ਖਾਸ ਖਬਰਾਂ » ਸਿਆਸੀ ਖਬਰਾਂ

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ: ਐਸਐਫਐਸ ਦੀ ਜਿੱਤ, ਕਨੂਪ੍ਰਿਯਾ ਬਣੀ ਪਹਿਲੀ ‘ਕੁੜੀ’ ਪ੍ਰਧਾਨ

September 7, 2018 | By

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿਚ ਇਸ ਵਾਰ ਨਵਾਂ ਇਤਿਹਾਸ ਸਿਰਜਿਆ ਗਿਆ ਹੈ। ਸਟੂਡੈਂਟ ਫਾਰ ਸੁਸਾਇਟੀ ਦੀ ਉਮੀਦਵਾਰ ਕਨੂੁਪ੍ਰਿਯਾ ਪਹਿਲੀ ਕੁੜੀ ਬਣੀ ਹੈ ਜਿਸਨੂੰ ਯੂਨੀਵਰਸਿਟੀ ਨੇ ਆਪਣਾ ਪ੍ਰਧਾਨ ਚੁਣਿਆ ਹੈ। ਇਸ ਤੋਂ ਪਹਿਲਾਂ ਅੱਜ ਤਕ ਯੂਨੀਵਰਸਿਟੀ ਦੀ ਵਿਦਿਆਰਥੀ ਪ੍ਰਧਾਨਗੀ ਦੇ ਅਹੁਦੇ ‘ਤੇ ਮੁੰਡੇ ਹੀ ਬੈਠਦੇ ਰਹੇ ਸਨ।

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦੇ ਜੇਤੂ

ਇਸ ਵਾਰ ਦੀਆਂ ਵਿਦਿਆਰਥੀ ਚੋਣਾਂ ਵਿਚ ਐਸਐਫਐਸ ਦੀ ਪ੍ਰਧਾਨਗੀ ਅਹੁਦੇ ਦੀ ਉਮੀਦਵਾਰ ਕਨੂਪ੍ਰਿਯਾ ਨੂੰ 2802 ਵੋਟਾਂ ਮਿਲੀਆਂ, ਦੂਜੀ ਥਾਂ ‘ਤੇ ਆਉਣ ਵਾਲੇ ਏਬੀਵੀਪੀ ਦੇ ਅਸ਼ੀਸ਼ ਰਾਣਾ ਨੂੰ 2083 ਵੋਟਾਂ ਮਿਲੀਆਂ, ਤੀਜੀ ਥਾਂ ‘ਤੇ ਆਏ ਸੋਈ ਦੇ ਇਕਬਾਲਪ੍ਰੀਤ ਸਿੰਘ ਨੂੰ 1997 ਵੋਟਾਂ ਮਿਲੀਆਂ ਜਦਕਿ ਪਿਛਲੇ ਸਾਲ ਪ੍ਰਧਾਨਗੀ ਦਾ ਅਹੁਦਾ ਜਿੱਤਣ ਵਾਲੀ ਪਾਰਟੀ ਐਨਐਸਯੂਆਈ ਦਾ ਉਮੀਦਵਾਰ ਅਨੁਜ ਸਿੰਘ 1583 ਵੋਟਾਂ ਨਾਲ ਚੌਥੀ ਥਾਂ ‘ਤੇ ਆਇਆ।

ਉਪ ਪ੍ਰਧਾਨ ਦੇ ਅਹੁਦੇ ‘ਤੇ ਆਈਐਸਏ ਪਾਰਟੀ ਦੇ ਉਮੀਦਵਾਰ ਦਲੇਰ ਸਿੰਘ ਨੇ 3155 ਵੋਟਾਂ ਹਾਸਿਲ ਕਰਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਦੂਜੀ ਥਾਂ ‘ਤੇ ਰਹੇ ਐਨਐਸਯੂਆਈ ਦੇ ਪ੍ਰਦੀਪ ਸਹਾਰਨ ਨੂੰ 2227 ਵੋਟਾਂ ਮਿਲੀਆਂ।

ਸਕੱਤਰ ਦੇ ਅਹੁਦੇ ‘ਤੇ ਇਨਸੋ ਪਾਰਟੀ ਦੇ ਅਮਰਿੰਦਰ ਸਿੰਘ ਨੇ 2742 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ।

ਜੋਇੰਟ ਸਕੱਤਰ ਦੇ ਅਹੁਦੇ ‘ਤੇ ਐਨਐਸਯੂਆਈ ਦੇ ਵਿਪੁਲ ਅੱਤਰੇ ਨੇ 2357 ਵੋਟਾਂ ਲੈ ਕੇ ਜਿੱਤ ਹਾਸਿਲ ਕੀਤੀ।

ਇਨ੍ਹਾਂ ਚੋਣਾਂ ਦੌਰਾਨ 15000 ਤੋਂ ਵੱਧ ਵੋਟਾਂ ਪਈਆਂ। ਵਿਦਿਆਰਥੀ ਕਾਉਂਸਲ ਦੇ ਚਾਰ ਅਹੁਦਿਆਂ ਲਈ ਕੁਲ 21 ਵਿਦਿਆਰਥੀਆਂ ਵਿਚ ਮੁਕਾਬਲਾ ਸੀ। ਵਿਦਿਆਰਥੀ ਉਮੀਦਵਾਰਾਂ ਤੋਂ ਇਲਾਵਾ ‘ਨੋਟਾ’ ਨੂੰ ਵੀ ਕਾਫੀ ਵੋਟਾਂ ਪਈਆਂ। ਪ੍ਰਧਾਨਗੀ ਦੇ ਅਹੁਦੇ ਲਈ ਨੋਟਾ ਨੂੰ 209, ਉਪ ਪ੍ਰਧਾਨ ਦੇ ਅਹੁਦੇ ਲਈ 667, ਸਕੱਤਰ ਦੇ ਅਹੁਦੇ ਲਈ 990 ਅਤੇ ਜਨਰਲ ਸਕੱਤਰ ਦੇ ਅਹੁਦੇ ਲਈ 879 ਵੋਟਾਂ ਪਈਆਂ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: