ਖਾਸ ਖਬਰਾਂ » ਲੇਖ

ਅਸਾਮ ਦਾ ਰਾਭਾ ਕਬੀਲਾ ਆਪਣੀ ਹੋਂਦ ਅਤੇ ਪਛਾਣ ਲਈ ਜੱਦੋ-ਜਹਿਦ ਕਰ ਰਿਹਾ ਹੈ

December 17, 2018 | By

ਰੂਪਾ ਚਿਨਾਈ *

ਜੇਕਰ ਭਾਰਤ ਦੇ ਉੱਤਰਪੂਰਬੀ ਸੀਮਾਵਰਤੀ ਇਲਾਕਿਆਂ ਵਿੱਚ ਕਿਤੇ ਕੁਦਰਤੀ ਜੰਗਲ ਅਤੇ ਜੈਵਿਕਭਿੰਨਤਾ ਵਾਲੇ ਖੇਤਰ ਅਛੋਹ ਰਹਿ ਸਕੇ ਹਨ ਤਾਂ ਇਸ ਲਈ ਅਸੀਂ ਕਬੀਲਾਈ ਭਾਈਚਾਰੇ ਦੇ ਧੰਨਵਾਦੀ ਹਾਂ। ਹਾਲ ਹੀ ਵਿੱਚ ਅਸਾਮ ਵਿਖੇ ਵੱਸਦੇ ਰਾਭਾ ਕਬੀਲੇ ਦੀ ਫੇਰੀ ਦਰਸਾਉਂਦੀ ਹੈ ਕਿ ਅਜਿਹਾ ਕਰਨ ਵਿਚ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਸਾਮ ਦਾ ਰਾਭਾ ਖੇਤਰ, 1995 ਵਿਚ ਅਸਾਮ ਸਰਕਾਰ ਦੁਆਰਾ ਬਣਾਏ ਗਏ (Rabha Hasong Autonomous Council) ਦੇ ਅਧੀਨ ਆਉਂਦਾ ਹੈ। ਇਹ ਕੌਂਸਲ ਬਣਾਉਣ ਲਈ ਰਾਭਾ ਭਾਈਚਾਰੇ ਨੂੰ 18 ਸਾਲ ਲੰਬੀ ਜੱਦੋ-ਜਹਿਦ ਕਰਨੀ ਪਈ ਜਿਸ ਵਿਚ 24 ਜਣਿਆਂ ਦੀਆਂ ਜਾਨਾਂ ਚਲੀਆਂ ਗਈਆਂ। ਇਸ ਕੌਂਸਲ ਦੀਆਂ ਪਹਿਲੀਆਂ ਚੋਣਾਂ 2013 ਵਿਚ ਹੋਈਆਂ, ਇਸਨੇ ਸਲਾਨਾ ਬਜਟ ਵਿਚ ਵਾਧਾ ਕਰਦਿਆਂ ਰਾਭਾ ਸਥਾਨਕ ਰਾਭਾ ਲੋਕਾਂ ਨੂੰ ਪ੍ਰਸ਼ਾਸਕੀ ਹੱਕ ਦਿੱਤੇ। ਪਰ ਇਹ ਰਾਭਾ ਕਬੀਲੇ ਦੇ ਲੋਕਾਂ ਨੂੰ ਸੰਤੁਸ਼ਟ ਨਾਂ ਕਰ ਸਕਿਆ ਕਿਉਂਕਿ ਮੁੱਖ ਤੌਰ ‘ਤੇ ਅੰਦਰੂਨੀ, ਬਾਹਰੀ ਅਤੇ ਵਿੱਤੀ ਤਾਕਤਾਂ ਅਸਾਮ ਦੀ ਰਾਜਸੀ ਜਮਾਤ ਦੇ ਹੱਥਾਂ ਦੇ ਹੱਥਾਂ ਵਿਚ ਹੀ ਰਹੀਆਂ।

“ਅਸਾਮ ਸਰਕਾਰ “ ਸਾਨੂੰ ਗਰਾਂਟਾ ਅਤੇ ਭੱਤੇ ਦੇ ਰਹੀ ਹੈ। ਅਸੀਂ ਸੰਵਿਧਾਨ ਦੀ ਛੇਵੀਂ ਸੂਚੀ ਵਿਚ ਵਰਨਣ ਕੀਤੀਆਂ ਸ਼ਕਤੀਆਂ ਚਾਹੁੰਦੇ ਹਾਂ ਤਾਂਕਿ ਅਸੀਂ ਆਪਣੇ ਮਾਮਲੇ ਖੁਦ ਦੇਖ ਸਕੀਏ । ਕੌਂਸਲ ਦੇ ਡਿਪਟੀ ਚੇਅਰਮੈਨ ਰਮਾਕਾਂਤ ਰਾਭਾ ਨੇ ਕਿਹਾ ਕਿ “ਪਿਛਲੇ ਮਹੀਨਿਆਂ ਵਿਚ ਇਨ੍ਹਾਂ ਇਲਾਕਿਆਂ ਵਿਚ ਫਿਰ ਮੁਹਿੰਮ ਸ਼ੁਰੂ ਹੋ ਗਈ ਅਤੇ ਹਾਲਾਤ ਵਿਗੜ ਗਏ[ ਇਸਦਾ ਕਾਰਨ ਸੀ ਅਕਤੂਬਰ 2017 ਵਿਚ ਅਸਾਮ ਦੀ ਵਿਧਾਨ ਸਭਾ ਵਿਚ ਚੁੱਪ ਚਪੀਤੇ ਏ ਐਸ ਸੀ ਆਰ ਡੀ ਏ ਕਾਨੂੰਨ ਪਾਸ ਕਰਨਾ। (Assam State Capital Region Development Authority) ਅਸਾਮ ਰਾਜ ਰਾਜਧਾਨੀ ਖੇਤਰ ਵਿਕਾਸ ਅਥਾਰਟੀ ਇਸ ਕਾਨੂੰਨ ਤਹਿਤ ਰਾਂਭਾ ਖੇਤਰ ਨੂੰ ਗੁਹਾਟੀ ਮਹਾਨਗਰ ਖੇਤਰ ਵਿਚ ਸ਼ਾਮਿਲ ਕਰਦੇ ਹੋਏ ਇਸ ਨੂੰ ਅਸਕਰਦਾ ASCRDA ਦਾ ਹਿੱਸਾ ਬਣਾ ਲਿਆ ਗਿਆ। ਇਸ ਤਰ੍ਹਾਂ ਕਰਨ ਨਾਲ ਇਹ ਖੇਤੀ ਪੱਖੋਂ ਉਪਜਾਊ ਖਿੱਤਾ ਉਦੌਗੀਕਰਨ ਦੇ ਨਾਂ ਹੇਠ ਲੁੱਟ-ਖਸੁੱਟ ਕਰਨ ਵਾਲੇ ਘਰਾਣਿਆਂ ਦੀ ਅੱਖ ਹੇਠ ਆ ਜਾਂਦਾ ਹੈ।

ਅਸਾਮ ਦਾ ਰਾਭਾ ਕਬੀਲਾ ਆਪਣੀ ਹੋਂਦ ਅਤੇ ਪਛਾਣ ਲਈ ਜੱਦੋ-ਜਹਿਦ ਕਰ ਰਿਹਾ ਹੈ

 

ਰਾਭਾ ਭਾਈਚਾਰੇ ਅਨੁਸਾਰ ਇਸ ਤਰ੍ਹਾਂ ਉਨ੍ਹਾਂ ਦੀ ਜਮੀਨ, ਜੰਗਲ ਅਤੇ ਧਰਤੀ ਹੇਠਲੇ ਸੋਮਿਆਂ, ਜਿਨ੍ਹਾਂ ਦੀ ਉਹ ਲੰਬੇ ਸਮੇਂ ਤੋਂ ਸੰਭਾਲ ਕਰਦੇ ਆ ਰਹੇ ਹਨ, ਨੂੰ ਖਤਰਾ ਪੈਦਾ ਹੋ ਗਿਆ ਹੈ। ਇਹ ਸਭ ਕੁਝ ਬੀਜੇਪੀ ਸਰਕਾਰ ਦੀ ਕਬੀਲਿਆਂ ਦਾ ਸ਼ੋਸ਼ਣ ਕਰਨ ਲਈ ਉੱਤਰ ਪੂਰਬ ਦੇ ਕਬੀਲੀ ਖੇਤਰਾਂ ਨੂੰ ਕਨੂੰਨੀ ਢੰਗ ਨਾਲ ਖੋਹਣ ਦੀ ਚਾਲ ਨੂੰ ਉਜਾਗਰ ਕਰਦਾ ਹੈ। ਰਾਭਾ ਭਾਈਚਾਰੇ ਅਨੁਸਾਰ ਉਨ੍ਹਾਂ ਦੀ ਹੋਂਦ ਖਤਰੇ ਵਿਚ ਹੈ।

ਲੇਖਿਕਾ ਨੂੰ ਆਪਣੀ ਜੂਨ 2018 ਦੀ ਯਾਤਰਾ ਦੌਰਾਨ ਹਰ ਭਰੇ ਖਿੱਤੇ ਵਿੱਚ ਲੰਘਣ ਦਾ ਮੌਕਾ ਮਿਲਿਆ । ਬਾਨ੍ਹ ਦੇ ਹਰੇ ਭਰੇ ਖੇਤ ਘਾਹ ਵਿਚ ਘਿਰੇ ਹੋਏ ਸਨ। ਜੰਗਲਾਂ ਵਿਚ ਬਾਂਸ ਦੇ ਬਣੇ ਹੋਏ ਘਰ ਸਨ। ਗੁਹਾਟੀ ਤੋਂ ਸਿਰਫ ਚਾਲ੍ਹੀ ਕਿਲੋਮੀਟਰ ਦੂਰ ਅੱਜ ਦੇ ਧਰਤੀ ਖੁਣੋਂ ਭੁੱਖੇ ਅਸਾਮ ਵਿੱਚ ਇਹ ਖਿੱਤੇ ਹਾਲੇ ਤੱਕ ਅਛੋਹ ਹਨ, ਕਿੳਂਕਿ ਰਾਂਭਾ ਭਾਈਚਾਰੇ ਨੇ ਆਪਣੀ ਜਮੀਨ ਅਤੇ ਜੰਗਲਾਂ ਨੂੰ ਪੂਰੀ ਦਿੜ੍ਹਤਾ ਨਾਲ ਬਚਾਇਆ ਹੋਇਆ ਹੈ।

ਲੋਹਾਰ ਘਾਟ ਪਿੰਡ ਵਿਚ ਚਾਹ ਪਾਣੀ ਲਈ ਰੁਕਣ ਦੌਰਾਨ ਸਾਨੂੰ ਇੱਕ ਅਨੋਖਾ ਨਜਾਰਾ ਦੇਖਣ ਨੂੰ ਮਿਲਿਆ ਕਿ ਇਸ ਪਿੰਡ ਵਿਚ ਆਲ ਰਾਂਭਾ ਸਟੂਡੈਂਟ ਯੂਨੀਅਨ ਦਾ ਦਫਤਰ ਹੈ।

ਸਾਰਾ ਪਿੰਡ ਇਸ ਦਫਤਰ ਵਿਚਲੇ ਟੈਲੀਵਿਜਨ ਤੇ ਫੀਫਾ ਵਰਲਡ ਕੱਪ ਵੇਖ ਰਿਹਾ ਸੀ। ਮੈਚ ਦੇ ਫੁਰਸਤ ਭਰੇ ਪਲਾਂ ਦੌਰਾਨ ਪਿੰਡ ਦਰਬਾਰ (ਪੰਚਾਇਤ) ਵਿਚ ਇੱਕ ਗੰਭੀਰ ਮਸਲਾ ਵੀ ਵਿਚਾਰ ਅਧੀਨ ਸੀ।

ਨਾਇਨ ਰਾਂਭਾ ਅਤੇ ਪਿੰਕੂ ਦਾਸ ਦੇ ਨਾਂ ਦੇ ਦੋ ਦਸਵੀਂ ਫੇਲ ਬੇਰੁਜਗਾਰ ਨੌਜਵਾਨ 20 ਪੁਰਾਤਨ ਸਾਲ (ਦਰੱਖਤ ਦੀ ਇੱਕ ਕਿਸਮ) ਦਰਖਤ ਵੇਚਦੇ ਫੜ੍ਹੇ ਗਏ ਸਨ। ਉਹਨਾਂ ਨੇ ਇਹ ਦਰਖਤ ਹਜਾਰ ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਇੱਕ ਬਾਹਰਲੇ ਠੇਕੇਦਾਰ ਨੂੰ ਵੇਚੇ ਸਨ।ਇਨ੍ਹਾਂ ਤੋਂ ਕਮਾਏ 20000 ਰੁਪਏ ਉਨ੍ਹਾਂ ਨੇ ਆਪਣੀ ਲੰਬੇ ਸਮੇਂ ਤੋਂ ਅਧੂਰੀ ਚਾਹ ਪੂਰੀ ਕਰਨ, ਮੋਬਾਇਲ ਖਰੀਦਣ ਲਈ ਅਤੇ ਬੱਚਿਆਂ ਨੂੰ ਤੋਹਫੇ ਦੇਣ ਲਈ ਖਰਚੇ।

ਏ ਆਰ ਐਸ ਯੂ ਨੇ ਉਹਨਾਂ ਤੇ ਇਹ ਕੇਸ ਕੀਤਾ ਸੀ ਅਤੇ ਪਿੰਡ ਦਾ ਮੁਖੀ ਇਸ ਬਾਰੇ ਫੈਸਲਾ ਸੁਣਾ ਰਿਹਾ ਸੀ।ਨਿਆਂ ਨੂੰ ਯਕੀਨੀ ਬਣਾਉਣ ਦੀ ਰਵਾਇਤੀ ਪ੍ਰਰੰਪਰਾ ਅਨੁਸਾਰ ਨੌਜਵਾਨਾਂ ਦੇ ਸਬੰਧੀ ਵੀ ਆਪਣਾ ਪੱਖ ਲੈ ਕੇ ਪੇਸ਼ ਹੋਏ ਸਨ। ਇਸ ਪਿੱਛੇ ਵਿਚਾਰ ਉਹਨਾਂ ਨੂੰ ਸਜਾ ਦੇਣ ਦਾ ਨਹੀਂ ਸੀ ਬਲਕਿ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਉਣਾ ਸੀ ਫੈਸਲਾ ਇਹ ਹੋਇਆ ਕਿ ਉਹ ਪੁੱਟੇ ਗਏ ਵੀਹ ਦਰੱਖਤਾਂ ਦੀ ਥਾਂਵੇ 20 ਨਵੇਂ ਬੂਟੇ ਲਗਾਉਣਗੇ ਅਤੇ ਉਹਨਾਂ ਦੀ ਪਾਲਣਾ ਕਰਨਗੇ।

ਅਸਾਮ ਦਾ ਰਾਭਾ ਕਬੀਲਾ ਆਪਣੀ ਹੋਂਦ ਅਤੇ ਪਛਾਣ ਲਈ ਜੱਦੋ-ਜਹਿਦ ਕਰ ਰਿਹਾ ਹੈ

 

ਪਿੰਡ ਦੀ ਬਜੁਰਗ ਜੈਮਿਨੀ ਰਾਂਭਾ ਨੇ ਕਿਹਾ ਕਿ “ਸਾਡੇ ਲੋਕਾਂ ਨੂੰ ਜਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਬਿਨਾਂ ਖਾਸ ਵਾਹੀ ਦੇ ਬੂਟੇ-ਫਸਲਾਂ ਉੱਗ ਜਾਂਦੇ ਹਨ ਕੋਈ ਭੁੱਖਾ ਨਹੀਂ ਰਹਿੰਦਾ ਪਰ ਦੋ ਤਿੰਨ ਬੱਚਿਆਂ ਦੀ ਸਿੱਖਿਆ ਅਤੇ ਸੰਭਾਲ ਲਈ ਨਕਦ ਰੁਪਈਆਂ ਦੀ ਲੋੜ ਪੈਂਦੀ ਹੈ। ਕੁਝ ਪਿੰਡ ਗਰੀਬੀ ਤੋਂ ਬਾਹਰ ਆ ਗਏ ਜਦੋਂ ਪੜ੍ਹੇ ਲਿਖੇ ਮੈਂਬਰ ਸ਼ਹਿਰ ਵਿਚ ਕੰਮ ਲਈ ਚਲੇ ਗਏ, ਜਮੀਨ ਖਰੀਦਣ ਦਾ ਹੀਲਾ ਕਤਿਾ ਅਤੇ ਪਰਿਵਾਰ ਦੀਆਂ ਲੋੜਾਂ ਪੂਰੀਆ ਕੀਤੀਆਂ। ਫਿਰ ਵੀ ਸਿੱਖਿਆ ਨੇ ਪਿੰਡ ਵਾਸੀਆਂ ਨੂੰ ਸਮੁੱਚੇ ਤੌਰ ‘ਤੇ ਮੁਹਾਰਤ, ਗਿਆਨ ਅਤੇ ਵਿਸ਼ਵਾਸ ਪ੍ਰਦਾਨ ਨਹੀਂ ਕੀਤਾ। ਬੱਚੇ ਅੱਠਵੀਂ ਤੱਕ ਪੜ੍ਹਾਈ ਤੋਂ ਬਾਅਦ ਸਕੂਲ ਛੱਡ ਦਿੰਦੇ ਹਨ ਅਤੇ ਰੋਜਾਨਾ ਦਿਹਾੜੀ ਕਰਨ ਜਾਂ ਬਾਲਣ ਲੱਕੜ ਵੇਚਣ ਲੱਗ ਜਾਂਦੇ ਹਨ। ਕਲਕੱਤਾ ਦੇ ਵਿਚੋਲੀਏ ਟਿੰਬਰ( ਇਮਾਰਤੀ ਲੱਕੜ) ਦੇ ਚੰਗੇ ਅਤੇ ਸੌਖੇ ਪੈਸੇ ਵਟਾ ਦਿੰਦੇ ਹਨ। ਸਾਡੇ ਬੱਚੇ ਜੰਗਲ ਬਰਬਾਦ ਕਰ ਰਹੇ ਹਨ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਉਸ ਤੋਂ ਬਾਅਦ ਕੀ ਬਚੇਗਾ ?

ਰਾਂਭਾ ਦੀ ਧਰਤੀ ਫੁੱਲਾਂ ਅਤੇ ਫਲਾਂ ਨਾਲ ਭਰੀ ਪਈ ਹੈ ।ਏਥੋਂ ਦੀਆਂ ਮੰਡੀਆਂ ਕੇਲਿਆਂ ਦੀਆਂ ਕਈ ਕਿਸਮਾਂ, ਅਤੇ ਮਿੱਠੇ ਅਤੇ ਰਸ ਭਰੇ ਅੰਬਾਂ , ਅਨਾਨਾਸ , ਸੰਤਰਿਆਂ ,ਕ੍ਰਿਸ਼ਣ ਫਲ, ਪਪੀਤੇ , ਅਮਰੂਦ , ਮਸੰਮੀਆਂ ਨਾਲ ਭਰੀਆਂ ਪਈਆਂ ਹਨ।ਹੋਰ ਸਥਾਨਕ ਕਿਰਸਾਨ ਨਿੰਬੂ, ਜੰਗਲੀ ਮਿਰਚ ਸਬਜੀਆਂ , ਪੱਤੇਦਾਰ ਸਬਜੀਆਂ ਸੁਪਾਰੀ ਅਤੇ ਦੇਸੀ ਚੌਲ ਦੀਆਂ ਖੁਸ਼ਬੂਦਾਰ ਕਿਸਮਾਂ ਉਗਾਉਂਦੇ ਹਨ । ਇਹ ਸਾਰੇ ਜੈਵਿਕ ਢੰਗ ਨਾਲ ਪੈਦਾ ਕੀਤੇ ਜਾਂਦੇ ਹਨ।
ਕਬੀਲੇ ਵਾਲੇ ਜੈਵਿਕ ਉਤਪਾਦਾਂ ਦੀ ਕੀਮਤ ਜਾਣਦੇ ਹਨ ਪਰ ਵਪਾਇਕ ਫਸਲਾਂ ਜਿਵੇਂ ਕੀ ਸੁਪਾਰੀ, ਚੌਲ ,ਤਾੜ ਦਾ ਤੇਲ ਆਦਿ ਨੇ ਖਾਣ-ਪੀਣ ਦੀ ਸਥਾਨਕ ਆਤਮ ਨਿਰਭਰਤਾ ਖਤਮ ਕਰ ਦਿੱਤੀ ਹੈ।ਜਿਸ ਦੇ ਸਿੱਟੇ ਵਜੋਂ ਇਹਨਾਂ ਨੂੰ ਖਰੀਦਣ ਦੀ ਨੌਬਤ ਆ ਗਈ ਹੈ।

 

ਅਸਾਮ ਦਾ ਰਾਭਾ ਕਬੀਲਾ ਆਪਣੀ ਹੋਂਦ ਅਤੇ ਪਛਾਣ ਲਈ ਜੱਦੋ-ਜਹਿਦ ਕਰ ਰਿਹਾ ਹੈ

 

ਮੇਘਾਲਿਆ ਦੀਆਂ ਗਾਰੋ ਪਹਾੜੀਆਂ ਦੇ ਦੁਆਲੇ ਦੇ ਜੰਗਲ ਵਿਚ ਹਿਮਾਲਅਨ ਸਲ ਅਤੇ ਟੀਕ ਦੀਆਂ ਵੱਖ-ਵੱਖਰੀਆਂ ਕਿਸਮਾਂ ਦੇ ਰੁੱਖਾਂ ਵਿਚ ਵਾਧਾ ਹੋਇਆ ਹੈ।

ਹਾਲਾਂਕਿ ਇਹ ਅਸਾਮ ਜੰਗਲਾਤ ਵਿਭਾਗ ਦੇ ਅਧੀਨ ਆਉਂਦੇ ਹਨ, ਪਰ ਇਹ ਸਥਾਨਕ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਵਧੇ ਫੁਲੇ ਹਨ।

ਇਹਨਾਂ ਕੁਦਰਤੀ ਜੰਗਲਾਂ ਅਤੇ ਕਬੀਲਾਈ ਜਮੀਨਾਂ ਦੀ ਮਾਲਕੀ ਦੇ ਢੰਗ ਵੱਖਰੇ-ਵੱਖਰੇ ਹਨ। ਪਹਾੜੀ ਕਬੀਲੇ ਸੰਵਿਧਾਨ ਦੀ ਛੇਵੀਂ ਸੂਚੀ ਅੰਦਰ ਆਉਂਦੇ ਹਨ ਜੋ ਕਬੀਲਿਆਈਆਂ ਨੂੰ ਇਸ ਧਰਤੀ, ਜੰਗਲ ਅਤੇ ਸੋਮਿਆਂ ਦੇ ਮਾਲਕ ਬਣਾਉਂਦੇ ਹਨ।

ਅਸਾਮ ਘਾਟੀ ਵਿਚ ਮੈਦਾਨੀ ਕਬੀਲਿਆਂ ਲਈ ਵੱਖਰੀ ਸੁਰੱਖਿਆਂ ਤਹਿਤ ਕਬੀਲੀ ਪੱਟੀਆਂ ਅਤੇ ਖੇਤਰ ਬਣਾਏ ਗਏ ਸਨ। ਜਿਹਨਾਂ ਨੇ ਜਮੀਨ ਨੂੰ ਕਬੀਲਿਆਂ ਦੇ ਹੱਥਾਂ ਵਿਚ ਹੋ ਜਾਣ ਤੋਂ ਰੋਕਿਆ ਪਰ ਇਹ ਕਦੇ ਲਾਗੂ ਨਹੀਂ ਕੀਤੀ ਗਈ।

ਅੱਜ ਕਬੀਲਾਈ ਜਮੀਨ ਦਾ ਸੱਠ ਪ੍ਰਤੀਸ਼ਤ ਹਿੱਸਾ ਗੈਰ ਕਬੀਲਿਆਂ ਨੇ ਦੱਬਿਆ ਹੋਇਆ ਹੈ ਜਮੀਨ ਮਾਲਕੀ ਦਾ ਅਲਗਾਵੀਕਰਨ ਅਤੇ ਅਸਾਮੀਕਰਨ (ਕਬੀਲਿਆਂ ਦੀ ਹੋਂਦ ਤੋਂ ਮੁਨਕਰ ਹੋਣਾ) ਨੇ ਦਹਾਕਿਆਂ ਤੋਂ ਲੜਾਈਆਂ ਅਤੇ ਹਿੰਸਾ ਪੈਦਾ ਕੀਤੀ ਹੈ।

ਸੱਭਿਆਚਾਰਕ ਮੇਲ, ਘੱਟ ਅਬਾਦੀ ਅਤੇ ਚੋਖੀ ਜਮੀਨ ਨੇ ਹਾਲੇ ਤੱਕ ਰਾਂਭਾ ਭਾਈਚਾਰੇ ਨੂੰ ਉਸ ਤਬਾਹੀ ਤੋਂ ਬਚਾਇਆ ਹੋਇਆ ਹੈ ਜੋ ਕਿ ਬੋਡੋ ਵਰਗੇ ਵੱਡੇ ਕਬੀਲਿਆਂ ਨੂੰ ਸਹਿਣੀ ਪਈ ਪਰ ਗੋਲ ਪਾੜਾ ਜ਼ਿਲ੍ਹੇ ਵਿਚ ਬੰਗਾਲੀ ਮੁਸਲਮਾਨਾਂ ਦੀ ਆਮਦ ਹੋ ਗਈ ਅਤੇ ਜਿਹਨਾਂ ਨੂੰ ਲੰਬੇ ਸਮੇਂ ਟਿਕੇ ਰਹਿਣ ਵਾਲੇ ਮੰਨਿਆ ਜਾਂਦਾ ਹੈ ਇਹਨਾਂ ਦੀ ਵੱਧ ਰਹੀ ਜਨਸੰਖਿਆ ਰਾਂਭਾ ਦੀ ਜਮੀਨ ਅਤੇ ਹੋਂਦ ਤੇ ਪ੍ਰਭਾਵ ਪਾ ਰਹੀ ਹੈ।
ਇਸੇ ਦੌਰਾਨ ਅਸਾਮ ਦੀ ਬੀਜੇਪੀ ਸਰਕਾਰ ਦੀ ਰਾਂਭਾ ਖੇਤਰ ਨੂੰ ਗੁਹਾਟੀ ਮਹਾਨਗਰ ਖੇਤਰ ਵਿਚ ਸ਼ਾਮਲ ਕਰਨ ਦੀ ਗੁਪਤ ਚਾਲ ਸਾਢੇ ਤਿੰਨ ਸੌਂ ਕਬੀਲਾਈ ਪਿੰਡਾਂ ਦੀ ਹੋਂਦ ਨੂੰ ਖਤਰੇ ਵਿਚ ਪਾ ਦੇਵੇਗੀ। ਅਜੋਕੇ ਮਹੀਨਿਆਂ ਵਿਚ ਰਾਂਭਾ ਹਸੌਂਗ ਸੰਯੁਕਤ ਅੰਦੋਲਨ ਕਮੇਟੀ ਵਲੋਂ ਭਾਰੀਵਿਰੋਧ ਪ੍ਰਦਰਸ਼ਨ ਵੇਖਣ ਨੂੰ ਮਿਲੇ ਹਨ ਇਹੇ ਕਮੇਟੀ 34 ਜਥੇਬੰਦੀਆਂ ਨੇ ਮਿਲ ਕੇ ਬਣਾਈ ਹੈ ਅਤੇ ਇਹ ਜਥੇਬੰਦੀਆਂ 18 ਇਲਾਕਾਈ ਭਾਈਚਾਰਿਆਂ ਦੀ ਨੁਮਾਇੰਦਗੀ ਕਰਦੀਆਂ ਹਨ।।

ਆਲ ਰਾਂਭਾ ਸਟੂਡੈਂਟ ਯੂਨੀਅਨ (ਸਰਬ ਰਾਂਭਾਂ ਵਿਦਿਆ ਏਕਤਾ) ਦਾ ਪ੍ਰਧਾਨ ਰਮਨ ਸਿੰਘ ਰਾਭਾ ਕਹਿੰਦਾ ਹੈ “ਅਸੀਂ ਕਿਸੇ ਵੀ ਹਾਲਾਤ ਵਿਚ ਇਹ ਨਹੀਂ ਹੋਣ ਦਿਆਂਗੇ ਕਿਉਂਕਿ ਰਾਂਭਾ ਲੋਕਾਂ ਦੀ ਹੋਂਦ ਪੂਰੀ ਤਰ੍ਹਾਂ ਜਮੀਨ ਅਤੇ ਖੇਤੀ ੳੁੱਤੇ ਟਿਕੀ ਹੋਈ ਹੈ। ਇਹ ਕਾਨੂੰਨ ਇਲਾਕੇ ਦੇ ਲੋਕਾਂ ਤੋਂ ਕਬੀਲਾਈ ਪੱਟੀਆਂ ਅਤੇ ਇਲਾਕਿਆਂ ਦੀ ਸੁਰੱਖਿਅਤ ਜਮੀਨ ਖੋਹਣ ਲਈ ਇੱਕ ਚਾਲ ਹੈ। ਇਹ ਕਨੂੰਨ ਬ੍ਰਹਮਪੁੱਤਰਾ ਦੇ ਦੱਖਣੀ ਕੰਢਿਆਂ ‘ਤੇ ਰਹਿਣ ਵਾਲੇ ਇਲਾਕਾਈ (ਦੇਸੀ) ਲੋਕਾਂ ਦੇ ਜੀਵਨ ਢੰਗ ਅਤੇ ਕਬੀਲੀ ਖੇਤਰਾਂ ਦੀ ਵਿਲੱਖਣਤਾ ਦਾ ਨੁਕਸਾਨ ਕਰ ਦੇਵੇਗਾ”

ਇਸ ਲੇਖ – Assam’s Rabha Tribe is Fighting to save it’s Land and Identity  “ਦ ਵਾਇਰ” ਵਿਚ 10 ਦਸੰਬਰ 2018 ਨੂੰ ਛਪਿਆ, ਜਿਸ ਦਾ ਪੰਜਾਬੀ ਉਲੱਥਾ ਧੰਨਵਾਦ ਸਹਿਤ ਸਿੱਖ ਸਿਆਸਤ ਉੱਤੇ ਛਾਪਿਆ ਗਿਆ ਹੈ ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: