ਖਾਸ ਖਬਰਾਂ » ਸਿੱਖ ਖਬਰਾਂ

ਆਰ.ਪੀ.ਐਫ ਅਧਿਕਾਰੀ ਪੁਲਿਸ ਵਰਦੀ, ਬੈਲਟ ਤੇ ਟੋਪੀ ਸਮੇਤ ਦਰਬਾਰ ਸਾਹਿਬ ਪਰਕਰਮਾ ਵਿੱਚ ਦਾਖਲ, ਸ਼੍ਰੋਮਣੀ ਕਮੇਟੀ ਖਾਮੋਸ਼

August 12, 2018 | By

ਅੰਮ੍ਰਿਤਸਰ: ਰੇਲਵੇ ਪ੍ਰੋਟਕੈਸ਼ਨ ਫੋਰਸ ਦੇ ਇੱਕ ਡੀ.ਐਸ.ਪੀ. ਰੈਂਕ ਅਧਿਕਾਰੀ ਦੇ ਪੁਲਿਸ ਵਰਦੀ , ਬੈਲਟ ਅਤੇ ਟੋਪੀ ਸਮੇਤ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋਣ ਨਾਲ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਨਲਾਇਕੀ ਤੇ ਨਾ ਅਹਿਲੀ ਦੀ ਚਰਚਾ ਸ਼ੁਰੂ ਹੋਈ ਹੈ । ਪ੍ਰੰਤੂ ਕਮੇਟੀ ਨੇ ਇਸ ਪ੍ਰਤੀ ਕੋਈ ਵੀ ਪੱਖ ਦੇਣਾ ਜਰੂਰੀ ਨਹੀ ਸਮਝਿਆ ।

ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਡਾਇਰੈਕਟਰ ਜਨਰਲ ਧਰਮਿੰਦਰ ਕੁਮਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਹਿੱਤ ਆਏ ਸਨ। ਧਰਮਿੰਦਰ ਕੁਮਾਰ ਆਪਣੇ ਪ੍ਰੀਵਾਰਕ ਜੀਆਂ ਅਤੇ ਰੇਲਵੇ ਅਧਿਕਾਰੀਆਂ ਸਹਿਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਪੁਜੇ ਜਿਥੇ ਦਰਬਾਰ ਸਾਹਿਬ ਦੇ ਇਕ ਮੀਤ ਮੈਨੇਜਰ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ ਤੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਅਤੇ ਸਿਰੋਪਾਉ ਸਹਿਤ ਸਨਮਾਨਿਤ ਵੀ ਕੀਤਾ।ਸਨਮਾਨਿਤ ਹੋਣ ਉਪਰੰਤ ਕੁਮਾਰ, ਪ੍ਰੀਵਾਰਕ ਜੀਆਂ ਤੇ ਸਾਥੀ ਅਧਿਕਾਰੀਆਂ ਨੇ ਸਿਰ ਢੱਕਣ ਲਈ ਬਕਾਇਦਾ ਸਫੈਦ ਰੰਗ ਦੇ ਪਟਕੇ ਬੰਨੇ ਜੋ ਉਨ੍ਹਾਂ ਨੂੰ ਸੂਚਨਾ ਦਫਤਰ ਵਲੋਂ ਮੁਹਈਆ ਕਰਵਾਏ ਗਏ ।

ਡੀ.ਐਸ.ਪੀ.ਰੈਂਕ ਦਾ ਅਧਿਕਾਰੀ ਪੁਲਿਸ ਵਰਦੀ , ਬਰਾਉਨ ਰੰਗ ਦੀ ਬੈਲਟ ਅਤੇ ਪੁਲਿਸ ਟੋਪੀ ਪਹਿਨ ਕੇ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਵਾਲੀ ਬਾਹੀ ਵਾਲੇ ਪਾਸਿਉਂ ਪਰਕਰਮਾ ਵਿੱਚ ਉਤਰਦੇ ਹੁਏ ਨਾਲ ਹਨ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਡਾਇਰੈਕਟਰ ਜਨਰਲ ਧਰਮਿੰਦਰ ਕੁਮਾਰ ਤੇ ਉਨਾਂ ਦਾ ਪਰਿਵਾਰ।

ਜਿਉਂ ਹੀ ਧਰਮਿੰਦਰ ਕੁਮਾਰ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਾਲੇ ਪਾਸਿਉਂ ਪਰਕਰਮਾ ਵਿੱਚ ਉਤਰੇ ਤਾਂ ਉਨ੍ਹਾਂ ਦੇ ਨਾਲ ਚਲ ਰਹੇ ਡੀ.ਐਸ.ਪੀ.ਰੈਂਕ ਦਾ ਇੱਕ ਅਧਿਕਾਰੀ ਪੁਲਿਸ ਵਰਦੀ , ਬਰਾਉਨ ਰੰਗ ਦੀ ਬੈਲਟ ਅਤੇ ਪੁਲਿਸ ਟੋਪੀ ਪਹਿਨੇ ਨਜਰ ਆਏ।ਘੰਟਾ ਘਰ ਬਾਹੀ ਦੇ ਮੁਖ ਗੇਟ ਤੇ ਚਰਨ ਗੰਗਾ ਦੇ ਇਸ ਪਾਰ ਡਿਊਟੀ ਤੇ ਖੜੇ ਕਿਸੇ ਵੀ ਕਮੇਟੀ ਸੇਵਾਦਾਰ ਜਾਂ ਨਾਲ ਚਲ ਰਹੇ ਅਧਿਕਾਰੀ ਨੂੰ ਇਹ ਨਜਰ ਨਹੀ ਆਇਆ।

ਦਰਬਾਰ ਸਾਹਿਬ ਦੀ ਪਰਕਰਮਾ ਕਰਦਿਆਂ ਵੀ ਕਿਸੇ ਕਮੇਟੀ ਮੁਲਾਜਮ ਨੇ ਇਸ ਪੁਲਿਸ ਅਧਿਕਾਰੀ ਨੂੰ ਰੋਕਣ ਜਾਂ ਸਮਝਾਣ ਦੀ ਕੋਸ਼ਿਸ਼ ਨਹੀ ਕੀਤੀ ਕਿ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਪੁਲਿਸ ਬੈਲਟ ਤੇ ਸਰਕਾਰੀ ਟੋਪੀ ਪਾਕੇ ਨਹੀ ਜਾਇਆ ਜਾ ਸਕਦਾ।

ਪੁਲਿਸ ਅਧਿਕਾਰੀ ਦੀ ਇਸ ਲਾਪਰਵਾਹੀ ਦਾ ਸੰਗਤਾਂ ਨੇ ਜਦੋਂ ਰੋਸ ਜਿਤਾਇਆ ਤਾਂ ਸ਼੍ਰੋਮਣੀ ਕਮੇਟੀ ਅਧਿਕਾਰੀ ਕੰਨੀ ਕਤਰਾਉਂਦੇ ਨਜਰ ਆਏ ।

ਜਿਕਰਯੋਗ ਹੈ ਕਿ ਸਾਲ 2002 ਦੀ ਸ਼੍ਰੋਮਣੀ ਕਮੇਟੀ ਸਲਾਨਾ ਚੋਣ ਮੌਕੇ ਕੁਝ ਪੁਲਿਸ ਮੁਲਾਜਮ ਸਿਰਫ ਵਰਦੀ ਸਹਿਤ ਲੰਗਰ ਹਾਲ ਵਾਲੇ ਪਾਸੇ ਚਲੇ ਗਏ ਸਨ ਤਾਂ ਸ਼੍ਰੋਮਣੀ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੀ ਅਵਾਜ ਬੁਲੰਦ ਕਰ ਦਿੱਤੀ ਸੀ ।ਹੁਣ ਕਿਉਂ ਸਬੰਧਤ ਅਧਿਕਾਰੀ ਇੱਕ ਕੇਂਦਰੀ ਸੁਰੱਖਿਆ ਏਜੰਸੀ ਨਾਲ ਸਬੰਧਤ ਹੈ ਤੇ ਸ਼੍ਰੋਮਣੀ ਕਮੇਟੀ ਅਧਿਕਾਰੀ ਇਸ ਕੁਤਾਹੀ ਲਈ ਦੋਸ਼ੀ ਹਨ ਤਾਂ ਕੀ ਇਹ ਮਾਮਲਾ ਵੀ ਅਕਾਲ ਤਖਤ ਪਾਸ ਉਠਾਇਆ ਜਾਏਗਾ?


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: