਨੇ ਅਦਾਲਤ ਵੱਲੋਂ ਰੋਕ ਵੀ ਲਵਾਈ ਹੋਈ ਸੀ ਤੇ 18 ਜੁਲਾਈ ਨੂੰ ਇਸ ਮਾਮਲੇ ਦੀ ਅਦਾਲਤ ਵਿੱਚ ਸੁਣਵਾਈ ਦੀ ਅਗਲੀ ਤਰੀਕ ਸੀ। ਉਸ ਨੇ ਦੋਸ਼ ਲਾਇਆ ਕਿ ਦੋ ਅਸਰ-ਰਸੂਖ ਵਾਲੇ ਬੰਦਿਆਂ ਕਾਰਨ ਉਸ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਹੈ। ਗੁਲਾਬ ਸਿੰਘ ਅਨੁਸਾਰ ਇਨ੍ਹਾਂ ਵਿਚੋਂ ਇਕ ਬੰਦਾ ਪਾਕਿਸਤਾਨ ਗੁਰਦੁਆਰਾ ਪਰਬੰਧਕ ਕਮੇਟੀ ਦਾ ਸਾਬਕਾ ਪਰਧਾਨ ਹੈ।

ਦੂਜੇ ਬੰਨੇ ਉਕਾਫ ਬੋਰਡ ਦੇ ਅਫਸਰਾਂ ਦਾ ਕਹਿਣਾ ਹੈ ਕਿ ਉਕਾਫ ਬੋਰਡ ਦੇ ਪਰਬੰਧ ਹੇਠਲੀਆਂ ਜ਼ਮੀਨਾਂ ‘ਤੇ ਕਰਜ਼ੇ ਬਾਰੇ ਸਾਰੇ “ਗੈਰਾਕਨੂੰਨੀ ਕਬਜ਼ਾਕਾਰਾਂ” ਤੋਂ ਥਾਂ ਖਾਲੀ ਕਰਵਾਈ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਡੇਰਾ ਚਾਹਲ ਪਿੰਡ ਵਿੱਚ ਗੁਰਦੁਆਰਾ ਬੇਬੇ ਨਾਨਕੀ ਜਨਮ ਅਸਥਾਨ ਦੀ ਜ਼ੀਮਨ ਹੈ ਜਿੱਥੇ 400 ਤੋਂ 500 ਦੇ ਕਰੀਬ ਸਿੱਖ ਪਰਵਾਰ ਰਹਿੰਦੇ ਹਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: