ਆਮ ਖਬਰਾਂ » ਸਿੱਖ ਖਬਰਾਂ

ਪ੍ਰਕਾਸ਼ ਬਾਦਲ ਨਾਲ ਐਸਆਈਟੀ ਦੀ ਪੁੱਛ ਪੜਤਾਲ ਦਸਾਂ ਮਿੰਟਾਂ ‘ਚ ਮੁੱਕੀ: ਕੁੰਵਰ ਵਿਜੈ ਪ੍ਰਤਾਪ ਨੂੰ ਜੁਆਬ ਦੇਣੋ ਕੀਤੀ ਨਾਂਹ

November 16, 2018 | By

ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਗੋਲੀਕਾਂਡ ਉੱਤੇ ਜਾਂਚ ਲਈ ਕਾਂਗਰਸ ਸਰਕਾਰ ਵਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਬਣਾਏ ਗਏ ਵਿਸ਼ੇਸ਼ ਜਾਂਚ ਦਲ (ਐਸਆਈਟੀ) ਵਲੋਂ ਅੱਜ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛ ਪੜਤਾਲ ਕੀਤੀ ਗਈ ।

ਇਸ ਲਈ ਅੱਜ ਸਾਬਕਾ ਮੁੱਖ ਮੰਤਰੀ ਘਰ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਸਿੰਘ ਪਹੁੰਚੇ।

ਪ੍ਰਕਾਸ਼ ਸਿੰਘ ਬਾਦਲ ਨੇ ਆਈਜੀ ਨੂੰ ਸਵਾਲਾਂ ਦੇ ਜਵਾਬ ਨਾ ਦੇਂਦਿਆਂ ਗਿਲਾ ਜਾਹਰ ਕੀਤਾ “ਕਿ ਉਹ ਆਪਣੇ ਸਿਆਸੀ ਉਸਤਾਦਾਂ ਦੇ ਇਸ਼ਾਰਿਆਂ ਦੇ ਉੱਤੇ ਚਲ ਰਿਹਾ ਹੈ।

”ਪ੍ਰਕਾਸ਼ ਸਿੰਘ ਬਾਦਲ ਨੇ ਐਸਆਈਟੀ ਮੁਖੀ ਏਡੀਜੀਪੀ  ਪ੍ਰਬੋਧ ਕੁਮਾਰ ਨੂੰ ਗੈਰ-ਹਾਜਰ ਵੇਖਦਿਆਂ ਉਹਨਾਂ ਨਾਲ ਫੋਨ ਉੱਤੇ ਗੱਲ ਕੀਤੀ ਅਤੇ ਕਿਹਾ ਕਿ ਐਸਆਈਟੀ ਮੁਖੀ ਹੋਣ ਹੁੰਦਿਆਂ ਹੋਇਆਂ ਤੁਹਾਨੂੰ ਏਥੇ ਆਉਣਾ ਚਾਹੀਦਾ ਹੈ।

ਏਸ ਤੋਂ ਮਗਰੋਂ ਥੋੜ੍ਹੇ ਹੀ ਵੇਲੇ ‘ਚ ਪ੍ਰਬੋਧ ਕੁਮਾਰ ਉਥੇ ਪਹੁੰਚੇ ਅਤੇਤ ਤਕਰੀਬਨ ਦਸਾਂ ਮਿੰਟਾਂ ਦੇ ਵਿੱਚ ਸਵਾਲ ਜੁਆਬ ਖਤਮ ਹੋ ਗਏ।

ਏਸ ਮਗਰੋਂ ਪੱਤਰਕਾਰਾਂ ਨੂੰ ਸਫਾਈ ਦੇਂਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ “ਕਦੀ ਏਦਾਂ ਹੋਇਆ ਕਿ ਲੋਕਾਂ ਵਲੋਂ ਚੁਣੇ ਹੋਏ ਹੋਏ ਮੁੱਖ ਮੰਤਰੀ ਨੂੰ 307 ਦੇ ਮੁਕੱਦਮੇ ਦੇ ਵਿੱਚ ਗਵਾਹ ਬਣਾਇਆ ਗਿਆ ਹੋਵੇ ਇਤਿਹਾਸ ‘ਚ ਏਨੀਆਂ ਘਟਨਾਵਾਂ ਹੋਈਆਂ, ਦਰਬਾਰ ਸਾਹਿਬ ਤੇ ਹਮਲਾ ਹੋਇਆ ਫਿਰ ਕਤਲੇਆਮ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਢਹਿ-ਢੇਰੀ ਕਰ ਦਿੱਤਾ ਗਿਆ ਅੰਮ੍ਰਿਤਸਰ ਰੇਲ ਹਾਦਸਾ ਹਇਆ ਕਿਸੇ ਨੇ ਮੁੱਖ ਮੰਤਰੀ ਨੂੰ ਗਵਾਹ ਨਹੀਂ ਬਣਾਇਆ “


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: