ਖਾਸ ਖਬਰਾਂ

ਨੋਟਬੰਦੀ ਅਤੇ ਜੀ.ਐਸ.ਟੀ ਦੇ ਮਾੜੇ ਅਸਰ

December 20, 2018 | By

ਚੰਡੀਗੜ੍ਹ:ਲ ਇੰਡੀਆ ਮੈਨੂਫੈਕਚਰਜ ਆਰਗਨਾਈਜੇਸ਼ਨ {All India Manufactures Organization} ਸਰਵ ਭਾਰਤੀ ਸੰਸਥਾ ਦੇ ਸਰਵੇ ਮੁਤਾਬਕ 2014 ਤੋਂ ਬਾਅਦ ਵਪਾਰੀਆਂ ਲਘੂ,ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਲਾਭ ਲਗਾਤਾਰ ਘਟ ਰਿਹਾ ਹੈ ਅਤੇ ਨੌਕਰੀਆਂ ਦੀ ਕਮੀ ਆ ਰਹੀ ਹੈ। ਇਸ ਸਰਵੇਖਣ ਮੁਤਬਕ ਲਗਾਤਾਰ ਹੋਰਨਾਂ ਕਾਰਣਾ ਤੋਂ ਇਲਾਵਾ ਨੋਟਬੰਦੀ ਅਤੇ ਜੀ.ਐਸ.ਟੀ ਲਾਗੂ ਕਰਨਾ ਦੋ ਵੱਡੇ ਕਾਰਨ ਹਨ।

ਇਸ ਸਰਵੇਖਣ ਵਿਚ ਭਾਰਤ ਭਰ ਦੇ ਵਪਾਰੀਆਂ ਅਤੇ ਉਦਯੋਗਾਂ ਦੇ 34700 ਨਮੂਨੇ ਲਏ ਗਏ। ਇਹਨਾਂ ਤੋਂ ਸਿੱਟਾ ਇਹ ਨਿਕਲਿਆ ਕਿ 2014 ਤੋਂ ਬਾਅਦ ਇਹਨਾਂ ਉਦਯੋਗਾਂ ਦੀ ਕਾਰਗੁਜ਼ਾਰੀ ‘ਤੇ ਭਾਰੀ ਸੱਟ ਵੱਜੀ ਹੈ ਏਆਈਐਮਯੂ  ਭਾਰਤ ਦੇ ਲਗਭਗ 3 ਲੱਖ ਲਘੂ,ਛੋਟੇ,ਦਰਮਿਆਨੇ ਅਤੇ ਵੱਡੇ ਉਦਯੋਗਾਂ ਦੀ ਇੱਕ ਸੰਸਥਾ ਹੈ।

ਇਸ ਸਰਵੇਖਣ ਮੁਤਾਬਕ ਵਪਾਰਕ ਖੇਤਰ ਵਿਚ 43 ਫੀਸਦੀ ਲਘੂ ਉਦਯੋਗ ਅਤੇ 32 ਫੀਸਦੀ ਛੋਟੇ ਉਦਯੋਗਾਂ ਵਿਚ 35 ਫੀਸਦੀ ਅਤੇ ਦਰਮਿਆਨੇ ਉਦਯੋਗਾਂ ਵਿਚ 24 ਫੀਸਦੀ ਨੌਕਰੀਆਂ ਦੀ ਕਮੀ ਆਈ ਹੈ।

ਏਐਮਆਈੳ  ਵਲੋਂ ਕੀਤਾ ਗਿਆ ਇਹ ਸਰਵੇਖਣ ਵਪਾਰੀਆਂ ਅਤੇ ਇਹਨਾਂ ਉਦਯੋਗਾਂ ਦੀ ਗੰਭੀਰ ਹਾਲਤ ਬਾਰੇ ਅਨੇਕਾਂ ਸੁਆਲ ਖੜ੍ਹੇ ਕਰਦਾ ਹੈ। ਇਹ ਸਰਵੇਖਣ ਦੱਸਦਾ ਹੈ ਕਿ ਕੇਂਦਰ ਨੂੰ ਇਹਨਾਂ ਉਦਯੋਗਾਂ ਦੀ ਬਹਾਲੀ ਲਈ ਸਾਰਥਕ ਕਦਮ ਚੁੱਕਣੇ ਚਾਹੀਦੇ ਹਨ।

ਏਐਮਆਈੳ  ਦੇ ਪ੍ਰਧਾਨ ਅਨੁਸਾਰ 2014 ਤੋਂ ਬਾਅਦ ਇਹਨਾਂ ਉਦਯੋਗਾਂ ਦੇ ਆਮਦਨ ਵਿਚ 70 ਫੀਸਦੀ ਕਮੀ ਆਈ ਹੈ। 2015-2016 ਵਿਚ ਨਵੀਂ ਸਰਕਾਰ ਤੋਂ ਨਵੀਂ ਉਮੀਦਾਂ ਅਤੇ ਉਤਸ਼ਾਹ ਕਾਰਨ ਇਹਨਾਂ ਉਦਯੋਗਾਂ ਵਿਚ ਵਿਕਾਸ ਦੀ ਦਰ ਵੀ ਵਧੀ ਪਰ ਅਗਲੇ ਸਾਲ ਨੋਟਬੰਦੀ ਕਾਰਨ ਇਹ ਵਿਕਾਸ ਦੀ ਦਰ ਵਧੀ ਪਰ ਅਗਲੇ ਸਾਲ ਨੋਟਬੰਦੀ ਕਾਰਨ ਇਹ ਇਹ ਵਿਕਾਸ ਪਿੱਛੇ ਵੱਲ੍ਹ ਜਾਣ ਲੱਗਾ। ਜੀ ਐਸ ਟੀ ਲਾਗੂ ਹੋਣ ਤੇ ਸਰਕਾਰੀ ਦੇਣਦਾਰੀਆਂ ਅਤੇ ਔਖੇ ਤਰੀਕਿਆਂ ਕਾਰਨ ਅਗਲੇ ਤਿੰਨ ਸਾਲਾਂ ਵਿਚ ਇਹਨਾਂ ਉਦਯੋਗਾਂ ਦੀ ਹਾਲਤ ਬੁਰੀ ਹੋ ਗਈ।

ਨਵੀਂ ਸਰਕਾਰ ਉਦਯੋਗਾਂ ਦੀ ਮਦਦ ਲਈ ਨਵੀਆਂ ਸਕੀਮਾਂ ਅਤੇ ਨੀਤੀਆਂ ਲੈ ਕੇ ਆਈ। ਸਰਵੇਖਣ ਵਿਚ ਇਹ ਵੇਖਿਆ ਗਿਆ ਕਿ 2014 ਤੋਂ ਬਾਅਦ ਇਹਨਾਂ ਨਵੀਆਂ ਸਕੀਮਾਂ ਅਤੇ ਨੀਤੀਆਂ ਦਾ ਇਹਨਾਂ ਉਦਯੋਗਾਂ ਦੀ ਕਾਰਗੁਜਾਰੀ ਤੇ ਕੀ ਅਸਰ ਪਿਆ।

ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਇਹ ਸਰਵੇਖਣ “ਮੇਕ ਇਨ ਇੰਡੀਆ” “ਸਕਿਲ ਇੰਡੀਆ” ਡਿਜੀਟਲ ਇੰਡੀਆ ਸਟਾਰਟ ਅੱਪ ਇੰਡੀਆ ਮੁਹਿੰਮਾਂ ਨੋਟਬੰਦੀ ਜੀਐਸਟੀ  ਅਤੇ ਟੈਕਸ ਕਾਨੂੰਨ ਲਘੂ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੀ ਨਵੇਂ ਵਰਗੀਕਰਨ ਵੱਧ ਰਹੇ ਐਨਪੀਏ  ਅਤੇ ੳਲਾ-ਉਬਰ ਫਲਿਪਕਾਰਟ ਅਮਾਜੋਨ ਦੇ ਵਰਗੇ ਵਿਦੇਸ਼ੀ ਅਦਾਰਿਆਂ ਦੀ ਆਮਦ ਦੇ ਮੱਦੇਨਜ਼ਰ ਕੀਤਾ ਹੈ।

ਉਹਨਾਂ ਕਿਹਾ ਕਿ ਅਸੀਂ ਪੰਜਾਬ, ਹਰਿਆਣਾ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਹੈਦਰਾਬਾਦ, ਅਸਾਮ, ਪੱਛਮੀ ਬੰਗਾਲ ਅਤੇ ਕੇਰਲਾ ਅਧਾਰਿਤ ਵਪਾਰੀਆਂ ਉਤਪਾਦਕਾਂ ਐਕਸਪੋਰਟ ਖਿੱਤਿਆਂ ਅਤੇ ਵਪਾਰਕ ਇਕਾਈਆਂ ਤੋਂ 34030 ਨਮੂਨੇ ਲਏ ਗਏ।

ਨੌਕਰੀਆਂ ਸੰਬੰਧੀ ਸਰਵੇਖਣ ਲਈ 2014-2015 ਸਾਲ ਨੂੰ ਅਧਾਰ ਬਣਾਇਆ ਹੈ। ਇਸ ਸਰਵੇਖਣ ਮੁਤਾਬਕ ਜੇ ਇੱਕ ਉਦਯੋਗ ਵਿਚ 2014-2015 ਵਿਚ 100 ਮੁਲਾਜ਼ਮ ਕੰਮ ਕਰ ਰਿਹੇ ਸਨ ਤਾਂ 2018-19 ਵਿਚ ਇਹ ਘਟਕੇ 57 ਤੇ ਆ ਗਿਆ ਹੈ। ਸਰਵੇਖਣ ਮੁਤਾਬਕ ਵਪਾਰਕ ਵਰਗ ਨੇ ਭਾਵੇਂ 2015-2016 ਵਿਚ 106 ਫੀਸਦੀ ਦੀ ਦਰ ਨਾਲ ਵਿਕਾਸ ਕੀਤਾ ਪਰ ਨੋਟਬੰਦੀ ਤੋਂ ਬਾਅਦ ਇਹ ਵਰਗ ਵਿਚ 2016-17 ਵਿਚ 86 ਫੀਸਦੀ, 2017-18 ਵਿਚ 83 ਫੀਸਦ ਅਤੇ 2018-19 ਵਿਚ 76 ਫੀਸਦ ਨੌਕਰੀਆਂ ਪੈਦਾ ਹੋਣ ਦੀ ਕਮੀ ਆਈ। ਇਸੇ ਤਰ੍ਹਾਂ ਲਘੂ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਤ ਹੋਏ।

2015-16 ਵਿਚ ਨਵੀਆਂ 115 ਫੀਸਦ ਵਧੀਆਂ ਪਰ ਇਸ ਤੋਂ ਬਾਅਦ ਅਗਲੇ ਤਿੰਨ ਸਾਲ ਲਗਾਤਾਰ 78 ਫੀਸਦ, 71 ਫੀਸਦ ਅਤੇ 65 ਫੀਸਦ ਗਿਰਾਵਟ ਆਈ।ਇਸ ਦਾ ਮੁਖ ਕਾਰਨ ਨੋਟਬੰਦੀ ਅਤੇ ਜੀ ਐਸ ਟੀ ਦੀ ਹੈ।

ਏਆਈਐਮੳ{All India ManuFacturers Organization}  ਅਨੁਸਾਰ ਇਹਨਾਂ ਉਦਯੋਗਾਂ ਨੂੰ ਬਚਾਉਣ ਲਈ ਸਰਕਾਰ ਨੂੰ ਇਹਨਾਂ ਉਦਯੋਗਾਂ ਨੂੰ ਸਸਤੇ ਭਾਅ ਅਤੇ ਕੱਚੇ ਮਾਲ ਦੀ ਸਪਲਾਈ, ਘੱਟ ਵਿਆਜ ਦਰਾਂ ਤੇ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ ਅਤੇ ਇਹਨਾਂ ਉਦਯੋਗਾਂ ਤੇ ਉਤਪਾਦਤ ਕੀਤੀਆਂ ਵਸਤੂਆਂ ਦੀ ਯਕੀਨੀ ਤੌਰ ‘ਤੇ ਖਰੀਦ ਹੋਣੀ ਚਾਹੀਦੀ ਹੈ।

ਵਪਾਰੀਆਂ ਮੁਤਾਬਕ ਲਾਭਦਾਇਕਤਾ, ਵਿਕਰੀ ਅਤੇ ਦੰਡ ਸਰੋਤ ਵੱਡੀਆਂ ਸਮੱਸਿਆਵਾਂ ਹਨ ਜਦਕਿ ਲਘੂ ਉਦਯੋਗਾਂ ਲਈ ਲਾਭਦਾਇਕਤਾ, ਫੰਡ ਸਰੋਤ ਅਤੇ ਕੱਚੇ ਸਰੋਤ ਅਤੇ ਕੱਚੇ ਮਾਲ ਦੀ ਕੀਮਤ ਵੱਡੀਆਂ ਮੁਸ਼ਕਲਾਂ ਹਨ।

ਛੋਟੇ ਅਤੇ ਦਰਮਿਆਨੇ ਉਦਯੋਗਾਂ ਅਨੁਸਾਰ, ਸਰਕਾਰੀ ਦਸਤਾਵੇਜ਼, ਲਾਭਦਾਇਕਤਾ, ਫੰਡ ਸਰੋਤ, ਸਬਸਿਡੀਆਂ ਵੱਡੀਆਂ ਗੁੰਝਲਾਂ ਹਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: