ਕੌਮਾਂਤਰੀ ਖਬਰਾਂ » ਖਾਸ ਖਬਰਾਂ » ਸਿੱਖ ਖਬਰਾਂ

ਅਮਰੀਕਾ ਵਿਚ ਪੰਜਾਹ ਸਾਲਾ ਸਿੱਖ ‘ਤੇ ਨਸਲੀ ਹਮਲਾ

August 6, 2018 | By

ਨਿਊ ਯੋਰਕ: ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਸਿੱਖ ਖਿਲਾਫ ਨਸਲੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਕ 50 ਸਾਲਾ ਸਿੱਖ ਨਾਲ ਦੋ ਗੋਰਿਆਂ ਵਲੋਂ ਕੁੱਟਮਾਰ ਕੀਤੀ ਗਈ ਹੈ। ਕੁੱਟਮਾਰ ਦੌਰਾਨ ਨਸਲੀ ਟਿੱਪਣੀਆਂ ਕਰਦਿਆਂ ਗੋਰਿਆਂ ਨੇ ਸਿੱਖ ਨੂੰ ਕਿਹਾ ਕਿ ਉਹ ਆਪਣੇ ਦੇਸ਼ ਵਾਪਿਸ ਚਲਿਆ ਜਾਵੇ।

ਇਹ ਘਟਨਾ ਪਿਛਲੇ ਹਫਤੇ ਦੀ ਦੱਸੀ ਜਾ ਰਹੀ ਹੈ। ਸਥਾਨਕ ਪੁਲਿਸ ਅਫਸਰਾਂ ਨੇ ਕਿਹਾ ਕਿ ਉਹ ਇਸ ਘਟਨਾ ਦੀ ਨਸਲੀ ਹਮਲੇ ਦੇ ਪੱਖੋਂ ਜਾਂਚ ਕਰ ਰਹੇ ਹਨ।

ਪੀੜਤ ਸਿੱਖ ਵਲੋਂ ਫੇਸਬੁੱਕ ‘ਤੇ ਪਾਈ ਗਈ ਫੋਟੋ

ਪੁਲਿਸ ਅਫਸਰ ਦੇ ਹਵਾਲੇ ਨਾਲ ਅਖਬਾਰਾਂ ਨੇ ਛਾਪਿਆ ਹੈ ਕਿ ਪੀੜਤ ਸਿੱਖ ਸੜਕ ‘ਤੇ ਕਿਸੇ ਸਥਾਨਕ ਉਮੀਦਵਾਰ ਦੇ ਨਿਸ਼ਾਨ ਲਾ ਰਿਹਾ ਸੀ। ਉਸ ਸਮੇਂ ਉੱਥੇ ਆਏ ਦੋ ਗੋਰਿਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਨਸਲੀ ਟਿੱਪਣੀਆਂ ਕਰਦਿਆਂ ਗੋਰੇ ਸਿੱਖ ਨਾਲ ਬਹੁਤ ਦੇਰ ਕੁੱਟਮਾਰ ਕਰਦੇ ਰਹੇ।

ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਪੀੜਤ ਸਿੱਖ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ ਗਿਆ ਹੈ। ਪਰ ਸਿਰ ‘ਤੇ ਸਜਾਈ ਦਸਤਾਰ ਕਾਰਨ ਉਸ ਦਾ ਕਿਸੇ ਵੱਡੀ ਸੱਟ ਤੋਂ ਬਚਾਅ ਹੋ ਗਿਆ। ਉਸਦੇ ਪਿਕਅੱਪ ਟਰੱਕ ਉੱਤੇ ਗੋਰੇ ਕੱਟੜਵਾਦ ਦੇ ਨਿਸ਼ਾਨ ਦੇ ਨਾਲ “ਆਪਣੇ ਦੇਸ਼ ਵਾਪਿਸ ਜਾਓ” (ਗੋ ਬੈਕ ਟੂ ਯੂਅਰ ਕੰਟਰੀ) ਲਿਖਿਆ ਗਿਆ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: