ਸਿੱਖ ਖਬਰਾਂ

ਸੱਚਖੰਡ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਦੀ ਦਰਸ਼ਨੀ ਡਿਓਢੀ ਵਿਖੇ ਅੱਜ ਨਵੇਂ ਦਰਵਾਜ਼ੇ ਲਾਏ ਜਾਣਗੇ

October 6, 2018 | By

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਅੱਜ (6 ਅਕਤੂਬਰ) ਨੂੰ ਲਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਮੁਰੰਮਤ ਦੀ ਸੇਵਾ ਲਈ ਉਤਾਰੇ ਗਏ ਸਨ, ਜਿਨ੍ਹਾਂ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਪਾਸੋਂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਦਰਵਾਜ਼ਿਆਂ ਦੀ ਮੁੜ ਸਥਾਪਨਾ ਸਮੇਂ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਮੌਜੂਦ ਰਹਿਣਗੀਆਂ।

ਜ਼ਿਕਰਯੋਗ ਹੈ ਕਿ ਸ਼੍ਰੋ.ਗੁ.ਪ੍ਰ.ਕ. ਨੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਪੁਰਾਤਨ ਦਰਵਾਜ਼ੇ 2010 ਵਿੱਚ ਮੁਰੰਮਤ ਕਰਨ ਲਈ ਲਾਹੇ ਸਨ। ਬਾਅਦ ਵਿੱਚ ਸ਼੍ਰੋ.ਗੁ.ਪ੍ਰ.ਕ. ਨੇ ਇਹ ਕਹਿੰਦਿਆਂ ਪੁਰਾਤਨ ਦਰਵਾਜ਼ਿਆਂ ਦੀ ਥਾਂ ਨਵੇਂ ਦਰਵਾਜ਼ੇ ਬਣਾਉਣੇ ਸ਼ੁਰੂ ਕਰ ਦਿੱਤੇ ਕਿ ਪੁਰਾਤਨ ਦਰਵਾਜ਼ੇ ਜ਼ਿਆਦਾ ਪਰਾਣੇ ਹੋ ਜਾਣ ਕਾਰਨ ਇਹਨਾਂ ਦੀ ਮੁਰੰਮਤ ਨਹੀਂ ਹੋ ਸਕਦੀ।

ਸੱਚਖੰਡ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਦੀ ਦਰਸ਼ਨੀ ਡਿਓਢੀ

ਬੀਤੇ ਕੱਲ ਜੋ ਲਿਖਤੀ ਬਿਆਨ ਸ਼੍ਰੋ.ਗੁ.ਪ੍ਰ.ਕ. ਵੱਲੋਂ ਜਾਰੀ ਕੀਤਾ ਗਿਆ ਹੈ ਉਸ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਹੈ ਕਿ ਅੱਜ ਜੋ ਦਰਵਾਜ਼ੇ ਦਰਸ਼ਨੀ ਡਿਓਢੀ ਵਿਖੇ ਲਾਏ ਜਾਣਗੇ ਉਹ ਅਸਲ ਵਿੱਚ ਪੁਰਾਤਨ ਦਰਵਾਜ਼ਿਆਂ ਦੀ ਤਰਜ਼ ਤੇ ਬਣਾਏ ਗਏ ਨਵੇਂ ਦਰਵਾਜ਼ੇ ਹਨ।

ਜਾਣਕਾਰੀ ਮੁਤਾਬਕ ਨਵੇਂ ਦਰਵਾਜ਼ੇ ਕਾਲੇ ਸ਼ੀਸ਼ਮ ਦੀ ਲੱਕੜ ਨਾਲ ਬਣਾਏ ਗਏ ਹਨ। ਇਹ ਦਰਵਾਜ਼ੇ ਮਾਹਰ ਕਾਰੀਗਰਾਂ ਵੱਲੋਂ ਬਣਾਏ ਗਏ ਹਨ ਤੇ ਤਕਰੀਬਨ ਹੂ-ਬ-ਹੂ ਪੁਰਾਣੇ ਦਰਵਾਜ਼ਿਆਂ ਵਰਗੇ ਹੀ ਹਨ। ਅਖਬਾਰੀ ਖਬਰਾਂ ਮੁਤਾਬਕ ਪੁਰਾਤਨ ਦਰਵਾਜ਼ਿਆਂ ਨੂੰ ਸ਼ੀਸ਼ੇ ਵਿੱਚ ਮੜ੍ਹ ਕੇ ਦਰਬਾਰ ਸਾਹਿਬ ਦੀ ਪਰਕਰਮਾਂ ਵਿੱਚ ਹੀ ਰਖਿਆ ਜਾਵੇਗਾ ਤਾਂ ਸੰਗਤਾਂ ਉਹ ਦਰਵਾਜ਼ੇ ਵੀ ਵੇਖ ਸਕਣ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: