ਸਿੱਖ ਖਬਰਾਂ

ਬਰਗਾੜੀ ਮੋਰਚਾ: ਅਗਲੇ ਪੜਾਅ ਦੇ ਐਲਾਨ ਨਾਲ ਭਾਈ ਧਿਆਨ ਸਿੰਘ ਮੰਡ ਨੇ ਮੋਰਚਾ ਕੀਤਾ ਖਤਮ

December 9, 2018 | By

ਬਰਗਾੜੀ: ਬੀਤੇ ਦਿਨੀਂ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਬਰਗਾੜੀ ਇਨਸਾਫ ਮੋਰਚੇ ਦੀਆਂ ਤਿੰਨੇ ਮੰਗਾਂ ਮੰਨਣ ਲਈ ਤਿਆਰ ਹੈ ਅਤੇ 9 ਦਸੰਬਰ ਦਿਨ ਐਤਵਾਰ ਨੂੰ ਇਸਦਾ ਜਨਤਕ ਤੌਰ ਉੱਤੇ ਐਲਾਨ ਕਰ ਦਿੱਤਾ ਜਾਵੇਗਾ।

ਅੱਜ ਬਰਗਾੜੀ ਦੀ ਦਾਣਾ ਮੰਡੀ ਵਿਖੇ ਚਲ ਰਹੇ ਬਰਗਾੜੀ ਇਨਸਾਫ ਮੋਰਚੇ ਵਿਚ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਪੰਜਾਬ ਦੇ ਵਜੀਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਬਾਜਵਾ ਪਹੁੰਚੇ।

ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਵਲੋਂ ਤਿੰਨੇ ਮੰਗਾਂ ਨੂੰ ਲੈ ਕੇ ਕੀਤੀ ਗਈ ਕਾਰਗੁਜ਼ਾਰੀ ਬਾਰੇ ਦੱਸਦਿਆਂ ਕਿਹਾ ਕਿ ” ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਫੜ੍ਹ ਲਏ ਗਏ ਹਨ। ਜਿਹੜੇ ਦੋਸ਼ੀ ਪੁਲਿਸ ਅਫਸਰਾਂ ਦੇ ਵਲੋਂ ਪੰਜਾਬ ਹਾਈ ਕੋਰਟ ਵਿੱਚੋਂ ਜਾ ਕੇ ਰੋਕ ਲਗਵਾਈ ਗਈ ਹੈ ਉਹਨਾਂ ਦੀ ਅਗਲੀ ਤਰੀਕ ਵਿਚ ਦੋ ਵਕੀਲ ਮੋਰਚਾ ਪ੍ਰਬੰਧਕਾਂ ਦੇ ਵਲੋਂ ਵੀ ਬਹਿਸ ਵਿਚ ਸ਼ਾਮਿਲ ਹੋਣਗੇ। ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਕੀਤੇ ਗਏ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਨੂੰ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ।”

ਭਾਈ ਧਿਆਨ ਸਿੰਘ ਮੰਡ ਬਰਗਾੜੀ ਇਨਸਾਫ ਮੋਰਚੇ ਵਿਚ ਬੋਲਦੇ ਹੋਏ।

ਭਾਈ ਧਿਆਨ ਸਿੰਘ ਮੰਡ ਨੇ ਮੋਰਚੇ ਬਾਰੇ ਬੋਲਦਿਆਂ ਕਿਹਾ ਕਿ “ਅਜੇ ਮੋਰਚੇ ਦਾ ਸਿਰਫ ਇੱਕ ਪੜਾਅ ਮੁੱਕਿਆ ਹੈ ਮੈਂ ਇਨਸਾਫਪਸੰਦ ਸਿੱਖਾਂ ਦੇ ਹੱਥ ਵਿਚ ਰਾਜ ਦੇਖਣਾ ਚਾਹੁੰਦਾ ਹਾਂ”

ਉਹਨਾਂ ਕਿਹਾ ਕਿ “ਮੈਨੂੰ ਖੁਸ਼ੀ ਕਿ ਸਮੂਹ ਪੰਥਕ ਜਥੇਬੰਦੀਆਂ ਨੇ 25 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਾਰਾ ਕੁਝ ਸੌਂਪ ਦਿੱਤਾ।ਇਹ ਬਹੁਤ ਵੱਡੀ ਪੁਲਾਂਘ ਸੀ ਏਸੇ ਤੋਂ ਹੀ ਬਾਕੀ ਪਾਰਟੀਆਂ ਨੂੰ ਖਤਰਾ ਹੈ, ਅੱਜ ਤੋਂ ਬਾਅਦ ਮੋਰਚਾ ਨਵਾਂ ਰੂਪ ਅਖਤਿਆਰ ਕਰੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਉਸਦਾ ਐਲਾਨ ਹੋਵੇਗਾ”


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: