ਵੀਡੀਓ » ਸਿੱਖ ਖਬਰਾਂ

ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ – ਜਰੂਰ ਸੁਣੋ

November 13, 2018 | By

ਨੌਜਵਾਨ ਗੀਤਕਾਰ ਕੁਲਵੰਤ ਗੁਰਾਇਆ ਅਤੇ ਭਾਈ ਤਰਸੇਮ ਸਿੰਘ ਮੋਰਾਂਵਾਲੀਆ ਦੇ ਢਾਡੀ ਜਥੇ ਦੀ ਜੋੜੀ ਵਲੋਂ “ਸੰਤਾਂ ਦੀ ਤਸਵੀਰ” ਤੋਂ ਬਾਅਦ “ਗੱਦਾਰ” (ਕੌਮੀ ਦਰਦ) ਸਿਰਲੇਖ ਹੇਠ ਨਵਾਂ ਗੀਤ ਫਾਈਨਟੱਚ ਕੰਪਨੀ ਦੇ ਬੈਨਰ ਹੇਠ ਪੇਸ਼ ਕੀਤਾ ਗਿਆ ਹੈ। ਏਸ ਗੀਤ ਦੀਆਂ ਪਹਿਲੀਆਂ ਤੁਕਾਂ “ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦੈ ਆਪਣਿਆ ਯਾਰਾਂ ਤੋਂ “…  ਸਿੱਖ ਰਾਜਨੀਤੀ ਵਿਚਲੇ ਅਜੋਕੇ ਹਨੇਰੇ ਦਾ ਸੱਚ ਬਖੂਬੀ ਬਿਆਨ ਕਰਦੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਖਾਲਸਾ ਜਦੋਂ-ਜਦੋਂ ਵੀ ਜੰਗ ਦੇ ਮੈਦਾਨੀਂ ਉੱਤਰਿਐ ਸਵਾ-ਸਵਾ ਲੱਖ ਉੱਤੇ ਭਾਰੂ ਪਿਐ, ਦੁਸ਼ਮਣ ਬਣਕੇ ਮੂਹਰੇ ਢੁੱਕੇ ਵੈਰੀ ਦਾ ਮੁਕਾਬਲਾ ਸਿੱਖ ਡੱਟ ਕੇ ਕਰਦੇ ਆਏ ਨੇ ਪਰ ਸਮੇਂ ਦੀਆਂ ਸਰਕਾਰਾਂ ਦੇ ਦੁਨਿਆਵੀ ਭੈਅ, ਲਾਲਚ ਅਤੇ ਚਾਲਸਾਜੀ ਕਰਕੇ ਕਈ ਸਿੱਖ, ਸਿੱਖੀ ਸਿਧਾਂਤਾਂ ਤੋਂ ਮੁਨਕਰ ਹੋ ਕੇ ਪੰਥ ਨੂੰ ਬੇਦਾਵਾ ਲਿਖ ਦੇਂਦੇ ਹਨ। ਉਹਨਾਂ ਬੇਦਾਵੀਆਂ (ਗੱਦਾਰਾਂ) ਬਾਰੇ ਨਵਾਂ ਗੀਤ ਜਰੂਰ ਸੁਣੋ ਜੀ-

“ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ

ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦੈ ਆਪਣਿਆ ਯਾਰਾਂ ਤੋਂ “

“ਅਸੀਂ ਭਿੜ ਗਏ ਮੱਛਰੇ ਹਾਥੀ ਨਾਲ

ਅਸੀਂ ਇੰਜਣ ਤੋਲੇ ਛਾਤੀ ਨਾਲ, ਨਾ ਟੈਂਕ ਤੋਪ ਦਾ ਭੈਅ ਸਾਨੂੰ
ਸਾਡਾ ਜਨਮ ਹੋਇਆ ਹਥਿਆਰਾਂ ਤੋਂ”

“ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ

ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦੈ ਆਪਣਿਆ ਯਾਰਾਂ ਤੋਂ “

“ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ਇਹ ਵੀ ਆਪਣਾ ਐ ਕੋਈ ਗੈਰਨਹੀਂ

ਸਾਡੀ ਕਿਸੇ ਧਰਮ ਨਾਲ ਲੱਗਦੀ ਨਹੀਂ ਅਸੀਂ ਔਖੇ ਆਂ ਸਰਕਾਰਾਂ ਤੋਂ”

“ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ

ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦੈ ਆਪਣਿਆ ਯਾਰਾਂ ਤੋਂ “

“ਸਿੱਖ ਰਾਜ ਦਾ ਹੋਇਆ ਅੰਤ ਕਿਉਂ ਮੁੜ ਕੌਮ ‘ਚ ਆਏ ਮਸੰਦ ਕਿੳਂ
ਪਾ ਗਏ ਸ਼ਹੀਦੀ ਸੰਤ ਕਿਉਂ? ਕੁਝ ਲੋਕ ਗਿਰੇ ਕਿਰਦਾਰਾਂ ਤੋਂ”

ਕੁਲਵੰਤ ਸਿੰਹਾਂ ਗੱਲ ਕੋਰੀ ਏ……… ਸਿੱਖ ਹੀ ਸਿੱਖ ਦੀ ਕਮਜੋਰੀ ਏ ਮੇਰੀ ਕੌਮ ਦਾ ਕੌਮੀ ਦਰਦ ਹੈ ਇਹ ਜਿਹਦਾ ਸੇਕ ਹੈ ਵੱਧ ਅੰਗਿਆਰਾਂ ਤੋਂ

“ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ

ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦੈ ਆਪਣਿਆ ਯਾਰਾਂ ਤੋਂ “

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: